Business
ਓਮਾਨ ''ਚ ਭਾਰਤੀ ਤੇਲ ਟੈਂਕਰ ''ਤੇ ਡਰੋਨ ਹਮਲਾ: 2 ਕ੍ਰੂ ਮੈਂਬਰ ਲਾਪਤਾ, ਸਰਚ ਆਪ੍ਰੇਸ਼ਨ ਜਾਰੀ

Monday, Oct 12, 2026 - ਓਮਾਨ ਦੇ ਸੋਹਾਰ ਤੱਟ ਨੇੜੇ ਲੰਗਰ ਡਾਹ ਕੇ ਖੜ੍ਹੇ ਇੱਕ ਭਾਰਤੀ ਤੇਲ ਟੈਂਕਰ 'ਤੇ ਹੋਏ ਡਰੋਨ ਹਮਲੇ ਤੋਂ ਬਾਅਦ ਹਫੜਾ-ਦਫੜੀ ਮਚ ਗਈ ਹੈ। ਇਸ ਟੈਂਕਰ 'ਤੇ ਸਵਾਰ ਕੁੱਲ 11 ਭਾਰਤੀ ਕ੍ਰੂ ਮੈਂਬਰਾਂ ਵਿੱਚੋਂ 9 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦਕਿ 2 ਭਾਰਤੀ ਕ੍ਰੂ ਮੈਂਬਰ ਅਜੇ ਵੀ ਲਾਪਤਾ ਹਨ। ਲਾਪਤਾ ਮੈਂਬਰਾਂ ਦੀ ਭਾਲ ਲਈ ਸਥਾਨਕ ਤੱਟ ਰੱਖਿਅਕ ਬਲ (ਕੋਸਟ ਗਾਰਡ) ਵੱਲੋਂ ਵੱਡੇ ਪੱਧਰ 'ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।
ਕੇਂਦਰੀ ਮੰਤਰੀ ਨੇ ਦਿੱਤੀ ਜਾਣਕਾਰੀ
ਕੇਂਦਰੀ ਪੱਤਣ, ਪੋਤ ਪਰਿਵਹਨ ਅਤੇ ਜਲਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਸੋਸ਼ਲ ਮੀਡੀਆ ਮੰਚ 'X' 'ਤੇ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 11 ਅਕਤੂਬਰ ਨੂੰ ਸੋਹਾਰ ਐਂਕਰੇਜ ਦੇ ਕੋਲ ਲੰਗਰ ਡਾਹੇ ਤੇਲ ਟੈਂਕਰ ’ਐੱਮ.ਟੀ. ਪੈਟਰੋ ਡਾਲਫਿਨ’ (MT PETRO DOLPHIN) ਨੂੰ ਡਰੋਨ ਨਾਲ ਨਿਸ਼ਾਨਾ ਬਣਾਇਆ ਗਿਆ। ਮੰਤਰੀ ਮੁਤਾਬਕ ਬਚਾਏ ਗਏ ਸਾਰੇ 9 ਭਾਰਤੀ ਕ੍ਰੂ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਬਾਕੀ 2 ਮੈਂਬਰਾਂ ਨੂੰ ਲੱਭਣ ਲਈ ਬਚਾਅ ਕਾਰਜ ਲਗਾਤਾਰ ਜਾਰੀ ਹਨ।