🔥 TRENDING दिवाली की खरीदारी के बीच चावड़ी बाजार... DRDO Successfully Tests 'Pralay' Missi... A.K. Chaturvedi Elected President of J... Jharkhand Govt Transfers 7 IAS Officer... Supreme Court Reviews DGP Appointment... Speeding Private Bus Kills Kochi IT Pr...
05 Nov 2026•
ગુજરાતી मराठी ਪੰਜਾਬੀ বাংলা
Crime

ਹੋਟਲ ਦੇ ਕਮਰੇ 'ਚ ਵੜਦੇ ਸਾਰ ਹੀ ਚੂੜੇ ਵਾਲੀ ਕੁੜੀ ਦੇ ਨਿਕਲੇ ਸਾਹ, ਵਿਆਹ ਦੇ 4 ਮਹੀਨੇ ਬਾਅਦ ਉੱਜੜ ਗਿਆ ਘਰ

✍️ Reporter: Shamsher Singh 🗓 26 Oct 2026, 04:00 PM 👁 40
Share: 💬 WhatsApp 📘 Facebook 𝕏 Post

ਹੋਟਲ ਦੇ ਕਮਰੇ 'ਚ ਵੜਦੇ ਸਾਰ ਹੀ ਚੂੜੇ ਵਾਲੀ ਕੁੜੀ ਦੇ ਨਿਕਲੇ ਸਾਹ, ਵਿਆਹ ਦੇ 4 ਮਹੀਨੇ ਬਾਅਦ ਉੱਜੜ ਗਿਆ ਘਰ

ਹੋਟਲ ਦੇ ਕਮਰੇ 'ਚ ਵੜਦੇ ਸਾਰ ਹੀ ਚੂੜੇ ਵਾਲੀ ਕੁੜੀ ਦੇ ਨਿਕਲੇ ਸਾਹ, ਵਿਆਹ ਦੇ 4 ਮਹੀਨੇ ਬਾਅਦ ਉੱਜੜ ਗਿਆ ਘਰ
‎Monday, Oct 26, 2026 ।
‎ਝਾਂਸੀ : ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਦੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਵਿਆਹ ਦੇ ਸਿਰਫ਼ 4 ਮਹੀਨੇ ਬਾਅਦ ਹੀ ਇੱਕ ਹੋਟਲ ਵਿੱਚ 28 ਸਾਲਾ ਔਰਤ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਮੁਸਕਾਨ ਸਿਮੋਲੀਆ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਮੁਸਕਾਨ ਦੇ ਪਰਿਵਾਰ ਨੇ ਉਸਦੇ ਪਤੀ ਵਿਰੁੱਧ ਕਤਲ ਦਾ ਗੰਭੀਰ ਦੋਸ਼ ਦਾਇਰ ਕੀਤਾ ਹੈ।
‎ਮਿਲੀ ਜਾਣਕਾਰੀ ਮੁਤਾਬਕ ਮੁਸਕਾਨ ਰੇਲਵੇ ਵਿੱਚ ਜੂਨੀਅਰ ਇੰਜੀਨੀਅਰ (ਜੇਈ) ਬਣਨ ਦੀ ਤਿਆਰੀ ਕਰ ਰਹੀ ਸੀ। ਉਸਦਾ ਪਤੀ ਨੀਲੇਸ਼ ਮੱਧ ਪ੍ਰਦੇਸ਼ ਵਿੱਚ ਇੱਕ ਬੈਂਕ ਮੈਨੇਜਰ ਵਜੋਂ ਕੰਮ ਕਰਦਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਨੀਲੇਸ਼ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਸਕਾਨ ਦੇ ਪਿਤਾ ਰਾਮਜੀ ਲਾਲ ਅਹੀਰਵਾਰ ਨੇ ਘਟਨਾ ਦਾ ਖੁਲਾਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਧੀ ਦਾ ਵਿਆਹ 29 ਜੂਨ, 2026 ਨੂੰ ਵਿਦਿਸ਼ਾ (ਮੱਧ ਪ੍ਰਦੇਸ਼) ਦੇ ਰਹਿਣ ਵਾਲੇ ਨੀਲੇਸ਼ ਨਾਲ ਹੋਇਆ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਮੁਸਕਾਨ ਨੂੰ ਪਤਾ ਲੱਗਾ ਕਿ ਨੀਲੇਸ਼ ਪਹਿਲਾਂ ਤੋਂ ਵਿਆਹਿਆ ਸੀ ਅਤੇ ਉਸਦੀ ਪਹਿਲੀ ਪਤਨੀ ਇੰਦੌਰ ਵਿੱਚ ਰਹਿੰਦੀ ਹੈ।
‎ਇਸ ਸੱਚਾਈ ਦੇ ਸਾਹਮਣੇ ਆਉਣ ਤੋਂ ਬਾਅਦ ਦੋਸ਼ੀ ਨੀਲੇਸ਼ ਨੇ ਮੁਸਕਾਨ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਹਰ ਛੋਟੀ-ਛੋਟੀ ਗੱਲ 'ਤੇ ਉਸਨੂੰ ਤਾਅਨੇ ਮਾਰਨ ਲੱਗ ਪਿਆ। ਪਰਿਵਾਰ ਨੇ ਦੱਸਿਆ ਕਿ ਮੁਸਕਾਨ 28 ਅਕਤੂਬਰ ਨੂੰ ਹੋਣ ਵਾਲੀ ਰੇਲਵੇ ਜੇਈ ਪ੍ਰੀਖਿਆ ਦੀ ਤਿਆਰੀ ਲਈ 10 ਅਕਤੂਬਰ ਤੋਂ ਆਪਣੇ ਮਾਪਿਆਂ ਦੇ ਘਰ ਰਹਿ ਰਹੀ ਸੀ। 23 ਅਕਤੂਬਰ ਨੂੰ ਨੀਲੇਸ਼ ਆਪਣੇ ਸਹੁਰੇ ਘਰ ਆਇਆ ਅਤੇ ਮੁਸਕਾਨ ਨੂੰ ਭੁਆ ਦੇ ਘਰ ਲੈ ਕੇ ਜਾਣ ਦੀ ਗੱਲ ਕਹਿ ਕੇ ਆਪਣੇ ਨਾਲ ਲੈ ਗਿਆ। ਭੂਆ ਦੇ ਘਰ ਜਾਣ ਦੀ ਬਜਾਏ ਨੀਲੇਸ਼ ਉਸਨੂੰ ਝਾਂਸੀ ਦੇ ਰਿਸ਼ਭ ਹੋਟਲ ਲੈ ਗਿਆ ਅਤੇ ਕਮਰਾ ਨੰਬਰ 212 ਬੁੱਕ ਕਰ ਲਿਆ। ਅਗਲੀ ਸਵੇਰ ਪਰਿਵਾਰ ਨੂੰ ਮੁਸਕਾਨ ਦੀ ਮੌਤ ਬਾਰੇ ਪਤਾ ਲੱਗਾ।
‎ਮੁਸਕਾਨ ਦੇ ਪਿਤਾ ਦਾ ਦੋਸ਼ ਹੈ ਕਿ ਨੀਲੇਸ਼ ਨੇ ਹੋਟਲ ਦੇ ਕਮਰੇ ਵਿੱਚ ਉਸਦੀ ਧੀ ਨੂੰ ਕੁੱਟਿਆ ਅਤੇ ਉਸਦਾ ਸਿਰ ਕੰਧ ਨਾਲ ਮਾਰਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਝਾਂਸੀ ਦੀ ਸੀਨੀਅਰ ਪੁਲਸ ਅਧਿਕਾਰੀ ਪ੍ਰੀਤੀ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦੇ ਕਿਹਾ ਕਿ ਪੁੱਛਗਿੱਛ ਦੌਰਾਨ ਪਤੀ ਨੀਲੇਸ਼ ਨੇ ਦਾਅਵਾ ਕੀਤਾ ਕਿ 24 ਅਕਤੂਬਰ ਦੀ ਸਵੇਰ ਨੂੰ ਜਦੋਂ ਉਹ ਹੋਟਲ ਤੋਂ ਬਾਹਰ ਨਿਕਲਣ ਦੀ ਤਿਆਰੀ ਕਰ ਰਹੇ ਸਨ ਤਾਂ ਮੁਸਕਾਨ ਅਚਾਨਕ ਕਮਰੇ ਵਿੱਚ ਬੇਹੋਸ਼ ਹੋ ਗਈ। ਉਹ ਤੁਰੰਤ ਉਸਨੂੰ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਹੋਟਲ ਦੇ ਕਮਰੇ ਅਤੇ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਹੈ। ਫੁਟੇਜ ਵਿੱਚ ਮੁਸਕਾਨ ਕਮਰੇ ਦੇ ਅੰਦਰ ਡਿੱਗਦੀ ਹੋਈ ਦਿਖਾਈ ਦੇ ਰਹੀ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਦੇ ਆਧਾਰ 'ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
📲Get App