🔥 TRENDING 49th Junior National Badminton Champio... संत शिरोमणी गुरु रविदासजी महाराज व क्र... Nepal PM Shah Arrives in India for Off... Over 10,000 PG Medical Seats Remain Bl... Sonia Gandhi Releases Memoir 'Belongin... રાવણી ખિજાડીયા ગામમાં 932 લિટર નકલી ઘી...
22 Nov 2026•
ગુજરાતી मराठी ਪੰਜਾਬੀ বাংলা
Automobile

ਨਾਈਜੀਰੀਆ ''ਚ ਵੱਡਾ ਕਿਸ਼ਤੀ ਹਾਦਸਾ: ਅੰਤਿਮ ਸਸਕਾਰ ''ਚ ਸ਼ਾਮਲ ਹੋਣ ਜਾ ਰਹੇ 24 ਲੋਕਾਂ ਦੀ ਡੁੱਬਣ ਨਾਲ ਮੌਤ

✍️ Reporter: Shamsher Singh 🗓 22 Nov 2026, 09:30 AM 👁 18
Share: 💬 WhatsApp 📘 Facebook 𝕏 Post

ਨਾਈਜੀਰੀਆ ''ਚ ਵੱਡਾ ਕਿਸ਼ਤੀ ਹਾਦਸਾ: ਅੰਤਿਮ ਸਸਕਾਰ ''ਚ ਸ਼ਾਮਲ ਹੋਣ ਜਾ ਰਹੇ 24 ਲੋਕਾਂ ਦੀ ਡੁੱਬਣ ਨਾਲ ਮੌਤ

ਨਾਈਜੀਰੀਆ ''ਚ ਵੱਡਾ ਕਿਸ਼ਤੀ ਹਾਦਸਾ: ਅੰਤਿਮ ਸਸਕਾਰ ''ਚ ਸ਼ਾਮਲ ਹੋਣ ਜਾ ਰਹੇ 24 ਲੋਕਾਂ ਦੀ ਡੁੱਬਣ ਨਾਲ ਮੌਤ
‎Sunday, Nov 22, 2026 ।
‎
‎ਅਬੂਜਾ : ਦੱਖਣੀ ਨਾਈਜੀਰੀਆ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਅੰਤਿਮ ਸਸਕਾਰ ਦੀ ਰਸਮ ਵਿੱਚ ਸ਼ਾਮਲ ਹੋਣ ਜਾ ਰਹੇ ਲੋਕਾਂ ਨਾਲ ਭਰੀ ਇੱਕ ਕਿਸ਼ਤੀ ਪਾਣੀ ਵਿੱਚ ਪਲਟ ਗਈ। ਇਸ ਭਿਆਨਕ ਹਾਦਸੇ ਵਿੱਚ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ ਹੈ। ਐਮਰਜੈਂਸੀ ਸੇਵਾਵਾਂ ਵੱਲੋਂ ਘਟਨਾ ਸਥਾਨ 'ਤੇ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ।
‎ਨਾਈਜੀਰੀਆ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ (NEMA) ਦੇ ਬੁਲਾਰੇ ਮਾਂਜ਼ੋ ਇਜ਼ੇਕੀ ਨੇ ਦੱਸਿਆ ਕਿ ਇਹ ਕਿਸ਼ਤੀ ਸ਼ੁੱਕਰਵਾਰ ਨੂੰ ਦੱਖਣੀ ਖੇਤਰ ਦੇ ਬਾਯੇਲਸਾ (Bayelsa) ਸੂਬੇ ਵਿੱਚ ਇੱਕ ਭਾਈਚਾਰੇ ਦੇ ਲੋਕਾਂ ਨੂੰ ਦੂਜੇ ਇਲਾਕੇ ਵਿੱਚ ਅੰਤਿਮ ਸਸਕਾਰ ਲਈ ਲੈ ਕੇ ਜਾ ਰਹੀ ਸੀ, ਜਦੋਂ ਅਚਾਨਕ ਇਹ ਡੁੱਬ ਗਈ।
‎ਪੁਲਸ ਬੁਲਾਰੇ ਮੂਸਾ ਮੁਹੰਮਦ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ 24 ਹੋਰ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਿਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਹਾਲਾਂਕਿ, ਅਧਿਕਾਰੀਆਂ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਕਿਸ਼ਤੀ ਵਿੱਚ ਕੁੱਲ ਕਿੰਨੇ ਯਾਤਰੀ ਸਵਾਰ ਸਨ ਅਤੇ ਕਿੰਨੇ ਲਾਪਤਾ ਹਨ।

‎ਮੁੱਢਲੀ ਜਾਂਚ ਰਿਪੋਰਟਾਂ ਮੁਤਾਬਕ, ਕਿਸ਼ਤੀ ਵਿੱਚ ਅਚਾਨਕ ਕੋਈ ਤਕਨੀਕੀ ਖ਼ਰਾਬੀ ਆ ਗਈ ਸੀ। ਯਾਤਰੀਆਂ ਨੇ ਕਿਸ਼ਤੀ ਚਾਲਕ ਨੂੰ ਕਿਸ਼ਤੀ ਕੰਢੇ ਵੱਲ ਮੋੜਨ ਦੀ ਅਪੀਲ ਵੀ ਕੀਤੀ, ਪਰ ਉਸ ਨੇ ਕਥਿਤ ਤੌਰ 'ਤੇ ਇਨਕਾਰ ਕਰ ਦਿੱਤਾ। ਹਾਦਸੇ ਤੋਂ ਬਾਅਦ ਕਿਸ਼ਤੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਜਦੋਂਕਿ ਪੁਲਸ ਨੇ ਕਿਸ਼ਤੀ ਦੇ ਮੈਨੇਜਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
‎
‎ਬਾਯੇਲਸਾ ਸੂਬਾ ਸਰਕਾਰ ਨੇ ਇਸ ਦੁਖਦਾਈ ਘਟਨਾ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਸ਼ਤੀ ਚਾਲਕਾਂ ਅਤੇ ਯਾਤਰੀਆਂ ਨੂੰ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਸੂਬੇ ਦੇ ਸੂਚਨਾ ਕਮਿਸ਼ਨਰ ਇਬਿਊਵੋਊ ਕੋਕੂ-ਓਬੀਯਾਈ ਨੇ ਕਿਹਾ ਕਿ ਓਵਰਲੋਡਿੰਗ, ਤੇਜ਼ ਰਫ਼ਤਾਰ, ਲਾਪਰਵਾਹੀ ਅਤੇ ਲਾਈਫ ਜੈਕੇਟਾਂ ਤੋਂ ਬਿਨਾਂ ਸਫ਼ਰ ਕਰਨਾ ਤੁਰੰਤ ਬੰਦ ਹੋਣਾ ਚਾਹੀਦਾ ਹੈ, ਕਿਉਂਕਿ ਕੋਈ ਵੀ ਸਫ਼ਰ ਕਿਸੇ ਦੀ ਜਾਨ ਨਾਲੋਂ ਕੀਮਤੀ ਨਹੀਂ ਹੈ। ਜ਼ਿਕਰਯੋਗ ਹੈ ਕਿ ਸੁਰੱਖਿਆ ਨਿਯਮਾਂ ਦੀ ਘਾਟ ਅਤੇ ਖ਼ਰਾਬ ਕਿਸ਼ਤੀਆਂ ਕਾਰਨ ਨਾਈਜੀਰੀਆ ਵਿੱਚ ਅਜਿਹੇ ਹਾਦਸੇ ਅਕਸਰ ਵਾਪਰਦੇ ਰਹਿੰਦੇ ਹਨ।
📲Get App