🔥 TRENDING PM Modi and Uttarakhand CM Send Bhai D... Aircraft on Standby at IIT Kanpur for... MEA rebukes vloggers for mislabeling D... Firecrackers Account for 80% of Delhi’... Three boys killed, one injured as truc... बंजाराडेम ठेके पर महिलाओं के छेड़छाड़...
11 Nov 2026•
ગુજરાતી मराठी ਪੰਜਾਬੀ বাংলা

16 ਨਵੰਬਰ ਤੋਂ ਸ਼ੁਰੂ ਹੋਵੇਗੀ ਜਨਗਣਨਾ-2027 ਦੀ ਸਵੈ-ਗਣਨਾ ਪ੍ਰਕਿਰਿਆ

✍️ Reporter: Jiwan kumar 🗓 11 Nov 2026, 01:58 PM 👁 15
Share: 💬 WhatsApp 📘 Facebook 𝕏 Post

ਜਨਗਣਨਾ-2027 ਨੂੰ ਆਸਾਨ ਅਤੇ ਡਿਜੀਟਲ ਬਣਾਉਣ ਲਈ ਬਠਿੰਡਾ ਜ਼ਿਲ੍ਹੇ ਵਿੱਚ 16 ਨਵੰਬਰ ਤੋਂ ਸਵੈ-ਗਣਨਾ ਸ਼ੁਰੂ ਹੋਵੇਗੀ। ਲੋਕ ਅਧਿਕਾਰਤ ਪੋਰਟਲ ਰਾਹੀਂ ਘਰ ਬੈਠੇ ਪਰਿਵਾਰ ਦੀ ਜਾਣਕਾਰੀ ਭਰ ਕੇ 11 ਅੰਕਾਂ ਵਾਲਾ SE ID ਪ੍ਰਾਪਤ ਕਰ ਸਕਣਗੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਸਿਖਲਾਈ ਅਤੇ ਜਾਗਰੂਕਤਾ ਗਤੀਵਿਧੀਆਂ ਵੀ ਚਲਾਈਆਂ ਜਾ ਰਹੀਆਂ ਹਨ।

ਲੋਕ ਘਰ ਬੈਠੇ ਆਨਲਾਈਨ ਭਰ ਸਕਣਗੇ ਆਪਣੇ ਅਤੇ ਪਰਿਵਾਰ ਦੇ ਵੇਰਵੇ, ਡਿਪਟੀ ਕਮਿਸ਼ਨਰ ਵੱਲੋਂ ਸਿਖਲਾਈ ਤੇ ਜਾਗਰੂਕਤਾ ਮੁਹਿੰਮ

ਬਠਿੰਡਾ, 10 ਨਵੰਬਰ (ਜੀਵਨ ਬਾਂਸਲ): ਜਨਗਣਨਾ-2027 ਨੂੰ ਡਿਜੀਟਲ ਅਤੇ ਆਸਾਨ ਬਣਾਉਣ ਲਈ ਸਰਕਾਰ ਵੱਲੋਂ ਸਵੈ-ਗਣਨਾ ਦੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤਹਿਤ 16 ਨਵੰਬਰ ਤੋਂ ਆਮ ਨਾਗਰਿਕ ਘਰ ਬੈਠੇ ਆਨਲਾਈਨ ਪੋਰਟਲ ਰਾਹੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਨਗਣਨਾ ਸਬੰਧੀ ਜਾਣਕਾਰੀ ਖੁਦ ਦਰਜ ਕਰ ਸਕਣਗੇ।
ਪ੍ਰਿੰਸੀਪਲ ਸੈਂਸਸ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਲੋਕਾਂ ਦੀ ਇਸ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਸਰਕਾਰੀ ਕਰਮਚਾਰੀਆਂ ਵੱਲੋਂ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਕਰਮਚਾਰੀਆਂ ਨੂੰ ਸਿਖਲਾਈ ਵੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਵੈ-ਗਣਨਾ ਲਈ ਲੋਕ ਆਪਣੇ ਮੋਬਾਈਲ, ਟੈਬਲੇਟ ਜਾਂ ਕੰਪਿਊਟਰ ਦੇ ਬ੍ਰਾਊਜ਼ਰ ਵਿੱਚ ਜਨਗਣਨਾ ਦਾ ਅਧਿਕਾਰਤ ਪੋਰਟਲ se.census.gov.in ਖੋਲ੍ਹਣ। ਇਸ ਤੋਂ ਬਾਅਦ ਡਰਾਪ-ਡਾਊਨ ਸੂਚੀ ਵਿੱਚੋਂ ਆਪਣਾ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਚੁਣ ਕੇ ਸਕ੍ਰੀਨ ’ਤੇ ਦਿਖਾਈ ਦੇਣ ਵਾਲਾ ਕੈਪਚਾ ਕੋਡ ਦਰਜ ਕਰਨਾ ਹੋਵੇਗਾ।
ਅਗਲੇ ਪੜਾਅ ਵਿੱਚ ਪਰਿਵਾਰ ਦੇ ਮੁਖੀ ਦਾ ਪੂਰਾ ਨਾਮ, ਚਾਲੂ ਮੋਬਾਈਲ ਨੰਬਰ ਅਤੇ ਪਸੰਦੀਦਾ ਭਾਸ਼ਾ ਦਰਜ ਕਰਨੀ ਹੋਵੇਗੀ। ਪੋਰਟਲ ਹਿੰਦੀ ਅਤੇ ਅੰਗਰੇਜ਼ੀ ਸਮੇਤ ਕੁੱਲ 16 ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇੱਕ ਵਾਰ ਜਾਣਕਾਰੀ ਸਬਮਿਟ ਹੋਣ ਤੋਂ ਬਾਅਦ ਪਰਿਵਾਰ ਦੇ ਮੁਖੀ ਦਾ ਨਾਮ ਅਤੇ ਚੁਣੀ ਗਈ ਭਾਸ਼ਾ ਬਦਲੀ ਨਹੀਂ ਜਾ ਸਕੇਗੀ।
ਮੋਬਾਈਲ ਨੰਬਰ ’ਤੇ ਪ੍ਰਾਪਤ ਹੋਣ ਵਾਲੇ ਓ.ਟੀ.ਪੀ. ਰਾਹੀਂ ਤਸਦੀਕ ਕਰਨ ਤੋਂ ਬਾਅਦ ਆਪਣਾ ਪੂਰਾ ਪਤਾ, ਜ਼ਿਲ੍ਹਾ, ਪਿੰਡ ਜਾਂ ਸ਼ਹਿਰ, ਮੁਹੱਲਾ ਅਤੇ ਲੈਂਡਮਾਰਕ ਵਰਗੇ ਵੇਰਵੇ ਭਰਨੇ ਹੋਣਗੇ। ਇਸ ਤੋਂ ਇਲਾਵਾ ਪੋਰਟਲ ’ਤੇ ਉਪਲਬਧ ਡਿਜੀਟਲ ਨਕਸ਼ੇ ਵਿੱਚ ਆਪਣੇ ਘਰ ਦੀ ਸਹੀ ਲੋਕੇਸ਼ਨ ਦਰਜ ਕਰਕੇ ‘ਸੇਵ ਐਂਡ ਨੈਕਸਟ’ ’ਤੇ ਕਲਿੱਕ ਕਰਨਾ ਹੋਵੇਗਾ।
ਇਸ ਤੋਂ ਬਾਅਦ ਡਿਜੀਟਲ ਪ੍ਰਸ਼ਨਾਵਲੀ ਵਿੱਚ ਮਕਾਨ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਸਬੰਧਤ ਲੋੜੀਂਦੀ ਜਾਣਕਾਰੀ ਭਰਨੀ ਹੋਵੇਗੀ। ਫਾਰਮ ਅੰਤਿਮ ਤੌਰ ’ਤੇ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਸਾਰੇ ਵੇਰਵਿਆਂ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਅਤੇ ਜੇਕਰ ਕੋਈ ਗਲਤੀ ਹੋਵੇ ਤਾਂ ਉਸ ਨੂੰ ਠੀਕ ਕਰਨਾ ਜ਼ਰੂਰੀ ਹੈ। ਸਾਰੀ ਜਾਣਕਾਰੀ ਸਹੀ ਹੋਣ ’ਤੇ ‘ਫਾਈਨਲ ਸਬਮਿਟ’ ਬਟਨ ਦਬਾਉਣਾ ਹੋਵੇਗਾ।
ਫਾਰਮ ਜਮ੍ਹਾਂ ਹੋਣ ਤੋਂ ਬਾਅਦ ਸਕ੍ਰੀਨ ’ਤੇ 11 ਅੰਕਾਂ ਵਾਲਾ ਵਿਲੱਖਣ ਸਵੈ-ਗਣਨਾ ਪਛਾਣ ਨੰਬਰ (SE ID) ਪ੍ਰਾਪਤ ਹੋਵੇਗਾ। ਇਸ ਨੰਬਰ ਨੂੰ ਨੋਟ ਕਰਕੇ ਜਾਂ ਸਕ੍ਰੀਨਸ਼ਾਟ ਲੈ ਕੇ ਸੁਰੱਖਿਅਤ ਰੱਖਣਾ ਹੋਵੇਗਾ। ਜਦੋਂ ਜਨਗਣਨਾ ਕਰਮਚਾਰੀ ਇਲਾਕੇ ਵਿੱਚ ਆਉਣਗੇ ਤਾਂ ਉਨ੍ਹਾਂ ਨੂੰ ਇਹ SE ID ਦਿਖਾਉਣਾ ਹੋਵੇਗਾ, ਜਿਸ ਨਾਲ ਲੋਕਾਂ ਅਤੇ ਕਰਮਚਾਰੀਆਂ ਦੋਵਾਂ ਦਾ ਸਮਾਂ ਬਚੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਜਨਤਕ ਥਾਵਾਂ ’ਤੇ ਵੀ ਜਨਗਣਨਾ ਸਬੰਧੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਦੇਸ ਰਾਜ ਯਾਦਗਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ, ਦਸਮੇਸ਼ ਪਬਲਿਕ ਹਾਈ ਸਕੂਲ ਗੋਨਿਆਣਾ ਮੰਡੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਨਿਆਣਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵੀਆਂ, ਐੱਮ.ਐੱਚ.ਆਰ. ਸੀਨੀਅਰ ਸੈਕੰਡਰੀ ਸਕੂਲ ਬਠਿੰਡਾ, ਨਰਸਿੰਗ ਕਾਲਜ ਕਲਾਵੰਤੀ ਗੋਨਿਆਣਾ, ਸੇਂਟ ਜ਼ੇਵੀਅਰਜ਼ ਸਕੂਲ ਰਾਮਪੁਰਾ ਫੂਲ ਅਤੇ ਸ਼ਹੀਦ ਸਿਪਾਹੀ ਹਰਬੰਸ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਰਾਏਪੁਰ ਸ਼ਾਮਲ ਹਨ।
ਇਸ ਤੋਂ ਇਲਾਵਾ ਢਿੱਲੋਂ ਕਲੋਨੀ, ਆਮ ਆਦਮੀ ਕਲੀਨਿਕ ਜਨਤਾ ਨਗਰ, ਗੁਰਦੁਆਰਾ ਸਾਹਿਬ ਗੋਨਿਆਣਾ ਅਤੇ ਗ੍ਰਾਮ ਪੰਚਾਇਤ ਕਲਿਆਣ ਮੱਲਕਾ ਵਿਖੇ ਵੀ ਲੋਕਾਂ ਨੂੰ ਜਨਗਣਨਾ ਦੀ ਸਵੈ-ਗਣਨਾ ਪ੍ਰਕਿਰਿਆ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
📲Get App