🔥 TRENDING भोपाल संभाग में औद्योगिक विकास की बाधा... उज्जैन में मतदाता सूची का प्रारूप प्रक... छठ वर्त्तियों के बाटी गई साड़ी बहराइच में जनगणना-2027 की ऑनलाइन स्व-ग... लुधियाना में बाबा की कथा को देखने बड़ी... নবগ্রাম থানাপাড়া সার্বজনীন শ্যামাপুজো...
12 Nov 2026•
ગુજરાતી मराठी ਪੰਜਾਬੀ বাংলা
Crime

ਪੰਜਾਬ 'ਚ ਮਾਈਨਿੰਗ ਮਾਫ਼ੀਆ 'ਤੇ ਰੇਡ! ਸਟੋਨ ਕਰੱਸ਼ਰਾਂ 'ਤੇ ਵੱਡੀ ਕਾਰਵਾਈ, 3 ਪੋਕਲੇਨ ਤੇ 2 ਟਿੱਪਰ ਜ਼ਬਤ

✍️ Reporter: Shamsher Singh 🗓 12 Nov 2026, 08:45 PM 👁 8
Share: 💬 WhatsApp 📘 Facebook 𝕏 Post

ਪੰਜਾਬ 'ਚ ਮਾਈਨਿੰਗ ਮਾਫ਼ੀਆ 'ਤੇ ਰੇਡ! ਸਟੋਨ ਕਰੱਸ਼ਰਾਂ 'ਤੇ ਵੱਡੀ ਕਾਰਵਾਈ, 3 ਪੋਕਲੇਨ ਤੇ 2 ਟਿੱਪਰ ਜ਼ਬਤ

ਪੰਜਾਬ 'ਚ ਮਾਈਨਿੰਗ ਮਾਫ਼ੀਆ 'ਤੇ ਰੇਡ! ਸਟੋਨ ਕਰੱਸ਼ਰਾਂ 'ਤੇ ਵੱਡੀ ਕਾਰਵਾਈ, 3 ਪੋਕਲੇਨ ਤੇ 2 ਟਿੱਪਰ ਜ਼ਬਤ
‎Thursday, Nov 12, 2026।
‎ਪਠਾਨਕੋਟ (ਵੈੱਬ ਡੈਸਕ, need24)- ਪਠਾਨਕੋਟ ਦੇ ਤਾਰਾਗੜ੍ਹ ਖੇਤਰ 'ਚ ਪੁਲਸ ਅਤੇ ਮਾਈਨਿੰਗ ਵਿਭਾਗ ਨੇ ਗੈਰ-ਕਾਨੂੰਨੀ ਖਣਨ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਇਸ ਦੌਰਾਨ 3 ਵੱਡੇ ਸਟੋਨ ਕਰੱਸ਼ਰਾਂ 'ਤੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਬੁੱਧਵਾਰ ਦੇਰ ਰਾਤ ਨੂੰ ਅੰਜਾਮ ਦਿੱਤੀ ਗਈ। ਕਾਰਵਾਈ ਦੌਰਾਨ ਟੀਮਾਂ ਨੇ ਮੌਕੇ ਤੋਂ ਗੈਰ-ਕਾਨੂੰਨੀ ਖੁਦਾਈ ਕਰ ਰਹੀਆਂ 3 ਪੋਕਲੇਨ ਮਸ਼ੀਨਾਂ, 2 ਭਰੇ ਹੋਏ ਟਿੱਪਰ ਅਤੇ ਕੱਚਾ ਮਟੀਰੀਅਲ ਜ਼ਬਤ ਕੀਤਾ ਹੈ। ਇਸ ਦੇ ਨਾਲ ਹੀ ਪੁਲਸ ਨੇ 4 ਵਾਹਨ ਚਾਲਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਤਿੰਨੋਂ ਸਟੋਨ ਕਰੱਸ਼ਰਾਂ ਦੇ ਮਾਲਕ ਅਤੇ ਇਕ ਚਾਲਕ ਫ਼ਰਾਰ ਹੋ ਗਏ।
‎ਮਿਲੀ ਜਾਣਕਾਰੀ ਮੁਤਾਬਕ ਤਾਰਾਗੜ੍ਹ ਪੁਲਸ ਨੂੰ ਗਸ਼ਤ ਦੌਰਾਨ ਗੁਪਤ ਸੂਚਨਾ ਮਿਲੀ ਸੀ ਕਿ ਝੂੰਬਰ-ਤਰਫ਼-ਨਰੋਟ ਖੇਤਰ ਸਥਿਤ ਗੁਰੂ ਜੀ ਸਟੋਨ ਕਰੱਸ਼ਰ 'ਤੇ ਗੈਰ-ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ। ਇਸ 'ਤੇ ਪੁਲਸ ਨੇ ਮਾਈਨਿੰਗ ਵਿਭਾਗ ਦੇ ਜੇ. ਈ. ਵਰੁਣ ਕਾਟਲ ਅਤੇ ਜੇ. ਈ. ਲਵਪ੍ਰੀਤ ਸਿੰਘ ਨਾਲ ਮਿਲ ਕੇ ਮੌਕੇ 'ਤੇ ਦਬਿਸ਼ ਦਿੱਤੀ। ਮੌਕੇ ਤੋਂ ਪੋਕਲੇਨ ਚਾਲਕ ਵਿਕਰਮਜੀਤ ਵਾਸੀ ਮਾਜਰਾ, ਹਿਮਾਚਲ ਪ੍ਰਦੇਸ਼, ਟਿੱਪਰ ਚਾਲਕ ਅੰਜੀਤ ਕੁਮਾਰ ਵਾਸੀ ਬਿਹਾਰ ਅਤੇ ਟਿੱਪਰ ਚਾਲਕ ਗੰਗਾ ਬਹਾਦਰ ਵਾਸੀ ਨੇਪਾਲ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਥੇ ਹੀ ਕਰੱਸ਼ਰ ਮਾਲਕ ਸਰਬਜੀਤ ਸਿੰਘ ਵਾਸੀ ਦਤਿਆਲ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ।
📲Get App