🔥 ट्रेंडिंग इंदौर में भाजपा महिला पार्षद के घर पर... Phone calling Karke froad Kiya Hai जोधपुर की डीगाड़ी में गीता देवी बनी सर... खाद कि कालाबाजारी कि खबर चलाने पर पत्र... ਜੰਗ ਦੇ ਮੂਡ 'ਚ ਤਾਨਾਸ਼ਾਹ ਕਿਮ ! ਡਰੋਨ ਤਕਨਾਲ... खाद कि कालाबाजारी कि खबर चलाने पर पत्र...
30 अक्टू. 2026•
ગુજરાતી मराठी ਪੰਜਾਬੀ বাংলা
खेल

ਅੰਡਰ-19 ਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ’ਚ ਰਿਪੁਦਮਨ ਸਿੰਘ ਬਰਾੜ ਨੇ ਜਿੱਤਿਆ ਕਾਂਸੀ ਦਾ ਤਗਮਾ, ਬਠਿੰਡਾ ਦਾ ਨਾਮ ਕੀਤਾ ਰੌਸ਼ਨ

✍️ रिपोर्टर: Jiwan kumar 🗓 30 अक्टू. 2026, 06:49 PM 👁 22
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਬਠਿੰਡਾ ਦੇ ਸ਼ਤਰੰਜ ਖਿਡਾਰੀ ਰਿਪੁਦਮਨ ਸਿੰਘ ਬਰਾੜ ਨੇ ਨਵੀਂ ਦਿੱਲੀ ਵਿਖੇ ਹੋਈ ਅੰਡਰ-19 ਨੈਸ਼ਨਲ ਸ਼ਤਰੰਜ ਪ੍ਰਤੀਯੋਗਤਾ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਉਹ ਪਹਿਲਾਂ ਤਿੰਨ ਵਾਰ ਪੰਜਾਬ ਸਟੇਟ ਚੈਂਪੀਅਨਸ਼ਿਪ ਵਿੱਚ ਸੋਨ ਤਗਮੇ ਜਿੱਤ ਚੁੱਕੇ ਹਨ। ਇਸ ਪ੍ਰਾਪਤੀ ’ਤੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਉਨ੍ਹਾਂ ਦਾ ਸਨਮਾਨ ਕੀਤਾ।

ਬਠਿੰਡਾ, 30 ਅਕਤੂਬਰ (ਜੀਵਨ ਬਾਂਸਲ): ਸ਼ਤਰੰਜ ਦੇ ਖੇਤਰ ਵਿੱਚ ਬਠਿੰਡਾ ਦੇ ਨੌਜਵਾਨ ਖਿਡਾਰੀ ਰਿਪੁਦਮਨ ਸਿੰਘ ਬਰਾੜ ਨੇ ਰਾਸ਼ਟਰੀ ਪੱਧਰ ’ਤੇ ਤਗਮਾ ਜਿੱਤ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ। ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵੱਲੋਂ ਨਵੀਂ ਦਿੱਲੀ ਵਿਖੇ ਕਰਵਾਈ ਗਈ ਅੰਡਰ-19 ਰਾਸ਼ਟਰੀ ਸ਼ਤਰੰਜ ਪ੍ਰਤੀਯੋਗਤਾ ਵਿੱਚ ਉਨ੍ਹਾਂ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਪ੍ਰੈੱਸ ਨੋਟ ਅਨੁਸਾਰ, ਇਸ ਵਰਗ ਵਿੱਚ ਪੰਜਾਬ ਦੇ ਇਤਿਹਾਸ ਦਾ ਇਹ ਪਹਿਲਾ ਕਾਂਸੀ ਦਾ ਤਗਮਾ ਹੈ।
ਇਸ ਉਪਲਬਧੀ ’ਤੇ ਬਠਿੰਡਾ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਰਿਪੁਦਮਨ ਸਿੰਘ ਬਰਾੜ ਪੁੱਤਰ ਸ੍ਰੀ ਮਨਪ੍ਰੀਤ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਮੇਅਰ ਨੇ ਕਿਹਾ ਕਿ ਰਿਪੁਦਮਨ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਖੇਡ ਪ੍ਰਤੀ ਸਮਰਪਣ ਨਾਲ ਬਠਿੰਡਾ ਅਤੇ ਪੰਜਾਬ ਦਾ ਮਾਣ ਵਧਾਇਆ ਹੈ।
ਮੇਅਰ ਨੇ ਕਿਹਾ ਕਿ ਸ਼ਤਰੰਜ ਸਿਰਫ਼ ਇੱਕ ਖੇਡ ਨਹੀਂ, ਸਗੋਂ ਸਬਰ, ਇਕਾਗਰਤਾ, ਰਣਨੀਤੀ ਅਤੇ ਸਹੀ ਸਮੇਂ ’ਤੇ ਸਹੀ ਫ਼ੈਸਲਾ ਲੈਣ ਦੀ ਕਲਾ ਹੈ। ਇਸ ਖੇਡ ਵਿੱਚ ਕਾਮਯਾਬੀ ਲਈ ਲਗਾਤਾਰ ਅਭਿਆਸ ਅਤੇ ਮਾਨਸਿਕ ਮਜ਼ਬੂਤੀ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਰਿਪੁਦਮਨ ਦੀ ਪ੍ਰਾਪਤੀ ਹੋਰ ਨੌਜਵਾਨਾਂ ਨੂੰ ਵੀ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰੇਗੀ।
ਜ਼ਿਕਰਯੋਗ ਹੈ ਕਿ ਰਿਪੁਦਮਨ ਸਿੰਘ ਬਰਾੜ ਇਸ ਤੋਂ ਪਹਿਲਾਂ ਤਿੰਨ ਵਾਰ ਪੰਜਾਬ ਸਟੇਟ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਚੁੱਕੇ ਹਨ। ਹੁਣ ਰਾਸ਼ਟਰੀ ਪੱਧਰ ’ਤੇ ਕਾਂਸੀ ਦਾ ਤਗਮਾ ਜਿੱਤ ਕੇ ਉਨ੍ਹਾਂ ਨੇ ਆਪਣੇ ਖੇਡ ਸਫ਼ਰ ਵਿੱਚ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਜੋੜੀ ਹੈ।
ਇਸ ਮੌਕੇ ਮੇਅਰ ਨੇ ਰਿਪੁਦਮਨ ਦੇ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਵਧਾਈ ਦਿੱਤੀ। ਸਮਾਗਮ ਦੌਰਾਨ ਐਡਵੋਕੇਟ ਲਿਤੇਸ਼ ਗਰਗ, ਰਿਪੁਦਮਨ ਦੀ ਮਾਤਾ ਸ੍ਰੀਮਤੀ ਵੀਰਪਾਲ ਕੌਰ ਅਤੇ ਪਰਿਵਾਰ ਦੇ ਹੋਰ ਮੈਂਬਰ ਹਾਜ਼ਰ ਸਨ।
📲Get App