🔥 TRENDING वैश्विक समाचार प्रेस ने 'ग्लोबल प्रेस... એલોન મસ્ક દ્વારા ઉડતી કારનું અનાવરણ Vishwanath Ballidav Appointed As Raich... ઈડર બસ સ્ટેશન પાસે ટ્રકની ટક્કરથી આધેડ... हरदोई में भीषण गर्मी से जनजीवन अस्त-व्... भारतीय किसान यूनियन लोकशक्ति के जिला प...
16 Oct 2026•
ગુજરાતી मराठी ਪੰਜਾਬੀ বাংলা
Crime

ਵੱਡੀ ਖ਼ਬਰ: ਹਵਾਈ ਅੱਡੇ 'ਤੇ 16 ਯਾਤਰੀਆਂ ਦੀਆਂ ਟਿਕਟਾਂ ਨਿਕਲੀਆਂ ਫਰਜ਼ੀ, ਹਿਰਾਸਤ 'ਚ ਲਏ; ਪੁਲਿਸ ਦਰਜ ਕਰ ਰਹੀ ਸਾਰਿਆਂ ਦੇ ਬਿਆਨl

✍️ Reporter: Shamsher Singh 🗓 16 Oct 2026, 11:04 AM 👁 25
Watch on: ▶️ YouTube
Share: 💬 WhatsApp 📘 Facebook 𝕏 Post

ਵੱਡੀ ਖ਼ਬਰ: ਹਵਾਈ ਅੱਡੇ 'ਤੇ 16 ਯਾਤਰੀਆਂ ਦੀਆਂ ਟਿਕਟਾਂ ਨਿਕਲੀਆਂ ਫਰਜ਼ੀ, ਹਿਰਾਸਤ 'ਚ ਲਏ; ਪੁਲਿਸ ਦਰਜ ਕਰ ਰਹੀ ਸਾਰਿਆਂ ਦੇ ਬਿਆਨl

ਵੱਡੀ ਖ਼ਬਰ: ਹਵਾਈ ਅੱਡੇ 'ਤੇ 16 ਯਾਤਰੀਆਂ ਦੀਆਂ ਟਿਕਟਾਂ ਨਿਕਲੀਆਂ ਫਰਜ਼ੀ, ਹਿਰਾਸਤ 'ਚ ਲਏ; ਪੁਲਿਸ ਦਰਜ ਕਰ ਰਹੀ ਸਾਰਿਆਂ ਦੇ ਬਿਆਨl
Oct16,2026,‎need24, ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ਾਰਜਾਹ ਜਾਣ ਵਾਲੇ 16 ਯਾਤਰੀਆਂ ਦੀਆਂ ਟਿਕਟਾਂ ਫਰਜ਼ੀ ਪਾਈਆਂ ਗਈਆਂ। ਇਸ ਦਾ ਪਤਾ ਲੱਗਦਿਆਂ ਹੀ ਏਅਰਪੋਰਟ ਅਥਾਰਟੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਸਾਰੇ ਯਾਤਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਇਹ ਪਤਾ ਲਗਾਉਣ ਵਿੱਚ ਜੁਟੀਆਂ ਹੋਈਆਂ ਹਨ ਕਿ ਇਹ ਹਵਾਈ ਟਿਕਟਾਂ ਕਿੱਥੋਂ ਅਤੇ ਕਿਸ ਨੇ ਤਿਆਰ ਕਰਵਾਈਆਂ ਸਨ।ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਸ਼ਾਰਜਾਹ ਜਾਣ ਵਾਲੇ ਯਾਤਰੀਆਂ ਦੀਆਂ ਟਿਕਟਾਂ ਦੀ ਕਾਊਂਟਰ 'ਤੇ ਜਾਂਚ ਕੀਤੀ ਜਾ ਰਹੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ 16 ਯਾਤਰੀਆਂ ਦੀਆਂ ਟਿਕਟਾਂ ਫਰਜ਼ੀ ਹਨ। ਇਸ ਤੋਂ ਬਾਅਦ ਤੁਰੰਤ ਸਾਰੇ ਯਾਤਰੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ।
‎ਜਾਂਚ ਟੀਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਟਿਕਟਾਂ ਕਿੱਥੇ ਤਿਆਰ ਕੀਤੀਆਂ ਗਈਆਂ ਸਨ। ਹਾਲਾਂਕਿ, ਸਾਰੇ ਯਾਤਰੀਆਂ ਦੇ ਵੱਖ-ਵੱਖ ਬਿਆਨ ਦਰਜ ਕੀਤੇ ਜਾ ਰਹੇ ਹਨ।
📲Get App