देश
ਗੋਆ ਦਾ ਹਵਾਈ ਸਫ਼ਰ ਸਸਤਾ! ਸਰਕਾਰ ਨੇ ਘਟਾਇਆ ATF ''ਤੇ ਵੈਟ, ਨਵੀਆਂ ਦਰਾਂ ਲਾਗੂ

Friday, Oct 23, 2026 - 09:39 PM ।
ਨਵੀਂ ਦਿੱਲੀ : ਗੋਆ ਸਰਕਾਰ ਨੇ ਹਵਾਈ ਖੇਤਰ (ਏਵੀਏਸ਼ਨ ਇੰਡਸਟਰੀ) ਨੂੰ ਵੱਡੀ ਰਾਹਤ ਦਿੰਦਿਆਂ ਹਵਾਈ ਜਹਾਜ਼ਾਂ ਵਿੱਚ ਵਰਤੇ ਜਾਣ ਵਾਲੇ ਈਂਧਨ 'ਏਵੀਏਸ਼ਨ ਟਰਬਾਈਨ ਫਿਊਲ' (ATF) 'ਤੇ ਲੱਗਣ ਵਾਲੇ ਵੈਲਿਊ ਐਡਿਡ ਟੈਕਸ (VAT) ਵਿੱਚ ਭਾਰੀ ਕਟੌਤੀ ਦਾ ਐਲਾਨ ਕੀਤਾ ਹੈ। ਸਰਕਾਰ ਵੱਲੋਂ ATF 'ਤੇ ਲੱਗਣ ਵਾਲੇ ਵੈਟ ਨੂੰ 15 ਫ਼ੀਸਦੀ ਤੋਂ ਘਟਾ ਕੇ 7 ਫ਼ੀਸਦੀ ਕਰ ਦਿੱਤਾ ਗਿਆ ਹੈ।
ਸੂਬੇ ਦੇ ਵਿੱਤ ਵਿਭਾਗ ਵੱਲੋਂ 23 ਅਕਤੂਬਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਇਹ ਨਵੀਆਂ ਦਰਾਂ 24 ਅਕਤੂਬਰ ਤੋਂ ਲਾਗੂ ਹੋ ਜਾਣਗੀਆਂ। ਇਸ ਫੈਸਲੇ ਨਾਲ ਗੋਆ ਵਿੱਚ ਈਂਧਨ ਭਰਵਾਉਣ ਵਾਲੀਆਂ ਫਲਾਈਟਾਂ ਅਤੇ ਹਵਾਈ ਕੰਪਨੀਆਂ ਨੂੰ ਲਾਗਤ ਵਿੱਚ ਬਚਤ ਹੋਵੇਗੀ।
ਗੋਆ ਤੋਂ ਪਹਿਲਾਂ ਦਿੱਲੀ ਅਤੇ ਮਹਾਰਾਸ਼ਟਰ ਵਿੱਚ ਵੀ ਹਵਾਈ ਈਂਧਨ 'ਤੇ ਲੱਗਣ ਵਾਲੇ ਵੈਟ ਨੂੰ ਘਟਾਇਆ ਗਿਆ ਸੀ। ਦਿੱਲੀ ਵਿੱਚ ਇਸ ਨੂੰ 25% ਤੋਂ ਘਟਾ ਕੇ 7% ਅਤੇ ਮਹਾਰਾਸ਼ਟਰ ਵਿੱਚ 18% ਤੋਂ ਘਟਾ ਕੇ 7% ਕੀਤਾ ਗਿਆ ਸੀ।
ਹਵਾਈ ਈਂਧਨ 'ਤੇ ਵੈਟ ਘਟਣ ਨਾਲ ਏਅਰਲਾਈਨਜ਼ ਦੇ ਖ਼ਰਚੇ ਵਿੱਚ ਕਮੀ ਆਵੇਗੀ। ਹਾਲਾਂਕਿ, ਆਮ ਯਾਤਰੀਆਂ ਨੂੰ ਟਿਕਟਾਂ 'ਚ ਰਾਹਤ ਮਿਲੇਗੀ ਜਾਂ ਨਹੀਂ, ਇਹ ਪੂਰੀ ਤਰ੍ਹਾਂ ਹਵਾਈ ਕੰਪਨੀਆਂ ਵੱਲੋਂ ਕਿਰਾਇਆ ਘਟਾਉਣ ਦੇ ਫੈਸਲੇ 'ਤੇ ਨਿਰਭਰ ਕਰੇਗਾ