🔥 ट्रेंडिंग वाराणसी के नगर आयुक्त शाश्वत त्रिपुरार... जौनपुर में तेज आवाज वाले डीजे पर पुलिस... राज्य स्तर पर ब्यावर के खिलाड़ियों का... संस्था ने 111 वें वर्ष की रामलीला एवं... साइकलोन अकवां भारत के पूर्वी तट पर उतर... एपी ने लॉन्च किया एफएफएस ऐप, उर्वरक वि...
16 नव. 2026•
ગુજરાતી मराठी ਪੰਜਾਬੀ বাংলা
राजनीति

ਹਲਕਾ ਤਰਨ ਤਾਰਨ ਤੋਂ 2027 ਵਿੱਚ ਦੁਬਾਰਾ ਫਿਰ ਸ: ਹਰਮੀਤ ਸਿੰਘ ਸੰਧੂ ਬਣਨਗੇ ਵਧਾਇਕ ?

✍️ रिपोर्टर: Parkash singh 🗓 16 नव. 2026, 05:35 PM 👁 31
यहाँ देखें: ▶️ YouTube 📘 Facebook
शेयर करें: 💬 WhatsApp 📘 Facebook 𝕏 Post
ਤਰਨ ਤਾਰਨ 16 ਨਵੰਬਰ (ਪ੍ਰਕਾਸ਼ ਸਿੰਘ)
ਤਰਨ ਤਾਰਨ ਹਲਕੇ ਵਿੱਚ need24 news ਦੀ ਟੀਮ ਵੱਲੋਂ ਇੱਕ ਸਰਵੇਖਣ ਕੀਤਾ ਗਿਆ ਜਿਸ ਵਿੱਚ ਟੀਮ ਨੇ ਤਰਨ ਤਾਰਨ ਸ਼ਹਿਰ ਦੀ ਹਰ ਵਾਰਡ ਅਤੇ ਹਲਕੇ ਦੇ ਹਰ ਪਿੰਡ ਵਿੱਚ ਜਾਕੇ । ਜਦੋਂ ਲੋਕਾਂ ਕੋਲੋਂ 2027 ਦੀਆਂ ਚੋਣਾਂ ਵਿੱਚ ਕਿਹੜੀ ਪਾਰਟੀ ਜਿੱਤੀ ਹਾਸਲ ਕਰੇਗੀ ਬਾਰੇ ਜਾਣਕਾਰੀ ਲਈ ਗਈ ਤਾਂ ਜਾਦਾਤਰ ਲੋਕਾਂ ਨੇ ਸ ਹਰਮੀਤ ਸਿੰਘ ਸੰਧੂ ਨੂੰ ਹੀ ਜਤਾਉਣ ਦੀ ਗੱਲ ਕਹੀ।
ਲੋਕਾਂ ਦਾ ਮੰਨਣਾ ਸੀ ਕੇ ਜਦੋਂ ਤੋ ਸ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਬਣੇ ਹਨ ਹਲਕੇ ਵਿੱਚ ਵਿਕਾਸ ਕਾਰਜਾਂ ਦੀ ਗਤੀ ਤੇਜ਼ ਹੋਈ ਹੈ ਜੋ ਕਾਫ਼ੀ ਸਮੇਂ ਤੋਂ ਰੁਕੀ ਹੋਈ ਸੀ।
ਕੁਝ ਲੋਕਾਂ ਇਹ ਵੀ ਦੱਸਿਆ ਕੇ ਹਲਕੇ ਦੇ ਲੋਕਾਂ ਵਿੱਚ ਆਮ ਹੀ ਚਰਚਾ ਚੱਲ ਰਹੀ ਹੈ ਕੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਇੱਕ ਗੁਪਤ ਸਰਵੇਖਣ ਵੀ ਕਰਵਾਇਆ ਜਿਸ ਵਿੱਚ ਹਰਮੀਤ ਸਿੰਘ ਸੰਧੂ ਕਾਫ਼ੀ ਲੀਡ ਨਾਲ ਜਿੱਤ ਦੇ ਦਿਖਾਈ ਦਿੱਤੇ। ਉਸ ਸਰਵੇਖਣ ਦੇ ਆਧਾਰ ਤੇ ਹੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਸ: ਹਰਮੀਤ ਸਿੰਘ ਸੰਧੂ ਨੂੰ ਦੁਬਾਰਾ ਪਹਿਲੀ ਹੀ ਲਿਸਟ ਵਿੱਚ ਟਿਕਟ ਦੇ ਦਿੱਤੀ।
ਜਿਆਦਾਤਰ ਲੋਕਾਂ ਦੀ ਇਹ ਵੀ ਰਾਏ ਸੀ ਕੇ ਹਰਮੀਤ ਸਿੰਘ ਸੰਧੂ ਦੀ ਆਪਣੀ ਇੱਕ ਸਾਫ ਸੁਥਰੀ ਸਵੀ ਹੈ ਜਿਸ ਦੇ ਅਧਾਰ ਤੇ ਉਹ ਪਹਿਲਾਂ ਵੀ ਚਾਰ ਵਾਰ ਵਿਧਾਇਕ ਬਣ ਚੁੱਕੇ ਹਨ। ਲੋਕਾਂ ਦੀ ਰਾਏ ਦੇ ਅਨੁਸਾਰ ਹਰਮੀਤ ਸਿੰਘ ਸੰਧੂ ਕੋਲ 30 ਹਜ਼ਾਰ ਵੋਟਾਂ ਦੇ ਲਗਭਗ ਆਪਣੀ ਨਿੱਜੀ ਵੋਟ ਵੀ ਹੈ ਜੋ ਉਨ੍ਹਾਂ ਦੇ ਜਿੱਤਣ ਵਿੱਚ ਸਹਾਈ ਬਣ ਦੀ ਹੈ। ਲੋਕਾਂ ਦੀ ਰਾਏ ਦੇ ਅਨੁਸਾਰ ਹਰਮੀਤ ਸਿੰਘ ਸੰਧੂ ਤਰਨ ਤਾਰਨ ਸ਼ਹਿਰ ਦੇ ਪੱਕੇ ਵਸਨੀਕ ਹਨ ਬਾਕੀ ਜਿਨ੍ਹੇ ਵੀ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਆਉਦੇ ਹਨ ਉਹ ਹਲਕੇ ਤੋਂ ਬਾਹਰੋ ਆਉਂਦੇ ਹਨ ।
ਇਹਨਾਂ ਸਾਰਿਆਂ ਕਾਰਨਾਂ ਕਰਕੇ ਹਲਕੇ ਵਿੱਚ ਸ ਹਰਮੀਤ ਸਿੰਘ ਸੰਧੂ ਦੁਬਾਰਾ ਜਿੱਤ ਹਾਸਲ ਕਰਦੇ ਨਜਰ ਆ ਰਹੇ ਹਨ।
📲Get App