🔥 ट्रेंडिंग केरल में 22K सोने की कीमत बढ़ी ₹135/ग्... न्यूज़ीलैंड ने भारत को वेलिंगटन टेस्ट... केरल में 2016 के सीपीआई(एम) नेता की हत... भारत का न्यूजीलैंड के साथ ड्रॉ वर्ल्ड... नया प्रोजेक्ट 323845 की घोषणा – विवरण... सलमान खान ने अरिश्फा खान को फ़िल्म का...
23 नव. 2026•
ગુજરાતી मराठी ਪੰਜਾਬੀ বাংলা
राजनीति

"ਕਾਕਰੋਚ ਕਦੇ ਨਹੀਂ ਮਰਦੇ", Abhijit Deepke ਨੇ BJP ਸਰਕਾਰ ਦੀ ਦੁਖਦੀ ਰਗ਼ 'ਤੇ ਰੱਖਿਆ ਹੱਥ।

✍️ रिपोर्टर: Shamsher Singh 🗓 23 नव. 2026, 02:11 PM 👁 29
शेयर करें: 💬 WhatsApp 📘 Facebook 𝕏 Post

"ਕਾਕਰੋਚ ਕਦੇ ਨਹੀਂ ਮਰਦੇ", Abhijit Deepke ਨੇ BJP ਸਰਕਾਰ ਦੀ ਦੁਖਦੀ ਰਗ਼ 'ਤੇ ਰੱਖਿਆ ਹੱਥ।

"ਕਾਕਰੋਚ ਕਦੇ ਨਹੀਂ ਮਰਦੇ", Abhijit Deepke ਨੇ BJP ਸਰਕਾਰ ਦੀ ਦੁਖਦੀ ਰਗ਼ 'ਤੇ ਰੱਖਿਆ ਹੱਥ।
‎ਪਣਜੀ (ਗੋਆ), 23 ਨਵੰਬਰ, 2026: ਗੋਆ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 'ਕਾਕਰੋਚ ਜਨਤਾ ਪਾਰਟੀ' (CJP) ਨੇ ਸੂਬੇ ਦੀ ਭਾਜਪਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਤਿੱਖੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸੀ.ਜੇ.ਪੀ. ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਹੁਣ ਗੋਆ ਵਿੱਚ ਹੀ ਡਟੀ ਰਹੇਗੀ ਅਤੇ ਇੱਕ ਮਜ਼ਬੂਤ ਦਬਾਅ ਸਮੂਹ (Pressure Group) ਵਜੋਂ ਕੰਮ ਕਰਦਿਆਂ ਸਰਕਾਰ ਤੋਂ ਸਵਾਲ ਪੁੱਛੇਗੀ।
‎ਦੀਪਕੇ ਨੇ ਸਪੱਸ਼ਟ ਕੀਤਾ ਕਿ ਭਾਵੇਂ ਉਹ ਖ਼ੁਦ ਚੋਣਾਂ ਨਹੀਂ ਲੜਨਗੇ, ਪਰ ਆਉਣ ਵਾਲੀਆਂ ਗੋਆ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ (Manifesto) ਜ਼ਰੂਰ ਜਾਰੀ ਕਰਨਗੇ।
‎
‎ਨੌਜਵਾਨਾਂ ਦਾ ਸਮਰਥਨ ਅਤੇ ਗੋਆ ਦੇ ਸੱਭਿਆਚਾਰ ਨੂੰ ਬਚਾਉਣ ਦਾ ਹੋਕਾ
‎
‎ਅਭਿਜੀਤ ਦੀਪਕੇ ਨੇ ਕਿਹਾ ਕਿ ਉਹ ਸੱਤਾ ਹਾਸਲ ਕਰਨ ਲਈ ਨਹੀਂ, ਸਗੋਂ ਨੌਜਵਾਨਾਂ ਦੀ ਆਵਾਜ਼ ਬੁਲੰਦ ਕਰਨ ਅਤੇ ਗੋਆ ਦੀ ਪਛਾਣ, ਜ਼ਮੀਨ ਤੇ ਸੱਭਿਆਚਾਰ ਨੂੰ ਬਚਾਉਣ ਲਈ ਮੈਦਾਨ ਵਿੱਚ ਉੱਤਰੇ ਹਨ। ਉਨ੍ਹਾਂ ਕਿਹਾ ਕਿ ਗੋਆ ਦੇ ਸੱਭਿਆਚਾਰ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੀ ਸਭ ਤੋਂ ਪਹਿਲੀ ਤਰਜੀਹ ਧਾਰਾ 39A ਨੂੰ ਖ਼ਤਮ ਕਰਵਾਉਣਾ ਹੈ। ਇਸੇ ਦੌਰਾਨ ਸੀ.ਜੇ.ਪੀ. ਆਗੂ ਆਸ਼ੂਤੋਸ਼ ਰਾਂਕਾ ਨੇ ਵੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ, "ਦੇਸ਼ ਦਾ ਭਵਿੱਖ 75 ਸਾਲ ਪੁਰਾਣੇ ਸਿਆਸੀ ਢਾਂਚੇ ਦਾ ਨਹੀਂ ਸਗੋਂ ਨੌਜਵਾਨਾਂ ਦਾ ਹੈ। ਸੀ.ਜੇ.ਪੀ. ਹੁਣ ਲੰਬੇ ਸਮੇਂ ਤੱਕ ਗੋਆ ਵਿੱਚ ਰਹਿ ਕੇ ਲੋਕਾਂ ਦੀ ਲੜਾਈ ਲੜੇਗੀ ਅਤੇ ਕਾਕਰੋਚ ਕਦੇ ਨਹੀਂ ਮਰਨਗੇ।"
📲Get App