🔥 TRENDING Claudia Ciesla Reveals Personal Journe... Bhagyashree and Priyanshu Chatterjee J... Amaravathi Releases New Song 'Dooriyam... Paraffin Burning in Punjab Releases Bl... Special Mahakal Shringar at Ujjain's B... मधुबनी के जिलाधिकारी आनंद शर्मा पर ग्र...
04 Nov 2026•
ગુજરાતી मराठी ਪੰਜਾਬੀ বাংলা
International

ਅਮਰੀਕਾ ''ਚ ਨਗਰ ਕੀਰਤਨ ’ਚ ਹਿੰਸਾ: 2 ਗੁੱਟਾਂ ''ਚ ਫਾਇਰਿੰਗ-ਚਾਕੂਬਾਜ਼ੀ, 2 ਲੋਕ ਜ਼ਖ਼ਮੀ

✍️ Reporter: Shamsher Singh 🗓 04 Nov 2026, 07:38 AM 👁 19
Share: 💬 WhatsApp 📘 Facebook 𝕏 Post

ਅਮਰੀਕਾ ''ਚ ਨਗਰ ਕੀਰਤਨ ’ਚ ਹਿੰਸਾ: 2 ਗੁੱਟਾਂ ''ਚ ਫਾਇਰਿੰਗ-ਚਾਕੂਬਾਜ਼ੀ, 2 ਲੋਕ ਜ਼ਖ਼ਮੀ

ਅਮਰੀਕਾ ''ਚ ਨਗਰ ਕੀਰਤਨ ’ਚ ਹਿੰਸਾ: 2 ਗੁੱਟਾਂ ''ਚ ਫਾਇਰਿੰਗ-ਚਾਕੂਬਾਜ਼ੀ, 2 ਲੋਕ ਜ਼ਖ਼ਮੀ
‎Wednesday, Nov 04, 2026।
‎Need24,ਵਾਸ਼ਿੰਗਟਨ - ਅਮਰੀਕਾ ਦੇ ਕੈਲੀਫੋਰਨੀਆ ਵਿਚ ਨਗਰ ਕੀਰਤਨ ਦੌਰਾਨ ਹਿੰਸਾ ਦੀਆਂ 2 ਘਟਨਾਵਾਂ ਹੋਈਆਂ। ਸਟਰ ਕਾਊਂਟੀ ਵਿਚ ਆਯੋਜਿਤ 47ਵੇਂ ਸਾਲਾਨਾ ਨਗਰ ਕੀਰਤਨ ਵਿਚ ਫਾਇਰਿੰਗ ਹੋਈ, ਉਥੇ ਹੀ ਚਾਕੂਬਾਜ਼ੀ ਵਿਚ 2 ਲੋਕ ਜ਼ਖ਼ਮੀ ਹੋ ਗਏ।
‎ਨੌਜਵਾਨਾਂ ਨੇ ਤਲਵਾਰਾਂ ਅਤੇ ਨੇਜ਼ਿਆਂ ਨਾਲ ਭੀੜ ’ਤੇ ਹਮਲਾ ਕਰ ਦਿੱਤਾ। ਪੁਲਸ ਨੇ ਚਾਕੂਬਾਜ਼ੀ ਕਰਨ ਦੇ ਮਾਮਲੇ ਵਿਚ ਸੈਕਰਾਮੈਂਟੋ ਨਿਵਾਸੀ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਥੇ ਫਾਇਰਿੰਗ ਮਾਮਲੇ ਵਿਚ ਇਕ ਸ਼ੱਕੀ ਦੀ ਪਛਾਣ ਕੀਤੀ ਗਈ ਹੈ। ਸਟਰ ਕਾਊਂਟੀ ਸ਼ੈਰਿਫ ਦਫ਼ਤਰ ਦੋਵਾਂ ਘਟਨਾਵਾਂ ਦੇ ਆਪਸ ਵਿਚ ਜੁੜੇ ਹੋਣ ਦੀ ਜਾਂਚ ਕਰ ਰਿਹਾ ਹੈ। 47ਵੇਂ ਸਾਲਾਨਾ ਨਗਰ ਕੀਰਤਨ ਅਤੇ ਮੇਲੇ ਵਿਚ ਯੂਬਾ ਸਿਟੀ ਸਮੇਤ ਆਸ-ਪਾਸ ਦੇ ਖੇਤਰਾਂ ਤੋਂ ਲੋਕ ਪਹੁੰਚੇ ਸਨ। ਸਟਰ ਕਾਊਂਟੀ ਸ਼ੈਰਿਫ ਦਫ਼ਤਰ ਅਨੁਸਾਰ 31 ਅਕਤੂਬਰ ਨੂੰ ਤਿਏਰਾ ਬੁਏਨਾ ਰੋਡ ਸਥਿਤ ਸਿੱਖ ਗੁਰਦੁਆਰਾ ਸਾਹਿਬ ਦੇ ਸਾਹਮਣੇ ਪਾਰਕਿੰਗ ਲਾਟ-ਏ ਵਿਚ ਫਾਇਰਿੰਗ ਹੋਈ।
‎
‎ਇਸ ਦੌਰਾਨ ਮੌਕੇ ’ਤੇ ਹਫ਼ੜਾ-ਦਫੜੀ ਮੱਚ ਗਈ। ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਕਿ ਇਸ ਘਟਨਾ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ। ਅਧਿਕਾਰੀਆਂ ਨੇ ਇਕ ਸ਼ੱਕੀ ਦੀ ਪਛਾਣ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਪੁਲਸ ਮਾਮਲੇ ਨਾਲ ਜੁੜੇ ਸਬੂਤ ਇਕੱਠੇ ਕਰ ਰਹੀ ਹੈ।
📲Get App