🔥 ट्रेंडिंग ਹੁਣ ਪੋਸਟ ਆਫ਼ਿਸ ''ਚ ਹੋਈ 36.4 ਲੱਖ ਰੁਪਏ ਦ... बिल्सी (अंबियापुर) में करोड़ों रुपये क... कर्नाटक में दूध की कीमत ₹8, दही ₹14 बढ... राजस्थान की आईपीएस अधिकारी को भ्रष्टाच... 31 अक्टूबर 2026 को तमिलनाडु में सोने क... कोयम्बटूर पुलिस हिरासत से दो बार 24 घं...
31 अक्टू. 2026•
ગુજરાતી मराठी ਪੰਜਾਬੀ বাংলা
अपराध

ਪਰਵਿੰਦਰ ਝੋਟੇ ਦੇ ਇਨਸਾਫ਼ ਲਈ ਧਰਨਾ 19ਵੇਂ ਦਿਨ ਵੀ ਜਾਰੀ, ਬੀਮਾਰ ਹੋਣ ਦੇ ਬਾਵਜੂਦ ਪੁੱਜੀ ਦਲਜੀਤ ਦੀ ਮਾਂ

✍️ रिपोर्टर: Shamsher Singh 🗓 31 अक्टू. 2026, 08:15 PM 👁 19
शेयर करें: 💬 WhatsApp 📘 Facebook 𝕏 Post

ਪਰਵਿੰਦਰ ਝੋਟੇ ਦੇ ਇਨਸਾਫ਼ ਲਈ ਧਰਨਾ 19ਵੇਂ ਦਿਨ ਵੀ ਜਾਰੀ, ਬੀਮਾਰ ਹੋਣ ਦੇ ਬਾਵਜੂਦ ਪੁੱਜੀ ਦਲਜੀਤ ਦੀ ਮਾਂ

ਪਰਵਿੰਦਰ ਝੋਟੇ ਦੇ ਇਨਸਾਫ਼ ਲਈ ਧਰਨਾ 19ਵੇਂ ਦਿਨ ਵੀ ਜਾਰੀ, ਬੀਮਾਰ ਹੋਣ ਦੇ ਬਾਵਜੂਦ ਪੁੱਜੀ ਦਲਜੀਤ ਦੀ ਮਾਂ
‎Saturday, Oct 31, 2026।
‎ਮਾਨਸਾ (ਵੈੱਬ ਡੈਸਕ)- ਪੰਜਾਬ 'ਚ ਨਸ਼ਿਆਂ ਦੇ ਖਾਤਮੇ ਅਤੇ ਕੈਮਿਸਟ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਪਰਵਿੰਦਰ ਝੋਟੇ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮਾਨਸਾ ਵਿਖੇ ਚੱਲ ਰਿਹਾ ਧਰਨਾ ਅੱਜ 19ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਧਰਨੇ ਵਾਲੀ ਜਗ੍ਹਾ 'ਤੇ ਲੋਕਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲ ਰਿਹਾ ਹੈ ਅਤੇ ਸਟੇਜ ਤੋਂ ਆਗੂਆਂ ਵੱਲੋਂ ਲਗਾਤਾਰ ਸੰਬੋਧਨ ਕੀਤਾ ਜਾ ਰਿਹਾ ਹੈ।
‎
‎ਮੰਤਰੀਆਂ ਦੇ ਘਿਰਾਓ ਦੇ ਪ੍ਰੋਗਰਾਮ 'ਚ ਬਦਲਾਅ
‎ਇਥੇ ਇਹ ਵੀ ਦੱਸ ਦੇਈਏ ਕਿ 31 ਅਕਤੂਬਰ ਨੂੰ ਮੰਤਰੀਆਂ ਦੇ ਘਰਾਂ ਦੇ ਘਿਰਾਓ ਦਾ ਦਿੱਤਾ ਗਿਆ ਪ੍ਰੋਗਰਾਮ ਕੱਲ੍ਹ ਰੱਦ ਕਰ ਦਿੱਤਾ ਗਿਆ ਸੀ। ਹੁਣ ਇਹ ਪ੍ਰੋਗਰਾਮ 5 ਨਵੰਬਰ ਲਈ ਰੱਖਿਆ ਗਿਆ ਹੈ।
‎ਪਿੰਡ ਭੰਮੇ ਕਲਾਂ ਦੇ ਰਹਿਣ ਵਾਲੇ ਦਲਜੀਤ ਦੀ ਬੀਤੇ ਦਿਨੀਂ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਸੀ। ਉਸ ਦੇ ਪਰਿਵਾਰ ਵੱਲੋਂ ਦਲਜੀਤ ਦੀ ਮੌਤ ਨਸ਼ੇ ਕਾਰਨ ਹੋਈ ਦੱਸੀ ਜਾਂਦੀ ਹੈ। ਉਸ ਦਾ ਪਰਿਵਾਰ ਵੀ ਇਨਸਾਫ਼ ਅਤੇ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਦੀ ਮੰਗ ਨੂੰ ਲੈ ਕੇ ਧਰਨੇ 'ਚ ਡਟਿਆ ਹੋਇਆ ਹੈ।
‎ਬੀਮਾਰ ਹੋਣ ਦੇ ਬਾਵਜੂਦ ਦਲਜੀਤ ਦੀ ਮਾਂ ਦੀ ਮਾਂ ਧਰਨੇ ਵਿਚ ਪਹੁੰਚੀ। ਧਰਨੇ ਵਾਲੀ ਥਾਂ 'ਤੇ ਮੰਜੇ 'ਤੇ ਲੇਟ ਕੇ ਪ੍ਰਦਰਸ਼ਨ ਵਿਚ ਡਟੀ ਹੋਈ ਹੈ। ਉਸ ਦੇ ਨਾਲ ਦਲਜੀਤ ਦੀ ਪਤਨੀ ਅਤੇ ਭੈਣ ਵੀ ਧਰਨੇ 'ਚ ਸ਼ਾਮਲ ਹੋਈਆਂ ਹਨ। ਉਥੇ ਹੀ ਦੂਜੇ ਪਾਸੇ ਦਲਜੀਤ ਦੇ ਪਿਤਾ ਦਾ ਬਿਆਨ ਆਇਆ ਹੈ ਕਿ ਉਹ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਲਈ ਤਿਆਰ ਹਨ।
‎ਜ਼ਿਕਰਯੋਗ ਹੈ ਕਿ ਪਰਵਿੰਦਰ ਝੋਟੇ ਦੇ ਪਰਿਵਾਰ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਕੇਂਦਰ ਸਰਕਾਰ ਵੱਲੋਂ ਸੀ. ਆਰ. ਪੀ. ਐੱਫ਼. (CRPF) ਦੇ ਸੁਰੱਖਿਆ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਪਰਿਵਾਰ ਨੇ ਧਰਨਾ ਸਥਾਨ 'ਤੇ ਆਰਾਮ ਕਰਨ ਲਈ ਇਕ ਝੌਂਪੜੀ ਦੇ ਰੂਪ ਵਿੱਚ ਅਸਥਾਈ ਟਿਕਾਣਾ ਬਣਾਇਆ ਹੋਇਆ ਹੈ।
‎ਐਕਸ਼ਨ ਕਮੇਟੀ ਵੱਲੋਂ ਮਾਮਲੇ ਦੇ ਸਬੰਧ 'ਚ ਕੁੱਲ੍ਹ 15 ਮੰਗਾਂ ਰੱਖੀਆਂ ਗਈਆਂ ਹਨ। 14 ਮੰਗਾਂ ਪਹਿਲਾਂ ਰੱਖੀਆਂ ਗਈਆਂ ਸਨ, ਜਦਕਿ 15ਵੀਂ ਮੰਗ ਵਜੋਂ ਲੱਖਾ ਸਿਧਾਣਾ ਸਮੇਤ ਆਗੂਆਂ 'ਤੇ ਦਰਜ ਪਰਚੇ ਰੱਦ ਕਰਨ ਅਤੇ ਉਨ੍ਹਾਂ ਦੀ ਰਿਹਾਈ ਦੀ ਮੰਗ ਜੋੜੀ ਗਈ ਹੈ। ਇਹ ਪਰਚਾ ਦਲਜੀਤ ਦੀ ਮ੍ਰਿਤਕ ਦੇਹ ਧਰਨੇ 'ਚ ਲਿਆਉਂਦੇ ਸਮੇਂ ਪੁਲਸ ਨਾਲ ਹੋਈ ਝੜਪ ਤੋਂ ਬਾਅਦ ਦਰਜ ਕੀਤਾ ਗਿਆ ਸੀ। ਪਰਿਵਾਰ ਅਤੇ ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਨਸ਼ਿਆਂ ਦੇ ਖਾਤਮੇ ਲਈ ਢੁੱਕਵੇਂ ਕਦਮ ਨਾ ਚੁੱਕੇ ਤਾਂ ਸਰਕਾਰ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।
📲Get App