अपराध
23 ਸਾਲ ਦੇ ਮੁੰਡੇ ਦਾ ਕਾਰਾ ! ਜੇਲ੍ਹ ''ਚੋਂ ਬਾਹਰ ਆ ਕੇ ''ਜਾਲ'' ''ਚ ਫ਼ਸਾਈਆਂ ਦਿੱਲੀ ਪੁਲਸ ਦੀਆਂ 20 ਕਾਂਸਟੇਬਲਾਂ, ਫ਼ਿਰ...

Sunday, Oct 25, 2026 ।
ਨੈਸ਼ਨਲ ਡੈਸਕ- ਰਾਜਧਾਨੀ ਦਿੱਲੀ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦਿੱਲੀ ਪੁਲਸ ਨੇ ਇੱਕ ਅਜਿਹੇ ਸ਼ਾਤਰ ਠੱਗ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਦਿੱਲੀ ਪੁਲਸ ਦੀਆਂ ਕਈ ਮਹਿਲਾ ਕਾਂਸਟੇਬਲਾਂ ਨੂੰ ਆਪਣੇ ਜਾਲ 'ਚ ਫ਼ਸਾ ਕੇ ਉਨ੍ਹਾਂ ਨਾਲ ਲੱਖਾਂ ਦੀ ਠੱਗੀ ਮਾਰੀ ਹੈ।
ਦਿੱਲੀ ਪੁਲਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ 23 ਸਾਲਾ ਮੁਲਜ਼ਮ ਵਿਕਰਾਂਤ ਤੋਮਰ ਨੇ ਵਿਆਹ ਦਾ ਝਾਂਸਾ ਦੇ ਕੇ ਦਿੱਲੀ ਪੁਲਸ ਦੀਆਂ ਹੀ ਲਗਭਗ 20 ਮਹਿਲਾ ਕਾਂਸਟੇਬਲਾਂ ਨੂੰ ਆਪਣੇ ਜਾਲ 'ਚ ਫਸਾਇਆ ਅਤੇ ਲੱਖਾਂ ਰੁਪਏ ਦੀ ਧੋਖਾਧੜੀ ਕੀਤੀ। ਦਿੱਲੀ ਪੁਲਸ ਦੀ ਸੈਂਟਰਲ ਡਿਸਟ੍ਰਿਕਟ ਸਾਈਬਰ ਟੀਮ ਨੇ ਵਿਕਰਾਂਤ ਨੂੰ ਦਿੱਲੀ ਦੇ ਬੁਰਾੜੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਠੱਗੀ ਦਾ ਸ਼ਿਕਾਰ ਹੋਈਆਂ ਜ਼ਿਆਦਾਤਰ ਮਹਿਲਾ ਕਾਂਸਟੇਬਲਾਂ ਇੱਕੋ ਬੈਚ ਦੀਆਂ ਹਨ। ਤੋਮਰ ਇੰਸਟਾਗ੍ਰਾਮ ਰਾਹੀਂ ਆਪਣਾ ਜਾਲ ਬੁਣਦਾ ਸੀ। ਉਹ ਇੰਸਟਾਗ੍ਰਾਮ ਰਾਹੀਂ ਮਹਿਲਾ ਕਾਂਸਟੇਬਲਾਂ ਦੀ ਜਾਣਕਾਰੀ ਇਕੱਠੀ ਕਰ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਉਹ ਵਿਆਹ ਦਾ ਭਰੋਸਾ ਦੇ ਕੇ ਵੱਖ-ਵੱਖ ਬਹਾਨਿਆਂ ਨਾਲ ਮਹਿਲਾ ਕਾਂਸਟੇਬਲਾਂ ਤੋਂ ਪੈਸੇ ਮੰਗਵਾਉਂਦਾ ਸੀ। ਕਰੋਲ ਬਾਗ ਥਾਣੇ 'ਚ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਤੋਂ ਉਸ ਨੇ 24 ਲੱਖ ਰੁਪਏ ਠੱਗੇ ਹਨ। ਉਹ ਇੱਕ ਕਾਂਸਟੇਬਲ ਤੋਂ ਲਏ ਪੈਸਿਆਂ ਦਾ ਇਸਤੇਮਾਲ ਦੂਜੀ ਮਹਿਲਾ ਕਾਂਸਟੇਬਲ ਨੂੰ ਘੁੰਮਾਉਣ ਅਤੇ ਮਹਿੰਗੀਆਂ ਕਾਰਾਂ ਦੇ ਕਿਰਾਏ ਚੁਕਾਉਣ ਲਈ ਕਰਦਾ ਸੀ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਠੱਗੀ ਦੇ ਪੈਸਿਆਂ ਦੇ ਲੈਣ-ਦੇਣ ਲਈ ਵਿਕਰਾਂਤ 1xBet ਬੈਟਿੰਗ ਐਪ ਦੇ ਅਕਾਊਂਟਸ ਦਾ ਇਸਤੇਮਾਲ ਕਰਦਾ ਸੀ। ਉਸ ਖ਼ਿਲਾਫ਼ ਦਿੱਲੀ ਦੇ ਮਾਇਆਪੁਰੀ, ਹਰੀ ਨਗਰ, ਇੰਦਰਪੁਰੀ ਅਤੇ ਈਸਟ ਡਿਸਟ੍ਰਿਕਟ ਸਾਈਬਰ ਥਾਣਿਆਂ 'ਚ ਠੱਗੀ ਦੇ 5 ਮਾਮਲੇ ਪਹਿਲਾਂ ਹੀ ਦਰਜ ਹਨ ਤੇ ਉਹ ਇਸੇ ਸਾਲ ਜੂਨ ਮਹੀਨੇ 'ਚ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਫਿਲਹਾਲ ਸੈਂਟਰਲ ਡਿਸਟ੍ਰਿਕਟ ਸਾਈਬਰ ਪੁਲਸ ਮੁਲਜ਼ਮ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਕਈ ਪੀੜਤ ਮਹਿਲਾ ਕਾਂਸਟੇਬਲਾਂ ਨੇ ਸ਼ਰਮ ਅਤੇ ਸਮਾਜ ਦੇ ਡਰ ਕਾਰਨ ਅਜੇ ਤੱਕ ਪੁਲਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।