🔥 TRENDING ସ୍କୁଲରୁ ୧୫ କ୍ୱିଣ୍ଟାଲ ଚାଉଳ, ଗ୍ୟାସ୍ ଟାଙ୍... ભાવનગર–સોમનાથ હાઈવે પર વધુ એક ગમખ્વાર... ਕਪਿਲ ਸ਼ਰਮਾ ਸ਼ੋਅ 'ਚ ਨਜ਼ਰ ਆਉਣਗੇ ਕੇਂਦਰੀ ਮ... ट्रक की टक्कर से बाइक सवार अधेड़ की मौ... ಮಾದಕ ವಸ್ತುಗಳ ವಿರುದ್ಧ ಜಾಗೃತಿಗಾಗಿ ರಾಯಚೂರ... କୂଅରୁ ମିଳିଲା ୮ ମାସର ଶିଶୁପୁତ୍ରର ମୃତଦେହ
20 Nov 2026•
ગુજરાતી मराठी ਪੰਜਾਬੀ বাংলা
Politics

ਚੰਡੀਗੜ੍ਹ ਨਿਗਮ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ, 23 ਨੂੰ ਵੋਟਿੰਗ 26 ਨੂੰ ਹੋਵੇਗੀ ਗਿਣਤੀ

✍️ Reporter: Shamsher Singh 🗓 20 Nov 2026, 01:02 PM 👁 25
Share: 💬 WhatsApp 📘 Facebook 𝕏 Post

ਚੰਡੀਗੜ੍ਹ ਨਿਗਮ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ, 23 ਨੂੰ ਵੋਟਿੰਗ 26 ਨੂੰ ਹੋਵੇਗੀ ਗਿਣਤੀ

ਚੰਡੀਗੜ੍ਹ ਨਿਗਮ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ, 23 ਨੂੰ ਵੋਟਿੰਗ 26 ਨੂੰ ਹੋਵੇਗੀ ਗਿਣਤੀ
‎Friday, Nov 20, 2026 ।
‎
‎ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਹੋ ਗਿਆ ਹੈ। ਜਾਰੀ ਹੁਕਮਾਂ ਮੁਤਾਬਕ ਵੋਟਾਂ 23 ਜਨਵਰੀ ਨੂੰ ਪੈਣਗੀਆਂ ਅਤੇ 26 ਤਾਰੀਖ ਨੂੰ ਗਿਣਤੀ ਹੋਵੇਗੀ। ਇਸ ਦੀ ਜਾਣਕਾਰੀ ਚੰਡੀਗੜ੍ਹ ਚੋਣ ਕਮਿਸ਼ਨਰ ਵਿਜੇ ਦੇਵ ਨੇ ਪ੍ਰੈਸ ਕਾਨਫਰੰਸ ਕਰਦਿਆਂ ਦਿੱਤੀ ਹੈ। ਚੋਣ ਤਾਰੀਖ ਦਾ ਐਲਾਨ ਹੁੰਦੇ ਹੀ ਚੰਡੀਗੜ੍ਹ ਵਿਚ ਚੋਣ ਜ਼ਾਬਤਾ ਲੱਗ ਗਿਆ ਹੈ। ਦੱਸਣਯੋਗ ਹੈ ਕਿ ਨਗਰ ਨਿਗਮ ਦੇ ਕੁੱਲ 35 ਵਾਰਡ ਹਨ। ਕੌਂਸਲਰਾਂ ਦੀ ਚੋਣ ਪੰਜ ਸਾਲਾਂ ਦੇ ਕਾਰਜਕਾਲ ਲਈ ਹੁੰਦੀ ਹੈ ਪਰ ਮੇਅਰ ਦੀ ਚੋਣ ਹਰ ਸਾਲ ਹੁੰਦੀ ਹੈ। ਮੇਅਰ ਦੀ ਚੋਣ ਕੌਂਸਲਰਾਂ ਵੱਲੋਂ ਖੁਦ ਕੀਤੀ ਜਾਂਦੀ ਹੈ।
‎
‎ਨਿਗਮ ਦੇ ਮੌਜੂਦਾ ਸਦਨ ਦਾ ਕਾਰਜਕਾਲ 7 ਜਨਵਰੀ 2027 ਨੂੰ ਖ਼ਤਮ ਹੋ ਰਿਹਾ ਹੈ। ਇਸ ਕਾਰਨ ਚੋਣ ਪ੍ਰੋਗਰਾਮ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਐਲਾਨ ਦੇ ਨਾਲ ਹੀ ਸ਼ਹਿਰ ’ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ, ਨਾਲ ਹੀ ਚੋਣ ਸਰਗਰਮੀਆਂ ਹੋਰ ਤੇਜ਼ ਹੋ ਗਈਆਂ ਹਨ।
📲Get App