🔥 TRENDING Tamil Nadu launches Philately Passport... केशवरायपाटन नगर पालिका बोर्ड ने कार्ति... रेलवे का बड़ा फैसला: रात 11 से सुबह 5... 6‑year‑old from Madhya Pradesh wins Rs... गाज़ियाबाद में पत्नी के प्रेमी जिम ट्र... હિંમતનગરના બ્રહ્માણીનગરમાં રસ્તા પર વહ...
29 Oct 2026•
ગુજરાતી मराठी ਪੰਜਾਬੀ বাংলা
Politics

21 ਨਵੰਬਰ ਨੂੰ ਹੋਣਗੀਆਂ ਪੰਚਾਇਤ ਤੇ ਨਗਰ ਨਿਗਮ ਚੋਣਾਂ ! ਲੱਦਾਖ ਦੇ ਮੁੱਖ ਸਕੱਤਰ ਨੇ ਲਿਆ ਤਿਆਰੀਆਂ ਦਾ ਜਾਇਜ਼ਾ

✍️ Reporter: Shamsher Singh 🗓 28 Oct 2026, 02:53 PM 👁 22
Share: 💬 WhatsApp 📘 Facebook 𝕏 Post

21 ਨਵੰਬਰ ਨੂੰ ਹੋਣਗੀਆਂ ਪੰਚਾਇਤ ਤੇ ਨਗਰ ਨਿਗਮ ਚੋਣਾਂ ! ਲੱਦਾਖ ਦੇ ਮੁੱਖ ਸਕੱਤਰ ਨੇ ਲਿਆ ਤਿਆਰੀਆਂ ਦਾ ਜਾਇਜ਼ਾ

21 ਨਵੰਬਰ ਨੂੰ ਹੋਣਗੀਆਂ ਪੰਚਾਇਤ ਤੇ ਨਗਰ ਨਿਗਮ ਚੋਣਾਂ ! ਲੱਦਾਖ ਦੇ ਮੁੱਖ ਸਕੱਤਰ ਨੇ ਲਿਆ ਤਿਆਰੀਆਂ ਦਾ ਜਾਇਜ਼ਾ
‎Wednesday, Oct 28, 2026 ।
‎ਲੇਹ/ਜੰਮੂ (ਏਜੰਸੀ)- ਲੱਦਾਖ ਦੇ ਮੁੱਖ ਸਕੱਤਰ ਆਸ਼ੀਸ਼ ਕੁੰਦਰਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ 21 ਨਵੰਬਰ ਨੂੰ ਹੋਣ ਵਾਲੀਆਂ ਪੰਚਾਇਤ ਅਤੇ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਲੱਦਾਖ 'ਚ 193 ਪੰਚਾਇਤਾਂ ਲਈ ਵੋਟਾਂ ਪੈਣਗੀਆਂ ਅਤੇ ਚੋਣ ਪ੍ਰਕਿਰਿਆ 30 ਨਵੰਬਰ ਤੱਕ ਪੂਰੀ ਕਰ ਲਈ ਜਾਵੇਗੀ। ਲੇਹ ਅਤੇ ਕਾਰਗਿਲ 'ਚ ਨਗਰ ਨਿਗਮ ਚੋਣਾਂ ਕਰਵਾਈਆਂ ਜਾਣਗੀਆਂ। ਲੱਦਾਖ 'ਚ ਪਿਛਲੀ ਵਾਰ ਪੰਚਾਇਤ ਅਤੇ ਨਗਰ ਨਿਗਮ ਚੋਣਾਂ 2018 'ਚ ਹੋਈਆਂ ਸਨ ਅਤੇ ਦੋਵਾਂ ਦਾ ਕਾਰਜਕਾਲ ਨਵੰਬਰ 2023 'ਚ ਖ਼ਤਮ ਹੋ ਗਿਆ ਸੀ।
‎
‎ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਸਕੱਤਰ ਕੁੰਦਰਾ ਨੇ ਲੇਹ 'ਚ ਆਯੋਜਿਤ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਚੋਣ ਤਿਆਰੀਆਂ, ਸੰਚਾਲਨ ਪ੍ਰਬੰਧਾਂ ਅਤੇ ਲੌਜਿਸਟਿਕਲ ਜ਼ਰੂਰਤਾਂ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਨੇ ਚੋਣ ਪ੍ਰਕਿਰਿਆ ਦੇ ਸੁਚਾਰੂ, ਸੁਰੱਖਿਅਤ ਅਤੇ ਵਿਵਸਥਿਤ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਵਿਸਤ੍ਰਿਤ ਯੋਜਨਾ ਬਣਾਉਣ, ਵੱਖ-ਵੱਖ ਵਿਭਾਗਾਂ 'ਚ ਤਾਲਮੇਲ ਅਤੇ ਜ਼ਰੂਰੀ ਪ੍ਰਬੰਧਾਂ ਨੂੰ ਸਮੇਂ ਸਿਰ ਪੂਰਾ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
📲Get App