🔥 TRENDING नाचना पंचायत समिति के ब्लॉक नंबर 2 की... ಬಗಲಗುಂಟೆ ಮಾರಮ್ಮ ಜಾತ್ರೆ: ಶಾಸಕ ಎಸ್. ಮುನಿ... 🔴 मधुबनी की बड़ी खबर | मधेपुर पुलिस क... અમરેલીમાં જુગારધામ પર પોલીસનો સપાટો: 1... દિવાળી દરમિયાન સાઇબર ઠગાઈથી બચો: સાબરક... સુરતમાં કતારગામમાં દિવાળી દરમિયાન માથા...
04 Nov 2026•
ગુજરાતી मराठी ਪੰਜਾਬੀ বাংলা
Crime

ਝੋਟੇ ਦੇ ਪਰਿਵਾਰ ਨਾਲ ਗੁਰਮੀਤ ਖੁੱਡੀਆਂ ਨੇ ਕੀਤੀ ਮੁਲਾਕਾਤ, ਇਨਸਾਫ਼ ਲਈ ਧਰਨਾ 21ਵੀਂ ਦਿਨ ਵੀ ਜਾਰੀ

✍️ Reporter: Shamsher Singh 🗓 02 Nov 2026, 08:09 PM 👁 24
Share: 💬 WhatsApp 📘 Facebook 𝕏 Post

ਝੋਟੇ ਦੇ ਪਰਿਵਾਰ ਨਾਲ ਗੁਰਮੀਤ ਖੁੱਡੀਆਂ ਨੇ ਕੀਤੀ ਮੁਲਾਕਾਤ, ਇਨਸਾਫ਼ ਲਈ ਧਰਨਾ 21ਵੀਂ ਦਿਨ ਵੀ ਜਾਰੀ

ਝੋਟੇ ਦੇ ਪਰਿਵਾਰ ਨਾਲ ਗੁਰਮੀਤ ਖੁੱਡੀਆਂ ਨੇ ਕੀਤੀ ਮੁਲਾਕਾਤ, ਇਨਸਾਫ਼ ਲਈ ਧਰਨਾ 21ਵੀਂ ਦਿਨ ਵੀ ਜਾਰੀ
‎Monday, Nov 02, 2026 ।
‎ਮਾਨਸਾ, (SSM)-ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੇ 21ਵੇਂ ਦਿਨ ਪਰਵਿੰਦਰ ਸਿੰਘ ਝੋਟਾ ਅਤੇ 7ਵੇਂ ਦਿਨ ਪਿੰਡ ਭੰਮੇ ਕਲਾਂ ਦੇ ਦਲਜੀਤ ਸਿੰਘ ਦਾ ਅੰਤਿਮ ਸਸਕਾਰ ਨਹੀਂ ਹੋ ਸਕਿਆ। ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਮੋਰਚੇ ਦੌਰਾਨ ਅੱਜ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇਰ ਸ਼ਾਮ ਉਨ੍ਹਾਂ ਦੇ ਘਰ ਪਹੁੰਚੇ। ਕੈਬਨਿਟ ਮੰਤਰੀਆਂ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਉਨ੍ਹਾਂ ਦੀ ਇਸ ਆਮਦ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਉਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹਨ। ਜ਼ਿਲਾ ਪ੍ਰਸ਼ਾਸ਼ਨ ਨੇ ਮੀਟਿੰਗ ਕਰਕੇ ਇਨਸਾਫ ਕਮੇਟੀ ਅਤੇ ਪਰਿਵਾਰਕ ਮੈਂਬਰਾਂ ਨਾਲ ਪੰਜਾਬ ਕੈਬਨਿਟ ਮੰਤਰੀਆਂ ਦੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ, ਜਿਸ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸੰਧਵਾਂ, ਸਿਹਤ ਮੰਤਰੀ ਤੇ ਖੇਤੀਬਾੜੀ ਮੰਤਰੀ ਆਉਣਗੇ।
‎ਉਧਰ ਸੋਮਵਾਰ ਨੂੰ 21ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ ਨੇ 4 ਨਵੰਬਰ ਨੂੰ ਰਾਹੁਲ ਗਾਂਧੀ ਦੇ ਸੰਗਰੂਰ ਰੈਲੀ ਵਿਚ ਪਹੁੰਚਣ ਦੌਰਾਨ ਮਾਨਸਾ ਧਰਨੇ ਵਿਚ ਪੁੱਜਣ ਦੇ ਮਿਲੇ ਸੁਨੇਹੇ ’ਤੇ ਕਿਹਾ ਕਿ ਰਾਹੁਲ ਗਾਂਧੀ ਨਾਲ ਉਨ੍ਹਾਂ ਦਾ ਕੋਈ ਮਨ ਮੁਟਾਓ ਨਹੀਂ ਪਰ ਉਨ੍ਹਾਂ ਦੀ ਬੇਨਤੀ ਹੈ ਕਿ ਇੰਦਰਾ ਤੇ ਬੇਅੰਤ ਸਿੰਘ ਪਰਿਵਾਰ ਵਿਚੋਂ ਕੋਈ ਵੀ ਵਿਅਕਤੀ ਉਨ੍ਹਾਂ ਕੋਲ ਨਾ ਆਵੇ। ਉਹ ਪੰਥ ਨਾਲ ਜੁੜੇ ਹੋਏ ਹਨ ਨਹੀਂ ਤਾਂ ਪੰਥ ਉਨ੍ਹਾਂ ਨੂੰ ਸ਼ੇਕ ਦੇਵੇਗਾ।
📲Get App