🔥 TRENDING भैरू चौक गरबा महोत्सव ने सुमेरपुर में... Harvinder Singh: Haryana’s Para‑Archer... From Haryana's Nidana to Asian Para Ga... Haryana Government Panels Approve Mult... Main Accused Sentenced to 7 Years in B... Thousands Gather at Dongargarh, Ratanp...
20 Oct 2026•
ગુજરાતી मराठी ਪੰਜਾਬੀ বাংলা
Sports

ਭਾਰਤੀ ਬੱਲੇਬਾਜ਼ ਨੇ ਦੁਹਰਾਇਆ 78 ਸਾਲ ਪੁਰਾਣਾ ਰਿਕਾਰਡ ! ਇਕੋ ਪਾਰੀ ''ਚ ਠੋਕ ''ਤੀਆਂ 400* ਦੌੜਾਂ

✍️ Reporter: Shamsher Singh 🗓 19 Oct 2026, 09:18 PM 👁 28
Watch on: ▶️ YouTube
Share: 💬 WhatsApp 📘 Facebook 𝕏 Post

ਭਾਰਤੀ ਬੱਲੇਬਾਜ਼ ਨੇ ਦੁਹਰਾਇਆ 78 ਸਾਲ ਪੁਰਾਣਾ ਰਿਕਾਰਡ ! ਇਕੋ ਪਾਰੀ ''ਚ ਠੋਕ ''ਤੀਆਂ 400* ਦੌੜਾਂ

ਭਾਰਤੀ ਬੱਲੇਬਾਜ਼ ਨੇ ਦੁਹਰਾਇਆ 78 ਸਾਲ ਪੁਰਾਣਾ ਰਿਕਾਰਡ ! ਇਕੋ ਪਾਰੀ ''ਚ ਠੋਕ ''ਤੀਆਂ 400* ਦੌੜਾਂ
‎Monday, Oct 19, 2026।
‎ਸਪੋਰਟਸ ਡੈਸਕ: ਮਿਜ਼ੋਰਮ ਦੇ ਬੱਲੇਬਾਜ਼ ਚਿਨਮਯ ਸੁਤਾਰ ਨੇ ਰਣਜੀ ਟ੍ਰਾਫੀ ਦੇ ਪਲੇਟ ਡਿਵੀਜ਼ਨ ਮੈਚ ਵਿੱਚ ਨਾਗਾਲੈਂਡ ਖ਼ਿਲਾਫ਼ ਨਾਬਾਦ 400 ਦੌੜਾਂ ਦੀ ਇਤਿਹਾਸਕ ਪਾਰੀ ਖੇਡ ਕੇ ਕ੍ਰਿਕਟ ਜਗਤ ਵਿੱਚ ਧਮਾਲ ਮਚਾ ਦਿੱਤੀ ਹੈ। ਉਹ ਫਰਸਟ ਕਲਾਸ ਕ੍ਰਿਕਟ ਵਿੱਚ 400 ਦੌੜਾਂ ਦਾ ਅੰਕੜਾ ਛੂਹਣ ਵਾਲੇ ਦੁਨੀਆ ਦੇ 10ਵੇਂ ਅਤੇ ਭਾਰਤ ਦੇ ਮਹਿਜ਼ ਦੂਜੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ 78 ਸਾਲ ਪਹਿਲਾਂ (ਸਾਲ 1948 ਵਿੱਚ) ਭਾਊਸਾਹਿਬ ਨਿੰਬਾਲਕਰ ਨੇ ਕਾਠੀਆਵਾੜ ਖ਼ਿਲਾਫ਼ ਅਜੇਤੂ 443 ਦੌੜਾਂ ਦੀ ਪਾਰੀ ਖੇਡੀ ਸੀ।
‎ਸਾਬਕਾ ਮੁੰਬਈ ਬੱਲੇਬਾਜ਼ ਚਿਨਮਯ ਸੁਤਾਰ ਨੇ ਆਪਣੀ ਇਸ ਮੈਰਾਥਨ ਪਾਰੀ ਦੌਰਾਨ 517 ਗੇਂਦਾਂ ਦਾ ਸਾਹਮਣਾ ਕੀਤਾ, ਜਿਨ੍ਹਾਂ ਵਿੱਚੋਂ 326 ਗੇਂਦਾਂ 'ਤੇ ਕੋਈ ਦੌੜ ਨਹੀਂ ਬਣੀ। ਉਨ੍ਹਾਂ ਨੇ ਆਪਣੀ ਇਸ ਪਾਰੀ ਵਿੱਚ 46 ਚੌਕੇ ਅਤੇ 7 ਸ਼ਾਨਦਾਰ ਛੱਕੇ ਲਗਾਏ। ਸੁਤਾਰ ਦੀ ਇਸ ਜ਼ਬਰਦਸਤ ਬੱਲੇਬਾਜ਼ੀ ਦੇ ਦਮ 'ਤੇ ਮਿਜ਼ੋਰਮ ਨੇ 154.1 ਓਵਰਾਂ ਵਿੱਚ 581 ਦੌੜਾਂ ਬਣਾ ਕੇ ਆਪਣੀ ਪਾਰੀ ਐਲਾਨੀ।
‎ਫਰਸਟ ਕਲਾਸ ਕ੍ਰਿਕਟ ਵਿੱਚ ਸਭ ਤੋਂ ਵੱਡੀ ਪਾਰੀ ਖੇਡਣ ਦਾ ਵਿਸ਼ਵ ਰਿਕਾਰਡ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਦੇ ਨਾਂ ਹੈ, ਜਿਨ੍ਹਾਂ ਨੇ 1994 ਵਿੱਚ ਡਰਹਮ ਖ਼ਿਲਾਫ਼ ਅਜੇਤੂ 501 ਦੌੜਾਂ ਬਣਾਈਆਂ ਸਨ। ਲਾਰਾ ਨੇ 2004 ਵਿੱਚ ਇੰਗਲੈਂਡ ਖ਼ਿਲਾਫ਼ ਅੰਤਰਰਾਸ਼ਟਰੀ ਟੈਸਟ ਮੈਚ ਵਿੱਚ ਵੀ ਨਾਬਾਦ 400 ਦੌੜਾਂ ਬਣਾਈਆਂ ਸਨ। ਹੁਣ ਚਿਨਮਯ ਸੁਤਾਰ ਨੇ ਵੀ 400 ਤੋਂ ਵੱਧ ਦੌੜਾਂ ਬਣਾਉਣ ਵਾਲੇ ਸੰਸਾਰ ਦੇ ਚੋਣਵੇਂ ਖਿਡਾਰੀਆਂ ਦੀ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾ ਲਿਆ ਹੈ।
📲Get App