🔥 TRENDING खरिक नदी में बच्चे के डूबने की आशंका,... ഘോഷയാത്ര ഒരുക്കി बालाजी मोड़ से श्री बिनोरी बालाजी तक प... ग्वालियर में विद्युत वितरण कंपनी ने 9... पुलिस के मुताबिक, आरोपी सोशल मीडिया पर... बालाघाट: छात्रावासों में बाल सुरक्षा,...
25 Oct 2026•
ગુજરાતી मराठी ਪੰਜਾਬੀ বাংলা
Crime

CCTV ''ਚ ਕੈਦ ਹੋਈ 1 ਕਰੋੜ ਦੀ ਚੋਰੀ, ਵੇਅਰਹਾਊਸ ''ਚੋਂ iPhone, Apple Watch ਤੇ ਲੈਪਟਾਪ ਲੈ ਗਏ ਚੋਰ

✍️ Reporter: Shamsher Singh 🗓 25 Oct 2026, 09:54 AM 👁 18
Share: 💬 WhatsApp 📘 Facebook 𝕏 Post

CCTV ''ਚ ਕੈਦ ਹੋਈ 1 ਕਰੋੜ ਦੀ ਚੋਰੀ, ਵੇਅਰਹਾਊਸ ''ਚੋਂ iPhone, Apple Watch ਤੇ ਲੈਪਟਾਪ ਲੈ ਗਏ ਚੋਰ

CCTV ''ਚ ਕੈਦ ਹੋਈ 1 ਕਰੋੜ ਦੀ ਚੋਰੀ, ਵੇਅਰਹਾਊਸ ''ਚੋਂ iPhone, Apple Watch ਤੇ ਲੈਪਟਾਪ ਲੈ ਗਏ ਚੋਰ
‎Saturday, Oct 24, 2026 ।
‎ਅਹਿਮਦਾਬਾਦ : ਗੁਜਰਾਤ ਦੇ ਅਹਿਮਦਾਬਾਦ ਜ਼ਿਲ੍ਹੇ ਵਿੱਚ ਸਨਾਥਲ ਸਰਕਲ ਨੇੜੇ ਨਵਾਪੁਰਾ ਪਿੰਡ ਵਿਖੇ 'ਇੰਗ੍ਰਾਮ ਮਾਈਕ੍ਰੋ' ਕੰਪਨੀ ਦੇ ਵੇਅਰਹਾਊਸ (ਗੋਦਾਮ) 'ਚੋਂ ਲਗਭਗ 1 ਕਰੋੜ ਰੁਪਏ ਦੀ ਕੀਮਤ ਦੇ ਕੀਮਤੀ ਗੈਜੇਟਸ ਚੋਰੀ ਹੋਣ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਵੇਅਰਹਾਊਸ ਦਾ ਪਿਛਲਾ ਦਰਵਾਜ਼ਾ ਤੋੜ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਪੂਰੀ ਘਟਨਾ ਵੇਅਰਹਾਊਸ ਦੇ ਨੇੜੇ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਵਿੱਚ ਕੈਦ ਹੋ ਗਈ ਹੈ।
‎
‎ਕੰਪਨੀ ਦੇ ਵੇਅਰਹਾਊਸ 'ਚੋਂ ਚੋਰੀ ਹੋਏ ਸਮਾਨ ਵਿੱਚ ਬਹੁਤ ਮਹਿੰਗੇ ਇਲੈਕਟ੍ਰਾਨਿਕ ਗੈਜੇਟਸ ਸ਼ਾਮਲ ਹਨ। ਜਿਵੇਂ ਕਿ 40 iPhone-17 ਅਤੇ 30 iPhone-16 ਫੋਨ, ਡੈੱਲ ਦੇ 15 ਅਤੇ ਐਚ.ਪੀ. ਦੇ 11 ਲੈਪਟਾਪ, 36 ਐਪਲ ਵਾਚ, 20 ਆਈਪੈਡ ਕੀਬੋਰਡ, ਆਈਪੈਡ ਪ੍ਰੋ ਅਤੇ ਲੈਪਟਾਪ ਬੈਗ।
‎
‎ਸੀ.ਸੀ.ਟੀ.ਵੀ. ਫੁਟੇਜ ਅਨੁਸਾਰ ਲਗਭਗ ਤਿੰਨ ਸ਼ੱਕੀ ਵਿਅਕਤੀ ਵੇਅਰਹਾਊਸ ਦੇ ਪਿੱਛੇ ਮੌਜੂਦ ਖੁੱਲ੍ਹੇ ਖੇਤਾਂ ਦੇ ਰਸਤੇ ਅੰਦਰ ਦਾਖਲ ਹੋਏ ਸਨ। ਆਪਣੀ ਪਛਾਣ ਛੁਪਾਉਣ ਲਈ ਉਨ੍ਹਾਂ ਨੇ ਸਿਰ ਅਤੇ ਚਿਹਰਾ ਕੱਪੜੇ ਨਾਲ ਢੱਕਿਆ ਹੋਇਆ ਸੀ। ਚੋਰਾਂ ਨੇ ਅੰਦਰ ਰੱਖੇ ਪਾਰਸਲ ਤੋੜ ਕੇ ਕੀਮਤੀ ਸਮਾਨ ਕੱਢ ਲਿਆ ਅਤੇ ਸੜਕ ਦੇ ਰਸਤੇ ਫਰਾਰ ਹੋ ਗਏ।
‎
‎ਵੇਅਰਹਾਊਸ ਦੇ ਮੈਨੇਜਰ ਸੁਧੀਰ ਨਾਇਰ ਅਨੁਸਾਰ, ਉਨ੍ਹਾਂ ਨੂੰ 21 ਅਕਤੂਬਰ ਦੀ ਰਾਤ ਲਗਭਗ 1:00 ਤੋਂ 2:30 ਵਜੇ ਦੇ ਵਿਚਕਾਰ ਸਕਿਓਰਿਟੀ ਗਾਰਡ ਨੇ ਵੇਅਰਹਾਊਸ ਦੇ ਪਿਛਲੇ ਦਰਵਾਜ਼ੇ ਟੁੱਟੇ ਹੋਣ ਦੀ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚ ਕੇ ਜਦੋਂ ਜਾਂਚ ਕੀਤੀ ਗਈ ਤਾਂ ਕਈ ਪਾਰਸਲ ਟੁੱਟੇ ਹੋਏ ਸਨ ਅਤੇ ਉਨ੍ਹਾਂ ਵਿੱਚੋਂ ਲਗਭਗ 1 ਕਰੋੜ ਰੁਪਏ ਦਾ ਸਮਾਨ ਗਾਇਬ ਸੀ।
‎
‎ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਚਾਂਗੋਦਰ ਪੁਲਸ ਨੇ ਫੁਟੇਜ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਹਿਮਦਾਬਾਦ ਦਿਹਾਤੀ ਦੀ ਡੀ.ਵਾਈ.ਐਸ.ਪੀ. ਨੀਲਮ ਗੋਸਵਾਮੀ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲਸ ਅਨੁਸਾਰ ਇਸ ਗੱਲ ਦਾ ਖਦਸ਼ਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਚੋਰੀ ਵਿੱਚ ਕੰਪਨੀ ਜਾਂ ਵੇਅਰਹਾਊਸ ਦੀ ਭੇਦ ਰੱਖਣ ਵਾਲੇ ਕਿਸੇ ਜਾਣਕਾਰ ਵਿਅਕਤੀ ਦਾ ਹੱਥ ਹੋ ਸਕਦਾ ਹੈ।
📲Get App