🔥 TRENDING बरही में एनोवा कार से 768 बोतल अवैध अं... बलिया पुलिस लाइन में जाम समस्या पर प्र... ગોવિંદભાઈ ચોયાને પોરબંદર અને દેવભૂમિ દ... हजारीबाग में बरही हाई स्कूल में छात्रा... हजारीबाग की झील में नया फ्लोटिंग डेक क... Delhi's Chawri Bazar Collapse: Tax for...
05 Nov 2026•
ગુજરાતી मराठी ਪੰਜਾਬੀ বাংলা
ਭਾਜਪਾ ਦੀ ‘ਨਸ਼ਾ ਮੁਕਤ ਯਾਤਰਾ’ ਰੂਪਨਗਰ ਵਿੱਚ 23-24 ਸਤੰਬਰ ਨੂੰ
Local

ਭਾਜਪਾ ਦੀ ‘ਨਸ਼ਾ ਮੁਕਤ ਯਾਤਰਾ’ ਰੂਪਨਗਰ ਵਿੱਚ 23-24 ਸਤੰਬਰ ਨੂੰ

✍️ Reporter: Sandeep Kumar Joshi 🗓 21 Sep 2026, 04:52 PM 👁 72
Watch on: ▶️ YouTube
Share: 💬 WhatsApp 📘 Facebook 𝕏 Post

ਭਾਜਪਾ ਨੇ ਰੂਪਨਗਰ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ‘ਨਸ਼ਾ ਮੁਕਤ ਯਾਤਰਾ’ 23-24 ਸਤੰਬਰ ਨੂੰ ਆਯੋਜਿਤ ਕੀਤੀ, ਜਿਸ ਦੀ ਅਗਵਾਈ ਅਜੈਵੀਰ ਸਿੰਘ ਲਾਲਪੁਰਾ ਅਤੇ ਅਨੁਰਾਗ ਠਾਕੁਰ ਨੇ ਕੀਤੀ।

ਰੂਪਨਗਰ, 21 ਸਤੰਬਰ – ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 23 ਅਤੇ 24 ਸਤੰਬਰ ਨੂੰ ਜ਼ਿਲ੍ਹਾ ਰੂਪਨਗਰ ਵਿੱਚ ‘ਨਸ਼ਾ ਮੁਕਤ ਯਾਤਰਾ’ ਆਯੋਜਿਤ ਕਰਨ ਦੀ ਘੋਸ਼ਣਾ ਕੀਤੀ, ਜਿਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਸਿਹਤਮੰਦ ਭਵਿੱਖ ਵੱਲ ਪ੍ਰੇਰਿਤ ਕਰਨਾ ਹੈ।

23 ਸਤੰਬਰ ਨੂੰ ਯਾਤਰਾ ਦੀ ਸ਼ੁਰੂਆਤ ਸਵੇਰੇ 10:00 ਵਜੇ ਪਵਿੱਤਰ ਧਰਤੀ ਸ਼੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਤੋਂ ਹੋਵੇਗੀ, 12:00 ਵਜੇ ਗਗਨ ਰਿਜ਼ੋਰਟ, ਮੋਰਿੰਡਾ ਪਹੁੰਚੇਗੀ, 13:00 ਵਜੇ ਰੂਪਨਗਰ ਸ਼ਹਿਰ ਦੇ ਜੀ.ਐਸ. ਅਸਟੇਟ ਪਹੁੰਚੇਗੀ, 15:00 ਵਜੇ ਕੋਹਿਨੂਰ ਪੈਲੇਸ, 17:00 ਵਜੇ ਸ੍ਰੀ ਰਾਮ ਮੰਦਿਰ, ਕੀਰਤਪੁਰ ਸਾਹਿਬ 'ਤੇ ਸਮਾਪਤੀ ਹੋਵੇਗੀ।

24 ਸਤੰਬਰ ਨੂੰ ਯਾਤਰਾ ਦੀ ਸ਼ੁਰੂਆਤ ਸਵੇਰੇ 9:00 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿੱਚ ਨਤਮਸਤਕ ਹੋ ਕੇ ਅਤੇ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਲੈ ਕੇ ਹੋਵੇਗੀ, 9:30 ਵਜੇ ਨੰਗਲ ਦੀ ਅੱਡਾ ਮਾਰਕੀਟ ਪਹੁੰਚੇਗੀ, 11:30 ਵਜੇ ਸ੍ਰੀ ਅਨੰਦਪੁਰ ਸਾਹਿਬ ਦੇ ਰਵਿਦਾਸ ਚੌਂਕ 'ਤੇ ਯਾਤਰਾ ਦਾ ਆਖਰੀ ਪੜਾਅ ਹੋਵੇਗਾ।

ਅਜੈਵੀਰ ਸਿੰਘ ਲਾਲਪੁਰਾ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਜਾਗਰੂਕਤਾ ਮੁਹਿੰਮ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ, ਤਾਂ ਜੋ ਰਲ-ਮਿਲ ਕੇ ਨਸ਼ਾ ਮੁਕਤ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ।
📲Get App