🔥 TRENDING अवैध रूप से चल रहा दवाईयों का काम BreakingNews नीला ड्रम हत्याकांड में... शिवपुरी श्योपुर रोड आखिर कब तक सही होग... कछुआ दिखाकर लोगों को ठगने और लूटने वाल... फारबिसगंज में 22 अक्टूबर को होगा भव्य... મહુવા ખાતેના તેજસ્વી તારલા સન્માન કાર્...
14 Oct 2026•
ગુજરાતી मराठी ਪੰਜਾਬੀ বাংলা

ਬਠਿੰਡਾ ਪੁਲਿਸ ਵੱਲੋਂ 384 ਵਾਹਨ 55.61 ਲੱਖ ਰੁਪਏ ਵਿੱਚ ਨਿਲਾਮ

✍️ Reporter: Jiwan kumar 🗓 14 Oct 2026, 06:23 PM 👁 17
Watch on: ▶️ YouTube
Share: 💬 WhatsApp 📘 Facebook 𝕏 Post

: ਬਠਿੰਡਾ ਪੁਲਿਸ ਨੇ ਵੱਖ-ਵੱਖ ਮੁਕੱਦਮਿਆਂ ਵਿੱਚ ਬਰਾਮਦ ਹੋਏ ਅਤੇ ਲੰਬੇ ਸਮੇਂ ਤੋਂ ਥਾਣਿਆਂ ਵਿੱਚ ਖੜ੍ਹੇ 384 ਵਾਹਨਾਂ ਨੂੰ ਖੁੱਲ੍ਹੀ ਬੋਲੀ ਰਾਹੀਂ 55.61 ਲੱਖ ਰੁਪਏ ਵਿੱਚ ਨਿਲਾਮ ਕੀਤਾ ਹੈ। ਇਨ੍ਹਾਂ ਵਿੱਚ 288 ਦੋਪਹੀਆ ਅਤੇ 96 ਚਾਰਪਹੀਆ ਵਾਹਨ ਸ਼ਾਮਲ ਹਨ। ਪੁਲਿਸ ਅਨੁਸਾਰ ਨਿਲਾਮੀ ਦੀ ਰਕਮ ਅਤੇ ਬਣਦਾ ਜੀਐੱਸਟੀ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਜਾ ਰਿਹਾ ਹੈ।

ਬਠਿੰਡਾ, 14 ਅਕਤੂਬਰ (ਜੀਵਨ ਬਾਂਸਲ): ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿੱਚ ਬਰਾਮਦ ਹੋਏ ਅਤੇ ਥਾਣਿਆਂ ਵਿੱਚ ਲੰਬੇ ਸਮੇਂ ਤੋਂ ਖੜ੍ਹੇ ਵਾਹਨਾਂ ਦੇ ਨਿਪਟਾਰੇ ਲਈ ਕਾਰਵਾਈ ਕਰਦਿਆਂ 335 ਫ਼ੈਸਲਾਸ਼ੁਦਾ ਮੁਕੱਦਮਿਆਂ ਨਾਲ ਸਬੰਧਤ 384 ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਨਿਲਾਮੀ ਕੀਤੀ ਗਈ ਹੈ। ਇਹ ਵਾਹਨ ਪੁਲਿਸ ਲਾਈਨ ਬਠਿੰਡਾ ਵਿਖੇ ਨਿਲਾਮ ਕੀਤੇ ਗਏ, ਜਿਸ ਤੋਂ 55,61,000 ਰੁਪਏ ਦੀ ਬੋਲੀ ਪ੍ਰਾਪਤ ਹੋਈ। ਇਸ ’ਤੇ ਬਣਦਾ ਜੀਐੱਸਟੀ ਵੱਖਰੇ ਤੌਰ ’ਤੇ ਅਦਾ ਕੀਤਾ ਜਾਵੇਗਾ।

ਪੁਲਿਸ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਵੱਖ-ਵੱਖ ਥਾਣਿਆਂ ਵਿੱਚ ਐੱਨ.ਡੀ.ਪੀ.ਐੱਸ. ਐਕਟ, ਆਈ.ਪੀ.ਸੀ. ਅਤੇ ਹੋਰ ਕਾਨੂੰਨਾਂ ਤਹਿਤ ਦਰਜ ਮੁਕੱਦਮਿਆਂ ਵਿੱਚ ਬਰਾਮਦ ਕੀਤੇ ਕਈ ਵਾਹਨ ਖੜ੍ਹੇ ਸਨ। ਇਨ੍ਹਾਂ ਮੁਕੱਦਮਿਆਂ ਦਾ ਫ਼ੈਸਲਾ ਹੋ ਚੁੱਕਾ ਸੀ, ਪਰ ਸਬੰਧਤ ਵਾਹਨਾਂ ’ਤੇ ਕਿਸੇ ਵਿਅਕਤੀ ਵੱਲੋਂ ਦਾਅਵਾ ਨਹੀਂ ਕੀਤਾ ਗਿਆ ਸੀ। ਇਨ੍ਹਾਂ ਵਾਹਨਾਂ ਕਾਰਨ ਥਾਣਿਆਂ ਵਿੱਚ ਜਗ੍ਹਾ ਵੀ ਘਿਰੀ ਹੋਈ ਸੀ।

ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੁਹੇਲ ਕਾਸਿਮ ਮੀਰ, ਆਈ.ਪੀ.ਐੱਸ. ਨੇ ਦੱਸਿਆ ਕਿ ਵਾਹਨ ਨਿਪਟਾਰਾ ਕਮੇਟੀ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਕਾਨੂੰਨੀ ਪ੍ਰਕਿਰਿਆ ਅਪਣਾਉਂਦਿਆਂ ਇਹ ਨਿਲਾਮੀ ਕਰਵਾਈ ਗਈ। ਨਿਲਾਮ ਕੀਤੇ ਗਏ ਵਾਹਨਾਂ ਵਿੱਚ 288 ਦੋਪਹੀਆ ਅਤੇ 96 ਚਾਰਪਹੀਆ ਵਾਹਨ ਸ਼ਾਮਲ ਹਨ। ਕਮੇਟੀ ਵੱਲੋਂ ਇਨ੍ਹਾਂ ਦੀ ਕੁੱਲ ਰਾਖਵੀਂ ਕੀਮਤ 54,23,600 ਰੁਪਏ ਨਿਰਧਾਰਤ ਕੀਤੀ ਗਈ ਸੀ, ਜਦਕਿ ਖੁੱਲ੍ਹੀ ਬੋਲੀ ਦੌਰਾਨ ਇਨ੍ਹਾਂ ਦੀ ਨਿਲਾਮੀ 55,61,000 ਰੁਪਏ ਵਿੱਚ ਹੋਈ।

ਇਹ ਨਿਲਾਮੀ ਜ਼ਿਲ੍ਹੇ ਦੇ ਪੁਲਿਸ ਥਾਣਾ ਕੋਤਵਾਲੀ, ਕੈਨਾਲ ਕਲੋਨੀ, ਸਿਵਲ ਲਾਈਨ, ਕੈਂਟ, ਥਰਮਲ, ਸਦਰ ਬਠਿੰਡਾ, ਨੇਹੀਆਂਵਾਲਾ, ਨਥਾਣਾ, ਭਗਤਾ ਭਾਈਕਾ, ਫੂਲ, ਸਿਟੀ ਰਾਮਪੁਰਾ, ਸਦਰ ਰਾਮਪੁਰਾ, ਬਾਲਿਆਂਵਾਲੀ, ਕੋਟਫੱਤਾ, ਮੌੜ, ਤਲਵੰਡੀ ਸਾਬੋ, ਰਾਮਾਂ, ਸੰਗਤ, ਨੰਦਗੜ੍ਹ ਅਤੇ ਮਹਿਲਾ ਥਾਣੇ ਵਿੱਚ ਖੜ੍ਹੇ ਵਾਹਨਾਂ ਨਾਲ ਸਬੰਧਤ ਸੀ।

ਪੁਲਿਸ ਅਨੁਸਾਰ ਨਿਲਾਮੀ ਤੋਂ ਪ੍ਰਾਪਤ ਰਕਮ ਅਤੇ ਬਣਦਾ ਜੀਐੱਸਟੀ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਬਾਕੀ ਰਹਿੰਦੇ ਵਾਹਨਾਂ ਸਬੰਧੀ ਵੀ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਨਿਪਟਾਰੇ ਲਈ ਵੀ ਜਲਦੀ ਨਿਲਾਮੀ ਕਰਵਾਈ ਜਾਵੇਗੀ।
📲Get App