🔥 TRENDING Times of India story reveals a crush t... High Court Rejects PIL, Clears Way for... MCD launches air‑pollution awareness d... Sonic the Hedgehog Makes Surprise Appe... ত্রিপুরা পানিসাগরের নয়াগাং বাজারে সোম... Official Trailer for 'Biye Fiye Niye'...
05 Nov 2026•
ગુજરાતી मराठी ਪੰਜਾਬੀ বাংলা
Crime

ਜੇਲ੍ਹ ''ਚੋਂ ਭੱਜੇ ਕੈਦੀਆਂ ਦੇ ਮਾਮਲੇ ''ਚ ਵੱਡੀ ਕਾਰਵਾਈ ! CM ਵਿਜੇ ਨੇ DSP ਨੂੰ ਕੀਤਾ ਸਸਪੈਂਡ

✍️ Reporter: Shamsher Singh 🗓 31 Oct 2026, 12:30 PM 👁 41
Share: 💬 WhatsApp 📘 Facebook 𝕏 Post

ਜੇਲ੍ਹ ''ਚੋਂ ਭੱਜੇ ਕੈਦੀਆਂ ਦੇ ਮਾਮਲੇ ''ਚ ਵੱਡੀ ਕਾਰਵਾਈ ! CM ਵਿਜੇ ਨੇ DSP ਨੂੰ ਕੀਤਾ ਸਸਪੈਂਡ

ਜੇਲ੍ਹ ''ਚੋਂ ਭੱਜੇ ਕੈਦੀਆਂ ਦੇ ਮਾਮਲੇ ''ਚ ਵੱਡੀ ਕਾਰਵਾਈ ! CM ਵਿਜੇ ਨੇ DSP ਨੂੰ ਕੀਤਾ ਸਸਪੈਂਡ
‎Saturday, Oct 31, 2026 ।
‎
‎ਚੇਨਈ (ਏਜੰਸੀ)- ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਨੇ ਸ਼ਨੀਵਾਰ ਨੂੰ ਡਿਊਟੀ 'ਚ ਲਾਪਰਵਾਹੀ ਅਤੇ ਸੁਰੱਖਿਆ ਖਾਮੀਆਂ ਲਈ ਥੇਕਮਪੱਟੀ ਸਬ-ਜੇਲ੍ਹ ਦੇ ਇੰਚਾਰਜ ਡਿਪਟੀ ਜੇਲ੍ਹ ਸੁਪਰਡੈਂਟ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ। ਵਿਜੇ ਨੇ ਇਸ ਦੇ ਨਾਲ ਹੀ ਜੇਲ੍ਹ ਤੋਂ ਕੈਦੀਆਂ ਦੇ ਫਰਾਰ ਹੋਣ ਦੀ 26 ਅਕਤੂਬਰ ਨੂੰ ਹੋਈ ਘਟਨਾ ਦੇ ਸਿਲਸਿਲੇ 'ਚ ਜੇਲ੍ਹ ਕਰਮਚਾਰੀਆਂ ਖ਼ਿਲਾਫ਼ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
‎
‎ਥੇਨੀ ਜ਼ਿਲ੍ਹੇ ਦੀ ਸਬ-ਜੇਲ੍ਹ 'ਚ ਵਾਪਰੀ ਇਸ ਘਟਨਾ 'ਚ 17 ਕੈਦੀ ਮੈਡੀਕਲ ਐਮਰਜੈਂਸੀ ਦਾ ਨਾਟਕ ਕਰਕੇ ਜੇਲ੍ਹ ਗਾਰਡਾਂ 'ਤੇ ਕਾਬੂ ਪਾਉਣ ਤੋਂ ਬਾਅਦ ਫਰਾਰ ਹੋ ਗਏ ਸਨ। ਹਾਲਾਂਕਿ, ਬਾਅਦ 'ਚ ਸਾਰਿਆਂ ਨੂੰ ਫੜ ਲਿਆ ਗਿਆ। ਮੁੱਖ ਮੰਤਰੀ ਵਿਜੇ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਡਿਊਟੀ 'ਚ ਲਾਪਰਵਾਹੀ ਅਤੇ ਸੁਰੱਖਿਆ ਖਾਮੀਆਂ ਲਈ ਜੇਲ੍ਹ ਅਧਿਕਾਰੀਆਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਦੇ ਹੁਕਮ ਦਿੱਤੇ ਹਨ। ਇਨ੍ਹਾਂ ਹੁਕਮਾਂ ਦੇ ਤਹਿਤ, ਡਿਪਟੀ ਜੇਲ੍ਹ ਸੁਪਰਡੈਂਟ (ਇੰਚਾਰਜ) ਐੱਨ. ਰਾਮਾਲਿੰਗਮ ਨੂੰ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
📲Get App