🔥 TRENDING Haryana NEET Round‑3 Seat Allotment 20... Haryana BSc Nursing Seats Allotted in... Haryana Playschool’s ‘Good Touch, Bad... Ravindra Jadeja hits century as Gujara... Chhattisgarh Announces NEET UG 2026 Ro... Ravindra Jadeja hits Ranji Trophy cent...
12 Oct 2026•
ગુજરાતી मराठी ਪੰਜਾਬੀ বাংলা
National

ਚੌਕੀਦਾਰਾਂ ਨੂੰ ਲੈ ਕੇ CM ਯੋਗੀ ਦਾ ਵੱਡਾ ਐਲਾਨ

✍️ Reporter: Shamsher Singh 🗓 12 Oct 2026, 03:52 PM 👁 18
Watch on: ▶️ YouTube
Share: 💬 WhatsApp 📘 Facebook 𝕏 Post

ਚੌਕੀਦਾਰਾਂ ਨੂੰ ਲੈ ਕੇ CM ਯੋਗੀ ਦਾ ਵੱਡਾ ਐਲਾਨ

ਦੀਵਾਲੀ ਤੋਂ ਪਹਿਲਾਂ 12 ਹਜ਼ਾਰ ਰੁਪਏ ਵਧੇਗੀ ਤਨਖਾਹ; ਚੌਕੀਦਾਰਾਂ ਨੂੰ ਲੈ ਕੇ CM ਯੋਗੀ ਦਾ ਵੱਡਾ ਐਲਾਨ
‎Monday, Oct 12, 2026।ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਰਾਜ ਦੇ ਲਗਭਗ 60 ਹਜ਼ਾਰ ਚੌਕੀਦਾਰਾਂ ਦੇ ਮਾਣਭੱਤੇ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 13 ਅਕਤੂਬਰ ਨੂੰ ਬਰੇਲੀ ਪੁਲਸ ਲਾਈਨਜ਼ ਵਿਖੇ ਗ੍ਰਾਮ ਗਾਰਡਾਂ ਦਾ ਸਨਮਾਨ ਕਰਦੇ ਹੋਏ ਚੌਕੀਦਾਰਾਂ ਲਈ ਇੱਕ ਹਜ਼ਾਰ ਰੁਪਏ ਮਹੀਨਾਵਾਰ ਮਾਣਭੱਤਾ ਵਾਧੇ ਦਾ ਐਲਾਨ ਕਰਨਗੇ। ਮਾਣਭੱਤੇ ਵਿਚ 40 ਪ੍ਰਤੀਸ਼ਤ ਵਾਧੇ ਨਾਲ ਹਰੇਕ ਚੌਕੀਦਾਰ ਨੂੰ ਸਾਲਾਨਾ 12,000 ਰੁਪਏ ਵਾਧੂ ਮਿਲਣਗੇ।
‎ਦੱਸ ਦੇਈਏ ਕਿ ਸਰਕਾਰ ਲਗਭਗ 60,000 ਪਿੰਡ ਦੇ ਚੌਕੀਦਾਰਾਂ ਦਾ ਮਾਸਿਕ ਮਾਣਭੱਤਾ ₹2,500 ਤੋਂ ਵਧਾ ਕੇ ₹3,500 ਕਰ ਰਹੀ ਹੈ। ਉਕਤ ਲੋਕ ਲੰਬੇ ਸਮੇਂ ਤੋਂ ਤਨਖਾਹ ਵਿਚ ਵਾਧਾ ਕਰਨ ਦੀ ਮੰਗ ਕਰ ਰਹੇ ਸਨ। ਇਸ ਸਬੰਧ ਵਿਚ ਉਹ ਕਈ ਦਿਨਾਂ ਤੋਂ ਰਾਜਧਾਨੀ ਵਿੱਚ ਧਰਨਾ ਦੇ ਰਹੇ ਸਨ। ਹੁਣ ਤੱਕ ਗ੍ਰਾਮ ਗਾਰਡਾਂ ਨੂੰ ₹2,500 ਰੁਪਏ ਮਹੀਨਾਵਾਰ ਮਾਣਭੱਤਾ ਮਿਲਦਾ ਸੀ, ਜੋ ਵੱਧ ਕੇ ₹3,500 ਦਿੱਤਾ ਜਾਵੇਗਾ। ਸੂਬੇ ਦੇ 60 ਹਜ਼ਾਰ ਗਾਰਡਾਂ ਦੇ ਮਾਣਭੱਤੇ ਵਿੱਚ ਵਾਧਾ ਹੋਣ ਨਾਲ ਸਰਕਾਰ 'ਤੇ ਕਰੀਬ 7 ਕਰੋੜ ਪ੍ਰਤੀ ਮਹੀਨਾ ਅਤੇ 84 ਕਰੋੜ ਰੁਪਏ ਸਾਲਾਨਾ ਦਾ ਵਾਧੂ ਵਿੱਤੀ ਬੋਝ ਪਵੇਗਾ, ਜਿਸ ਲਈ ਪੂਰਕ ਬਜਟ ਵਿੱਚ ਪ੍ਰਬੰਧ ਕੀਤੇ ਜਾਣ ਦੀ ਸੰਭਾਵਨਾ ਹੈ। ਗ੍ਰਹਿ ਵਿਭਾਗ ਨਾਲ ਜੁੜੇ ਗ੍ਰਾਮ ਗਾਰਡ ਪੁਲਿਸ ਨੂੰ ਪੇਂਡੂ ਖੇਤਰਾਂ ਵਿੱਚ ਸ਼ੱਕੀ ਗਤੀਵਿਧੀਆਂ, ਆਪਸੀ ਝਗੜਿਆਂ ਅਤੇ ਕਾਨੂੰਨ ਵਿਵਸਥਾ ਨਾਲ ਸਬੰਧਤ ਜਾਣਕਾਰੀ ਪ੍ਰਦਾਨ ਕਰਦੇ ਹਨ।
📲Get App