🔥 ट्रेंडिंग जालौन में उत्साह के साथ मनाई गई सरदार... यूपी कैबिनेट का बड़ा फैसला, Greater No... આંધ્રપ્રદેશના મુખ્યમંત્રી એન. ચંદ્રબાબ... સુરતમાં નવી સિવિલ હોસ્પિટલની કિડની બિલ... આ નિયમિત માસિક ડિવોલ્યુશન અને આ નાણાકી... કેનસરના દર્દી માટે સહાયની વિનંતી
31 अक्टू. 2026•
ગુજરાતી मराठी ਪੰਜਾਬੀ বাংলা
बिज़नेस

ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਪੈਟਰੋਲ, ਡੀਜ਼ਲ ਤੇ ATF ਦੇ Export 'ਤੇ ਟੈਕਸ 'ਚ ਕਰ'ਤਾ ਬਦਲਾਅ

✍️ रिपोर्टर: Shamsher Singh 🗓 31 अक्टू. 2026, 08:58 PM 👁 24
शेयर करें: 💬 WhatsApp 📘 Facebook 𝕏 Post

ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਪੈਟਰੋਲ, ਡੀਜ਼ਲ ਤੇ ATF ਦੇ Export 'ਤੇ ਟੈਕਸ 'ਚ ਕਰ'ਤਾ ਬਦਲਾਅ

ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਪੈਟਰੋਲ, ਡੀਜ਼ਲ ਤੇ ATF ਦੇ Export 'ਤੇ ਟੈਕਸ 'ਚ ਕਰ'ਤਾ ਬਦਲਾਅ
‎Saturday, Oct 31, 2026 ।
‎ਬਿਜ਼ਨੈੱਸ ਡੈਸਕ - ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਪੈਟਰੋਲ ਦੇ ਕੀਤੇ ਜਾਣ ਵਾਲੇ ਨਿਰਯਾਤ 'ਤੇ ਟੈਕਸ ਜ਼ੀਰੋ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਡੀਜ਼ਲ ਦੇ ਨਿਰਯਾਤ 'ਤੇ ਲੱਗਣ ਵਾਲੀ ਵਿਸ਼ੇਸ਼ ਵਾਧੂ ਐਕਸਾਈਜ਼ ਡਿਊਟੀ ਪ੍ਰਤੀ ਲੀਟਰ 3 ਰੁਪਏ ਦਾ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ATF ਨਿਰਯਾਤ 'ਤੇ 50 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।
‎ਸਰਕਾਰ ਦੇ ਇਸ ਐਲਾਨ ਤੋਂ ਬਾਅਦ ਹਰ ਲੀਟਰ ਪੈਟਰੋਲ ਦੇ ਨਿਰਯਾਤ ਲੱਗਣ ਵਾਲਾ 'ਤੇ 2.50 ਰੁਪਏ ਦਾ ਟੈਕਸ ਹੁਣ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ। ਡੀਜ਼ਲ ਦੇ ਨਿਰਯਾਤ 'ਤੇ ਟੈਕਸ 3 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 11.50 ਰੁਪਏ ਕਰ ਦਿੱਤਾ ਗਿਆ ਹੈ ਜਿਹੜਾ ਕਿ ਪਹਿਲਾਂ 8.50 ਰੁਪਏ ਪ੍ਰਤੀ ਲੀਟਰ ਲਗਦਾ ਸੀ। ਸਰਕਾਰ ਹੁਣ ਜਹਾਜ਼ ਦੇ ਈਂਧਣ(ATF) ਦੇ ਨਿਰਯਾਤ 'ਤੇ 10.50 ਰੁਪਏ ਪ੍ਰਤੀ ਲੀਟਰ ਦੀ ਬਜਾਏ 11 ਰੁਪਏ ਪ੍ਰਤੀ ਲੀਟਰ ਦਾ ਟੈਕਸ ਲਗਾਏਗੀ।
‎ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਦੇ ਇਸ ਫੈਸਲੇ ਕਾਰਨ ਘਰੇਲੂ ਪੱਧਰ 'ਤੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਕੋਈ ਬਦਲਾਅ ਹੋਵੇਗਾ। ਇਸ ਫੈਸਲੇ ਦਾ ਲਾਭ ਉਸ ਕੰਪਨੀ ਨੂੰ ਹੋਵੇਗਾ ਜਿਹੜੀ ਭਾਰਤ ਤੋਂ ਬਾਹਰ ਪੈਟਰੋਲ, ਡੀਜ਼ਲ ਅਤੇ ਏਟੀਐਫ ਦਾ ਨਿਰਯਾਤ ਕਰ ਰਹੀ ਹੈ। ਕੰਪਨੀਆਂ ਨੂੰ ਡੀਜ਼ਲ ਅਤੇ ਏਟੀਐਫ ਦੇ ਨਿਰਯਾਤ 'ਤੇ ਜ਼ਿਆਦਾ ਟੈਕਸ ਅਦਾ ਕਰਨੇ ਪੈਣਗੇ ਅਤੇ ਪੈਟਰੋਲ ਲਈ ਕੋਈ ਟੈਕਸ ਨਹੀਂ ਲੱਗੇਗਾ
‎ਪੈਟਰੋਲ ਅਤੇ ਡੀਜ਼ਲ 'ਤੇ ਕੇਂਦਰ ਸਰਕਾਰ ਦੀ ਨਿਰਯਾਤ ਡਿਊਟੀ ਮਾਰਚ ਵਿੱਚ ਲਾਗੂ ਕੀਤੀ ਗਈ ਸੀ, ਜਦੋਂ ਯੁੱਧ ਕਾਰਨ ਹੋਰਮੁਜ਼ ਜਲਡਮਰੂ ਤੋਂ ਕੱਚੇ ਤੇਲ ਦੇ ਆਯਾਤ ਵਿਚ ਵਿਘਣ ਪੈ ਗਿਆ ਸੀ। ਦੁਨੀਆ ਭਰ ਵਿੱਚ ਅਨਿਸ਼ਚਿਤਤਾ ਪੈਦਾ ਹੋ ਗਈ ਸੀ। ਇਹ ਫੈਸਲਾ ਆਮ ਘਰੇਲੂ ਸਪਲਾਈ ਬਣਾਈ ਰੱਖਣ ਲਈ ਲਿਆ ਗਿਆ ਸੀ। ਇਸ ਵੇਲੇ, ਭਾਰਤ ਕਈ ਹੋਰ ਦੇਸ਼ਾਂ ਤੋਂ ਕੱਚਾ ਤੇਲ ਆਯਾਤ ਕਰਦਾ ਹੈ। ਭਾਰਤ ਕੋਲ ਦੁਨੀਆ ਦੀਆਂ ਕੁਝ ਸਭ ਤੋਂ ਵੱਡੀਆਂ ਰਿਫਾਇਨਰੀ ਕੰਪਨੀਆਂ ਹਨ। ਇਕੱਲੇ ਰਿਲਾਇੰਸ ਇੰਡਸਟਰੀਜ਼ ਕੋਲ ਕਾਫ਼ੀ ਸਮਰੱਥਾ ਹੈ। ਅਜਿਹੀ ਸਥਿਤੀ ਵਿੱਚ, ਇਹ ਕੰਪਨੀਆਂ ਪੂਰੀ ਦੁਨੀਆ ਵਿੱਚ ਤੇਲ ਨੂੰ ਰਿਫਾਈਨ ਅਤੇ ਨਿਰਯਾਤ ਕਰ ਰਹੀਆਂ ਹਨ।
📲Get App