🔥 ट्रेंडिंग श्रीमती रामप्यारीबाई चांडक लोणी विद्या... उत्तर प्रदेश के किसानों ने गन्ने की की... અરવલ્લી, ભિલોડામાં બે બાઈકનું ટક્કર, 3... अभिजीत राय को द ट्रिब्यून में प्रमुखता... चंडीगढ़ पुलिस ने 17 अक्टूबर 2026 के मा... कोलकाता में भीड़भाड़ दुर्घटना के मामले...
18 अक्टू. 2026•
ગુજરાતી मराठी ਪੰਜਾਬੀ বাংলা
नौकरी

ਰੇਲਵੇ ਭਰਤੀ 'ਚ ਵੱਡਾ ਬਦਲਾਅ! ਕਲਰਕ ਤੇ ਅਕਾਊਂਟੈਂਟ ਦੀਆਂ 4 ਸ਼੍ਰੇਣੀਆਂ ਲਈ ਹੁਣ ਨਹੀਂ ਹੋਵੇਗਾ ਟਾਈਪਿੰਗ ਟੈਸਟ।

✍️ रिपोर्टर: Shamsher Singh 🗓 18 अक्टू. 2026, 10:45 AM 👁 22
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਰੇਲਵੇ ਭਰਤੀ 'ਚ ਵੱਡਾ ਬਦਲਾਅ! ਕਲਰਕ ਤੇ ਅਕਾਊਂਟੈਂਟ ਦੀਆਂ 4 ਸ਼੍ਰੇਣੀਆਂ ਲਈ ਹੁਣ ਨਹੀਂ ਹੋਵੇਗਾ ਟਾਈਪਿੰਗ ਟੈਸਟ।

ਰੇਲਵੇ ਭਰਤੀ 'ਚ ਵੱਡਾ ਬਦਲਾਅ! ਕਲਰਕ ਤੇ ਅਕਾਊਂਟੈਂਟ ਦੀਆਂ 4 ਸ਼੍ਰੇਣੀਆਂ ਲਈ ਹੁਣ ਨਹੀਂ ਹੋਵੇਗਾ ਟਾਈਪਿੰਗ ਟੈਸਟ।
‎18oct,2026, ਨੀਡ 24,: ਰੇਲਵੇ ਦੀ ਗ਼ੈਰ-ਤਕਨੀਕੀ ਪ੍ਰਸਿੱਧ ਸ਼੍ਰੇਣੀ (NTPC) ਦੀ ਭਰਤੀ ਪ੍ਰੀਖਿਆ ਤਹਿਤ ਕਲਰਕ ਤੇ ਅਕਾਊਂਟੈਂਟ ਨਾਲ ਜੁੜੇ ਕਈ ਅਹਿਮ ਅਹੁਦਿਆਂ ਲਈ ਲਾਜ਼ਮੀ ਟਾਈਪਿੰਗ ਟੈਸਟ ਹੁਣ ਨਹੀਂ ਹੋਵੇਗਾ। ਮੌਜੂਦਾ ਸਮੇਂ 'ਚ ਚੱਲ ਰਹੀ ਐੱਨਟੀਪੀਸੀ ਭਰਤੀ-2026 'ਚ (3,548 ਅਸਾਮੀਆਂ ਲਈ ਅਰਜ਼ੀਆਂ 6 ਨਵੰਬਰ ਤੱਕ) ਗ੍ਰੈਜੂਏਟ ਤੇ ਬਾਰ੍ਹਵੀਂ ਪੱਧਰ (1,688 ਅਸਾਮੀਆਂ ਲਈ 13 ਨਵੰਬਰ ਤੱਕ ਅਰਜ਼ੀਆਂ) ਦੇ ਚਾਰ ਪ੍ਰਮੁੱਖ ਅਹੁਦਿਆਂ ਤੋਂ ਹੀ ਇਹ ਨਵਾਂ ਨਿਯਮ ਲਾਗੂ ਹੋ ਜਾਵੇਗਾ।
‎ਰੇਲਵੇ ਬੋਰਡ ਦੇ ਡਾਇਰੈਕਟਰ, ਸਥਾਪਨਾ, ਯੂ.ਕੇ. ਤਿਵਾੜੀ ਮੁਤਾਬਕ ਇਸ ਸਬੰਧੀ ਹੁਕਮ 7 ਅਕਤੂਬਰ ਨੂੰ ਹੀ ਸਾਰੇ ਜ਼ੋਨਾਂ ਤੇ ਆਰਆਰਬੀਜ਼ ਨੂੰ ਭੇਜ ਦਿੱਤਾ ਗਿਆ ਸੀ। ਨਿਰਧਾਰਤ ਅਸਾਮੀਆਂ ਲਈ ਹੁਣ ਟਾਈਪਿੰਗ ਟੈਸਟ ਨਹੀਂ ਹੋਵੇਗਾ। ਉਮੀਦਵਾਰਾਂ ਨੂੰ ਕੰਪਿਊਟਰ ਅਤੇ ਟਾਈਪਿੰਗ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ। ਨੌਕਰੀ ਮਿਲਣ ਤੇ ਕੰਮ ਸੰਭਾਲਣ ਤੋਂ ਬਾਅਦ ਵਿਭਾਗ ਚੁਣੇ ਗਏ ਉਮੀਦਵਾਰ ਦੀ ਕੰਪਿਊਟਰ ਜਾਂ ਟਾਈਪਿੰਗ ਦੀ ਕਾਰਗੁਜ਼ਾਰੀ ਪਰਖੇਗਾ। ਜੇ ਕਾਰਗੁਜ਼ਾਰੀ ਤਸੱਲੀਬਖ਼ਸ਼ ਨਾ ਹੋਈ ਤਾਂ ਸੇਵਾ ਦੀ ਪੁਸ਼ਟੀ ਜਾਂ ਤਰੱਕੀ ਰੋਕੀ ਜਾ ਸਕਦੀ ਹੈ ਜਾਂ ਇਸ 'ਚ ਦੇਰੀ ਹੋ ਸਕਦੀ ਹੈ।
📲Get App