Viral & Trending
ਲਕਸ਼ਮੀ ਦੇ ਰੂਪ 'ਚ ਜਨਮੀ ਧੀ ਨੇ ਬਣਾ'ਤਾ ਕਰੋੜ ਪਤੀ, 200 ਰੁਪਏ ਨੇ ਕਰ'ਤਾ ਮਾਲੋ-ਮਾਲ

Monday, Nov 09, 2026 ।
ਬੁਢਲਾਡਾ: ਦੀਵਾਲੀ ਦਾ ਤਿਉਹਾਰ ਪਿੰਡ ਸੈਦੇਵਾਲਾ ਦੇ ਇਕ ਪੇਂਡੂ ਪਰਿਵਾਰ ਲਈ ਦੋਹਰੀ ਖੁਸ਼ੀ ਲੈ ਕੇ ਆਇਆ ਹੈ। ਜਿੱਥੇ ਇੱਕ ਪਾਸੇ ਪਰਿਵਾਰ 'ਚ ਧੀ ਰੂਪੀ ਲਕਸ਼ਮੀ ਨੇ ਜਨਮ ਲਿਆ, ਉੱਥੇ ਹੀ ਦੂਜੇ ਪਾਸੇ 200 ਦੀ ਮੰਥਲੀ ਲਾਟਰੀ ਟਿਕਟ ਨੇ ਉਨ੍ਹਾਂ ਨੂੰ ਡੇਢ ਕਰੋੜ ਰੁਪਏ ਦੇ ਪਹਿਲੇ ਇਨਾਮ ਦਾ ਮਾਲਕ ਬਣਾ ਦਿੱਤਾ ਹੈ।
ਲਾਟਰੀ ਜਿੱਤਣ ਵਾਲੇ ਯੁੱਧਵੀਰ ਸਿੰਘ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਆਪਣੀ ਪਤਨੀ ਹਰਮਨ ਕੌਰ ਦਾ ਅਲਟਰਾਸਾਊਂਡ ਕਰਵਾਉਣ ਲਈ ਸ਼ਹਿਰ ਆਏ ਸਨ। ਪਤਨੀ ਨੂੰ ਅਲਟਰਾਸਾਊਂਡ ਸੈਂਟਰ ਛੱਡਣ ਤੋਂ ਬਾਅਦ ਉਨ੍ਹਾਂ ਨੇ ਭੀਖੀ ਰੋਡ ਸਥਿਤ ਧੰਨਾ ਲਾਟਰੀ ਸਟਾਲ ਤੋਂ ਟਿਕਟ ਖਰੀਦੀ ਸੀ, ਜੋ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਂ 'ਤੇ ਲਈ ਸੀ। ਉਸੇ ਦਿਨ ਸ਼ਾਮ ਨੂੰ ਜਦੋਂ ਲਾਟਰੀ ਦਾ ਡਰਾਅ ਨਿਕਲਿਆ ਤਾਂ ਉਹੀ ਟਿਕਟ 'ਤੇ ਡੇਢ ਕਰੋੜ ਦਾ ਪਹਿਲਾ ਇਨਾਮ ਨਿਕਲਿਆ।
ਯੁੱਧਵੀਰ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਘਰ 'ਚ ਜਨਮੀ ਧੀ ਰੂਪੀ ਲਕਸ਼ਮੀ ਨੇ ਸਾਡੇ ਪਰਿਵਾਰ 'ਤੇ ਧਨ ਦੀ ਵਰਖਾ ਕਰ ਦਿੱਤੀ ਹੈ। ਇਹ ਸਭ ਉਸਦੇ ਪੈਰਾਂ ਦੀ ਬਰਕਤ ਹੈ। ਇਸ ਦੌਰਾਨ ਇਨਾਮ ਨਿਕਲਣ ਦੀ ਖਬਰ ਮਿਲਦਿਆਂ ਹੀ ਧੰਨਾ ਲਾਟਰੀ ਸਟਾਲ 'ਤੇ ਖੁਸ਼ੀ ਦਾ ਮਾਹੌਲ ਬਣ ਗਿਆ।