🔥 TRENDING ಜಾಲಹಳ್ಳಿಯಲ್ಲಿ ನ.23ರಂದು ಉಚಿತ ತಪಾಸಣಾ ಶಿಬ... Patna Tragedy: Wedding Party Killed in... IMD Issues Heavy Rain Warning for Naga... અમરેલીમાં કડકડતી ઠંડી, 11.4°C સાથે ગુજ... Nine pilgrims killed in vehicle‑truck... Cyclone Akvan Brings Light Rain to Jha...
22 Nov 2026•
ગુજરાતી मराठी ਪੰਜਾਬੀ বাংলা
Automobile

ਗੁਜਰਾਤ 'ਚ ਵੱਡਾ ਹਾਦਸਾ : ਟਰੱਕ-ਕਾਰ ਦੀ ਟੱਕਰ 'ਚ ਫੌਜੀ ਪਰਿਵਾਰ ਦੇ 7 ਜੀਆਂ ਦੀ ਮੌਤ

✍️ Reporter: Shamsher Singh 🗓 22 Nov 2026, 09:12 AM 👁 21
Share: 💬 WhatsApp 📘 Facebook 𝕏 Post

ਗੁਜਰਾਤ 'ਚ ਵੱਡਾ ਹਾਦਸਾ : ਟਰੱਕ-ਕਾਰ ਦੀ ਟੱਕਰ 'ਚ ਫੌਜੀ ਪਰਿਵਾਰ ਦੇ 7 ਜੀਆਂ ਦੀ ਮੌਤ

ਗੁਜਰਾਤ 'ਚ ਵੱਡਾ ਹਾਦਸਾ : ਟਰੱਕ-ਕਾਰ ਦੀ ਟੱਕਰ 'ਚ ਫੌਜੀ ਪਰਿਵਾਰ ਦੇ 7 ਜੀਆਂ ਦੀ ਮੌਤ
‎Sunday, Nov 22, 2026 ।
‎ਭੁਜ - ਗੁਜਰਾਤ ਦੇ ਕੱਛ ਜ਼ਿਲੇ 'ਚ ਇੱਕ ਰਾਸ਼ਟਰੀ ਰਾਜਮਾਰਗ 'ਤੇ ਇਕ ਤੇਜ਼ ਰਫ਼ਤਾਰ ਟਰੱਕ ਦੀ ਕਾਰ ਨਾਲ ਟੱਕਰ ਹੋਣ ਕਾਰਨ ਤਿੰਨ ਬੱਚਿਆਂ ਸਮੇਤ ਇਕ ਫੌਜੀ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਕੱਛ ਪੱਛਮੀ ਪੁਲਸ ਕੰਟਰੋਲ ਰੂਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਰਾਤ 10 ਵਜੇ ਦੇ ਕਰੀਬ ਵਾਪਰਿਆ ਜਦੋਂ ਪਰਿਵਾਰ ਕੱਛ ਦੇ ਰਣ ਦੇ ਦਰਸ਼ਨ ਕਰਨ ਤੋਂ ਬਾਅਦ ਭੁਜ ਵਾਪਸ ਆ ਰਿਹਾ ਸੀ।
‎ਅਧਿਕਾਰੀ ਦੇ ਅਨੁਸਾਰ, ਟੱਕਰ ਇੰਨੀ ਭਿਆਨਕ ਸੀ ਕਿ ਕਾਰ 'ਚ ਸਵਾਰ ਸਾਰੇ ਸੱਤ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ 'ਚ ਇਕ ਤਿੰਨ ਮਹੀਨੇ ਦੀ ਬੱਚੀ ਵੀ ਸ਼ਾਮਲ ਸੀ। ਮਲਬੇ 'ਚੋਂ ਲਾਸ਼ਾਂ ਕੱਢਣ 'ਚ ਕਈ ਘੰਟੇ ਲੱਗ ਗਏ ਕਿਉਂਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਸੀ। ਉਨ੍ਹਾਂ ਕਿਹਾ ਕਿ ਸਾਰੇ ਮ੍ਰਿਤਕ ਮੂਲ ਰੂਪ 'ਚ ਉਤਰਾਖੰਡ ਦੇ ਗੜ੍ਹਵਾਲ ਦੇ ਰਹਿਣ ਵਾਲੇ ਸਨ ਅਤੇ ਭੁਜ 'ਚ ਤਾਇਨਾਤ ਫੌਜੀ ਜਵਾਨਾਂ ਦੇ ਰਿਸ਼ਤੇਦਾਰ ਸਨ।
‎
‎ਇਸ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੌਰਭ ਸਿੰਘ ਨੇਗੀ (30), ਉਨ੍ਹਾਂ ਦੀ ਪਤਨੀ ਸਵਿਤਾ (30), ਉਨ੍ਹਾਂ ਦੀ ਤਿੰਨ ਮਹੀਨੇ ਦੀ ਧੀ ਸਿਵਿਕਾ, ਰਾਜੇਸ਼ ਸਿੰਘ ਰਾਵਤ (35), ਉਨ੍ਹਾਂ ਦੀ ਧੀ ਰਕਸ਼ਿਤਾ (7), ਰਿੰਕੀ ਗੋਸਾਈਂ (30) ਅਤੇ ਉਨ੍ਹਾਂ ਦੀ ਚਾਰ ਸਾਲ ਦੀ ਧੀ ਵਾਮਿਕਾ ਵਜੋਂ ਹੋਈ ਹੈ।
📲Get App