बिज़नेस
ਜਲੰਧਰ 'ਚ ਪਟਾਕੇ ਦੀਆਂ ਦੁਕਾਨਾਂ ਲਗਾਉਣ ਵਾਲਿਆਂ ਦਾ ਨਿਕਲਿਆ ਡਰਾਅ! 20 ਵਪਾਰੀਆਂ ਨੂੰ ਮਿਲੇ ਲਾਇਸੈਂਸ

Monday, Nov 02, 2026 ।
ਜਲੰਧਰ (ਵੈੱਬ ਡੈਸਕ, sharry)- ਜਲੰਧਰ ਦੇ ਪਠਾਨਕੋਟ ਰੋਡ ਸਥਿਤ ਪਿੰਡ ਰਾਓਵਾਲੀ ਵਿਚ ਪਟਾਕਾ ਮਾਰਕੀਟ ਲੱਗੇਗੀ। ਸੋਮਵਾਰ ਨੂੰ ਪ੍ਰਸ਼ਾਸਨ ਵੱਲੋਂ ਰੈੱਡਕ੍ਰਾਸ ਭਵਨ ਵਿਚ ਲੱਕੀ ਡਰਾਅ ਕੱਢੇ ਗਏ ਹਨ। ਇਸ ਵਿਚ ਕੁੱਲ੍ਹ 410 ਬਿਨੇਕਾਰਾਂ ਵਿਚੋਂ 20 ਕਾਰੋਬਾਰੀਆਂ ਨੂੰ ਪਟਾਕਿਆਂ ਅਸਥਾਈ ਦੁਕਾਨਾਂ ਲਈ ਲਾਇਸੈਂਸ ਜਾਰੀ ਕੀਤੇ ਗਏ ਹਨ। ਇਸ ਦੇ ਇਲਾਵਾ 2 ਵਾਧੂ ਡਰਾਅ ਵੀ ਕੱਢੇ ਗਏ ਹਨ ਤਾਂਕਿ ਕਿਸੇ ਵਪਾਰੀ ਦਾ ਲਾਇਸੈਂਸ ਰੱਦ ਹੋਣ 'ਤੇ ਉਨ੍ਹਾਂ ਨੂੰ ਮੌਕਾ ਦਿੱਤਾ ਜਾ ਸਕੇ।
ਤਿਉਹਾਰੀ ਸੀਜ਼ਨ ਵਿਚ ਪਟਾਕਾ ਬਾਜ਼ਾਰ ਸਜਾਉਣ ਲਈ ਸ਼ਹਿਰ ਭਰ ਦੇ ਕਾਰੋਬਾਰੀਆਂ ਵਿਚ ਭਾਰੀ ਉਤਸ਼ਾਹ ਵੇਖਿਆ ਗਿਆ। ਅਸਥਾਈ ਦੁਕਾਨਾਂ ਲਗਾਉਣ ਲਈ ਕੁੱਲ੍ਹ 410 ਵਪਾਰੀਆਂ ਨੇ ਬੇਨਤੀਆਂ ਪੱਤਰ ਜਮ੍ਹਾ ਕਰਵਾਏ ਸਨ। ਏ.ਡੀ.ਸੀ. ਅਮਨਿੰਦਰ ਕੌਰ ਦੀ ਮੌਜੂਦਗੀ ਵਿਚ ਪਾਰਦਰਸ਼ਿਤਾ ਦੇ ਨਾਲ ਡਰਾਅ ਦੀ ਪ੍ਰਕਿਰਿਆ ਪੂਰੀ ਕੀਤੀ ਗਈ। 20 ਕਾਰੋਬਾਰੀਆਂ ਦੇ ਨਾਂ ਦਾ ਐਲਾਨ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਉਨ੍ਹਾਂ ਦੇ ਲਾਇਸੈਂਸ ਜਾਰੀ ਕਰ ਦਿੱਤੇ।
ਪ੍ਰਸ਼ਾਸਨ ਨੇ ਪਟਾਕੇ ਵੇਚਣ ਵਾਲਿਆਂ ਨੂੰ ਸੁਰੱਖਿਆ ਮਾਪਦੰਡਾਂ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ। ਹਾਦਸਿਆਂ ਨੂੰ ਰੋਕਣ ਲਈ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਹਰੇਕ ਦੁਕਾਨ ਦੇ ਬਾਹਰ ਰੇਤ ਦੀਆਂ ਬਾਲਟੀਆਂ, ਪਾਣੀ ਦੀਆਂ ਟੈਂਕੀਆਂ ਅਤੇ ਅੱਗ ਬੁਝਾਉਣ ਵਾਲੇ ਯੰਤਰ ਰੱਖੇ ਜਾਣ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਸੁਰੱਖਿਆ ਉਪਾਵਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।