🔥 TRENDING Kerala 22K Gold Price Climbs ₹135/Gram... New Zealand Hold India to Draw in Well... Kerala Court Convicts Three BJP‑RSS Wo... India's Draw with New Zealand Damps WT... New Project 323845 Announced – Details... Salman Khan Promises Film Role to Aris...
23 Nov 2026•
ગુજરાતી मराठी ਪੰਜਾਬੀ বাংলা
Automobile

BJP ਕੌਂਸਲਰ ਦੇ ਬੇਟੇ ਦੀ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ 'ਤੇ ਸਵਾਰ ਜੋੜੇ ਨੂੰ ਮਾਰੀ ਟੱਕਰ, ਪਤੀ-ਪਤਨੀ ਦੋਵਾਂ ਦੀ ਮੌਤ।

✍️ Reporter: Shamsher Singh 🗓 23 Nov 2026, 02:26 PM 👁 18
Share: 💬 WhatsApp 📘 Facebook 𝕏 Post

BJP ਕੌਂਸਲਰ ਦੇ ਬੇਟੇ ਦੀ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ 'ਤੇ ਸਵਾਰ ਜੋੜੇ ਨੂੰ ਮਾਰੀ ਟੱਕਰ, ਪਤੀ-ਪਤਨੀ ਦੋਵਾਂ ਦੀ ਮੌਤ।

BJP ਕੌਂਸਲਰ ਦੇ ਬੇਟੇ ਦੀ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ 'ਤੇ ਸਵਾਰ ਜੋੜੇ ਨੂੰ ਮਾਰੀ ਟੱਕਰ, ਪਤੀ-ਪਤਨੀ ਦੋਵਾਂ ਦੀ ਮੌਤ।
‎ਮਹਾਸ਼ਟਰ ਦੇ ਬੀਡ ਜ਼ਿਲ੍ਹੇ ਦੇ ਮਾਜਲਗਾਉਂ ਸ਼ਹਿਰ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਭਾਜਪਾ ਕੌਂਸਲਰ ਦੇ ਪੁੱਤਰ ਦੀ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਦੋਵਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਪੂਰਾ ਮੋਟਰਸਾਈਕਲ ਚਕਨਾਚੂਰ ਹੋ ਗਿਆ। ਇਸ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਬੇਕਾਬੂ ਕਾਰ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ।
‎ਜਾਣਕਾਰੀ ਅਨੁਸਾਰ 20 ਨਵੰਬਰ ਦੀ ਦੁਪਹਿਰ ਨੂੰ ਗੜ੍ਹੀ ਰੋਡ 'ਤੇ ਇਹ ਭਿਆਨਕ ਹਾਦਸਾ ਵਾਪਰਿਆ। ਜਦੋਂ ਮਾਜਲਗਾਉਂ ਨਗਰ ਪ੍ਰੀਸ਼ਦ ਦੇ ਭਾਜਪਾ ਕੌਂਸਲਰ ਦੀਪਕ ਮੇਂਡਕੇ ਦਾ ਪੁੱਤਰ ਦਕਸ਼ ਮੇਂਡਕੇ ਆਪਣੀ ਕਾਰ ਨੂੰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੂੰ ਦਕਸ਼ ਦੀ ਤੇਜ਼ ਰਫ਼ਤਾਰ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਪੈਟਰੋਲ ਪੰਪ ਨੇੜੇ ਕਾਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਗਾਇਕਵਾੜ ਜੋੜਾ ਹਵਾ ਵਿੱਚ ਉਛਲ ਗਿਆ ਅਤੇ ਫਿਰ ਸੜਕ 'ਤੇ ਡਿੱਗ ਪਿਆ।
‎
‎ਸੀਸੀਟੀਵੀ ਫੁਟੇਜ ਵਿੱਚ ਟੱਕਰ ਦੀਆਂ ਭਿਆਨਕ ਤਸਵੀਰਾਂ ਕੈਦ ਹੋਈਆਂ ਹਨ। ਟੱਕਰ ਇੰਨੀ ਜ਼ੋਰਦਾਰ ਸੀ ਕਿ ਜੋੜਾ ਕਈ ਮੀਟਰ ਤੱਕ ਹਵਾ ਵਿੱਚ ਉਛਲਿਆ ਅਤੇ ਫਿਰ ਇੱਕਦਮ ਸੜਕ 'ਤੇ ਜਾ ਡਿੱਗਿਆ। ਇਸ ਹਾਦਸੇ ਵਿੱਚ ਪ੍ਰਹਿਲਾਦ ਗਾਇਕਵਾੜ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਉਨ੍ਹਾਂ ਦੀ ਪਤਨੀ ਸੁਨੀਤਾ ਗਾਇਕਵਾੜ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਪਹੁੰਚਦਿਆਂ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ।
‎
‎ਇਸ ਹਾਦਸੇ ਵਿੱਚ ਆਪਣੇ ਮਾਪਿਆਂ ਨੂੰ ਗੁਆ ਚੁੱਕੇ ਜੋੜੇ ਦੇ ਬੱਚਿਆਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਮਾਜਲਗਾਉਂ ਪੁਲਿਸ ਸਟੇਸ਼ਨ ਵਿੱਚ ਦਕਸ਼ ਮੇਂਡਕੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਕੀ ਦਕਸ਼ ਨਾਬਾਲਗ ਤਾਂ ਨਹੀਂ ਹੈ। ਉਸ ਕੋਲ ਡਰਾਈਵਿੰਗ ਲਾਇਸੈਂਸ ਸੀ ਜਾਂ ਨਹੀਂ।
📲Get App