🔥 ट्रेंडिंग जामनेर-बोदवड मार्गावरील जुगार अड्डा पो... गाजियाबाद: ट्रॉली बैग में प्रेमी का शव... તરસાડીમાં રોટરી ક્લબ દ્વારા પાંચમા રોટ... ડિવાઇન ગ્રુપ દ્વારા પાલી લીમખેડા ખાતે... राज्यात दुष्काळाचे संकट गहिरे, बळीराजा... સુરતમાં કાશીનગર સોસાયટીમાં પરંપરાગત મા...
17 अक्टू. 2026•
ગુજરાતી मराठी ਪੰਜਾਬੀ বাংলা
ਪਰਵਿੰਦਰ ਝੋਟਾ ਕਤਲ ਮਾਮਲੇ ''ਚ ਫੋਨ ਕਰਨ ਨੂੰ ਲੈ ਕੇ ਨਵਾਂ ਖ਼ੁਲਾਸਾ, DSP ਦੇ ਬਿਆਨ ਨੇ ਖੋਲ੍ਹਿਆ ਰਾਜ਼
अपराध

ਪਰਵਿੰਦਰ ਝੋਟਾ ਕਤਲ ਮਾਮਲੇ ''ਚ ਫੋਨ ਕਰਨ ਨੂੰ ਲੈ ਕੇ ਨਵਾਂ ਖ਼ੁਲਾਸਾ, DSP ਦੇ ਬਿਆਨ ਨੇ ਖੋਲ੍ਹਿਆ ਰਾਜ਼

✍️ रिपोर्टर: Shamsher Singh 🗓 17 अक्टू. 2026, 11:00 AM 👁 12
शेयर करें: 💬 WhatsApp 📘 Facebook 𝕏 Post

ਪਰਵਿੰਦਰ ਝੋਟਾ ਕਤਲ ਮਾਮਲੇ ''ਚ ਫੋਨ ਕਰਨ ਨੂੰ ਲੈ ਕੇ ਨਵਾਂ ਖ਼ੁਲਾਸਾ, DSP ਦੇ ਬਿਆਨ ਨੇ ਖੋਲ੍ਹਿਆ ਰਾਜ਼

ਪਰਵਿੰਦਰ ਝੋਟਾ ਕਤਲ ਮਾਮਲੇ ''ਚ ਫੋਨ ਕਰਨ ਨੂੰ ਲੈ ਕੇ ਨਵਾਂ ਖ਼ੁਲਾਸਾ, DSP ਦੇ ਬਿਆਨ ਨੇ ਖੋਲ੍ਹਿਆ ਰਾਜ਼
‎Saturday, Oct 17, 2026 ।
‎ਮਾਨਸਾ (ਸ਼ਮਸ਼ੇਰ ਸਿੰਘ ਮਰਾੜ) : ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਕਾਰਕੁਨ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਬੇਸ਼ੱਕ ਲਾਪਰਵਾਹੀ ਵਰਤਣ ਨੂੰ ਲੈ ਕੇ ਥਾਣਾ ਇੰਚਾਰਜ ਬੇਅੰਤ ਕੌਰ ਨੂੰ ਮੁਅੱਤਲ ਕਰਨ ਤੋਂ ਬਾਅਦ ਡੀ. ਐੱਸ. ਪੀ. ਹਰਜਿੰਦਰ ਸਿੰਘ ਗਿੱਲ ਪ੍ਰਤੀ ਐੱਸ. ਐੱਸ. ਪੀ. ਵੈਭਵ ਚੌਧਰੀ ਵੱਲੋਂ ਕਾਰਵਾਈ ਲਈ ਸਿਫਾਰਸ਼ ਕੀਤੀ ਗਈ ਹੈ ਪਰ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਡੀ. ਐੱਸ. ਪੀ. ਨੂੰ ਵਾਰਦਾਤ ਦੌਰਾਨ ਕਿਸੇ ਵੱਲੋਂ ਵਾਰ-ਵਾਰ ਫੋਨ ਕਰਨ ਦੀ ਗੱਲ ਦੇ ਨਵੇਂ ਪਹਿਲੂ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਡੀ. ਐੱਸ. ਪੀ. ਹਰਜਿੰਦਰ ਸਿੰਘ ਗਿੱਲ ਨੂੰ ਪਰਵਿੰਦਰ ਸਿੰਘ ਝੋਟਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਮੈਡੀਕਲ ਸਟੋਰ ’ਤੇ ਜਾਣ ਉਪਰੰਤ ਜਿਸ ਨੰਬਰ ’ਤੇ ਫੋਨ ਕੀਤੇ ਗਏ, ਉਹ ਉਨ੍ਹਾਂ ਦਾ ਨਹੀਂ ਸੀ।
‎ਇਸ ਕਰ ਕੇ ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਜਦੋਂ ਫੋਨ ਕਰਨ ਵਾਲੇ ਰੂਬੀ ਦੇ ਦੋਸਤ ਅਵਤਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਕ ਮੋਬਾਇਲ ਨੰਬਰ ’ਤੇ ਫੋਨ ਕੀਤਾ ਗਿਆ ਸੀ ਪਰ ਬਾਅਦ 'ਚ ਪਤਾ ਲੱਗਾ ਕਿ ਇਹ ਡੀ. ਐੱਸ. ਪੀ. ਹਰਜਿੰਦਰ ਸਿੰਘ ਗਿੱਲ ਦਾ ਨੰਬਰ ਨਹੀਂ ਸੀ। ਇਸ ਸਬੰਧੀ ਜਦੋਂ ਡੀ. ਐੱਸ. ਪੀ. ਹਰਜਿੰਦਰ ਸਿੰਘ ਗਿੱਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜੇਕਰ ਉਨ੍ਹਾਂ ਕੋਲ ਇਸ ਸਬੰਧੀ ਕੋਈ ਵੀ ਫੋਨ ਜਾਂ ਸੂਚਨਾ ਆਉਂਦੀ ਤਾਂ ਉਹ ਘਟਨਾ ਵਾਲੀ ਥਾਂ 'ਤੇ ਜ਼ਰੂਰ ਪੁੱਜਦੇ ਪਰ ਉਨ੍ਹਾਂ ਨੂੰ ਸਿਰਫ ਫੋਨ ਕੀਤੇ ਜਾਣ ਦੀ ਗੱਲ ਕਹੀ ਗਈ, ਜਦੋਂ ਕਿ ਜਿਹੜੇ ਨੰਬਰ 'ਤੇ ਫੋਨ ਕੀਤਾ ਜਾ ਰਿਹਾ ਸੀ, ਉਹ ਉਨ੍ਹਾਂ ਦਾ ਨੰਬਰ ਹੀ ਨਹੀਂ।ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਨਸ਼ੇ ਪ੍ਰਤੀ ਇਸ ਤੋਂ ਪਹਿਲਾਂ ਜੋ ਵੀ ਜਾਣਕਾਰੀ ਜਾਂ ਸ਼ਿਕਾਇਤਾਂ ਦਿੱਤੀਆਂ ਗਈਆਂ, ਉਨ੍ਹਾਂ ਨੂੰ ਉਨ੍ਹਾਂ ਨੇ ਹਮੇਸ਼ਾ ਸੰਜੀਦਗੀ ਨਾਲ ਲਿਆ ਪਰ ਇਸ ਘਟਨਾ ਤੋਂ ਪਹਿਲਾਂ ਅਤੇ ਘਟਨਾ ਦੌਰਾਨ ਉਨ੍ਹਾਂ ਨੂੰ ਕੋਈ ਵੀ ਫੋਨ, ਸੁਨੇਹਾ ਆਦਿ ਨਹੀਂ ਮਿਲਿਆ। ਉਨ੍ਹਾਂ ਇਸ ਘਟਨਾ ’ਤੇ ਦੁੱਖ ਵੀ ਪ੍ਰਗਟਾਇਆ
📲Get App