🔥 ट्रेंडिंग पलामू में ट्रैक्टर-बाइक हादसे में युवक... અરવલ્લીમાં સરકારી સસ્તા અનાજની દુકાન સ... સુરતમાં વંદે ભારત ટ્રેન પર પથ્થરમારા,... मथुरा के लक्ष्मीनगर में ATM बदलकर ठगी... सड़क हादसे में युवक की मृत्यु पर लेस्ल... मोटरसाइकिल के पीछे से धक्का मारने से द...
24 अक्टू. 2026•
ગુજરાતી मराठी ਪੰਜਾਬੀ বাংলা
विदेश

ਹਵਾ ਵਿਚਾਲੇ 2 ਜਹਾਜ਼ਾਂ ਦੀ ਹੋ ਗਈ ਟੱਕਰ ! ਮਨੀਲਾ ਏਅਰਬੇਸ ''ਤੇ 4 ਪਾਇਲਟਾਂ ਦੀ ਗਈ ਜਾਨ

✍️ रिपोर्टर: Shamsher Singh 🗓 24 अक्टू. 2026, 02:54 PM 👁 55
शेयर करें: 💬 WhatsApp 📘 Facebook 𝕏 Post

ਹਵਾ ਵਿਚਾਲੇ 2 ਜਹਾਜ਼ਾਂ ਦੀ ਹੋ ਗਈ ਟੱਕਰ ! ਮਨੀਲਾ ਏਅਰਬੇਸ ''ਤੇ 4 ਪਾਇਲਟਾਂ ਦੀ ਗਈ ਜਾਨ

ਹਵਾ ਵਿਚਾਲੇ 2 ਜਹਾਜ਼ਾਂ ਦੀ ਹੋ ਗਈ ਟੱਕਰ ! ਮਨੀਲਾ ਏਅਰਬੇਸ ''ਤੇ 4 ਪਾਇਲਟਾਂ ਦੀ ਗਈ ਜਾਨ
‎Saturday, Oct 24, 2026 - 02:09 PM ।
‎
‎
‎ਇੰਟਰਨੈਸ਼ਨਲ ਡੈਸਕ- ਦੱਖਣ-ਪੂਰਬੀ ਏਸ਼ੀਆਈ ਦੇਸ਼ ਫਿਲੀਪੀਨਜ਼ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹਵਾ ਵਿਚਾਲੇ 2 ਜਹਾਜ਼ਾਂ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਇਸ ਟੱਕਰ 'ਚ ਦੋਵਾਂ ਜਹਾਜ਼ਾਂ 'ਚ ਸਵਾਰ 4 ਪਾਇਲਟਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।
‎ਇਹ ਹਾਦਸਾ ਮਨੀਲਾ ਤੋਂ ਦੱਖਣ ਵੱਲ ਸਥਿਤ 'ਫਰਨਾਂਡੋ ਏਅਰ ਬੇਸ' 'ਚ ਆਰਮੀ ਟ੍ਰੇਨਿੰਗ ਦੌਰਾਨ ਵਾਪਰਿਆ, ਜਦੋਂ ਫਿਲੀਪੀਨ ਏਅਰ ਫੋਰਸ ਦੇ 2 ਟ੍ਰੇਨੀ ਜਹਾਜ਼ SF-260 ਹਵਾ ਵਿਚਾਲੇ ਹੀ ਆਪਸ 'ਚ ਟਕਰਾ ਕੇ ਕ੍ਰੈਸ਼ ਹੋ ਗਏ। ਫਿਲੀਪੀਨ ਏਅਰ ਫੋਰਸ ਦੇ ਬੁਲਾਰੇ ਕਰਨਲ ਐਲਵਿਨ ਕਾਪਿੰਗੂਈਅਨ ਨੇ ਸ਼ਨੀਵਾਰ ਨੂੰ ਇਸ ਹਾਦਸੇ ਦੀ ਪੁਸ਼ਟੀ ਕੀਤੀ।
‎ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਦੁਪਹਿਰ ਨੂੰ ਉਸ ਸਮੇਂ ਵਾਪਰਿਆ, ਜਦੋਂ ਦੋਵੇਂ 'SF-260' ਸਿੰਗਲ ਪ੍ਰੋਪੈਲਰ ਜਹਾਜ਼ ਟ੍ਰੇਨੀ ਫਲਾਈਟ 'ਤੇ ਸਨ। ਇਸੇ ਦੌਰਾਨ ਹਵਾ ਵਿਚਾਲੇ ਦੋਵਾਂ ਜਹਾਜ਼ਾਂ ਦੀ ਟੱਕਰ ਹੋ ਗਈ, ਜਿਸ ਮਗਰੋਂ ਦੋਵੇਂ ਜਹਾਜ਼ ਏਅਰ ਬੇਸ ਦੀ ਚਾਰਦੀਵਾਰੀ ਦੇ ਅੰਦਰ ਹੀ ਕ੍ਰੈਸ਼ ਹੋ ਕੇ ਜਾ ਡਿੱਗੇ। ਇਸ ਹਾਦਸੇ 'ਚ 4 ਪਾਇਲਟਾਂ ਦੀ ਮੌਤ ਹੋ ਗਈ ਹੈ, ਹਾਲਾਂਕਿ ਕਿਸੇ ਹੋਰ ਆਮ ਨਾਗਰਿਕ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।
📲Get App