🔥 TRENDING ભારતમાં સ્માર્ટફોનની કિંમતમાં વધારો, ખ... Odisha Marks Birth Anniversary of Mart... ಕೆ. ಬೇವಿನಹಳ್ಳಿಯಲ್ಲಿ ಡಾ. ನಾಲ್ವಡಿ ಶಾಂತಲಿ... મહેસાણામાં પેરોલ જમ્પ થયેલ કાચા કામના... દોસ્તાર પાસેથી ઉધાર લીધી કારમાં દુર્ઘટ... Odisha Tourism Unveils New Website & I...
05 Oct 2026•
ગુજરાતી मराठी ਪੰਜਾਬੀ বাংলা
Crime

ਡੇਰਾਬੱਸੀ: ਚਿਕਨ ਸ਼ਾਪ 'ਤੇ ਆਬਕਾਰੀ ਵਿਭਾਗ ਦੀ ਛਾਪੇਮਾਰੀ, ਤੰਦੂਰ 'ਚ ਲੁਕੋ ਕੇ ਰੱਖੀ ਚੰਡੀਗੜ੍ਹ ਮਾਰਕਾ 12 ਬੋਤਲਾਂ ਸ਼ਰਾਬ ਬਰਾਮਦ; ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ

✍️ Reporter: Gaurav Sharma 🗓 01 Oct 2026, 11:02 PM 👁 122
Watch on: ▶️ YouTube
Share: 💬 WhatsApp 📘 Facebook 𝕏 Post

ਡੇਰਾਬੱਸੀ: ਚਿਕਨ ਸ਼ਾਪ 'ਤੇ ਆਬਕਾਰੀ ਵਿਭਾਗ ਦੀ ਛਾਪੇਮਾਰੀ, ਤੰਦੂਰ 'ਚ ਲੁਕੋ ਕੇ ਰੱਖੀ ਚੰਡੀਗੜ੍ਹ ਮਾਰਕਾ 12 ਬੋਤਲਾਂ ਸ਼ਰਾਬ ਬਰਾਮਦ; ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ

ਡੇਰਾਬੱਸੀ: ਚਿਕਨ ਸ਼ਾਪ 'ਤੇ ਆਬਕਾਰੀ ਵਿਭਾਗ ਦੀ ਛਾਪੇਮਾਰੀ, ਤੰਦੂਰ 'ਚ ਲੁਕੋ ਕੇ ਰੱਖੀ ਚੰਡੀਗੜ੍ਹ ਮਾਰਕਾ 12 ਬੋਤਲਾਂ ਸ਼ਰਾਬ ਬਰਾਮਦ; ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ
ਡੇਰਾਬੱਸੀ, 30 ਸਤੰਬਰ:
ਆਬਕਾਰੀ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਵਿਰੁੱਧ ਵਿੱਢੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ (ਆਬਕਾਰੀ) ਪਟਿਆਲਾ ਸ਼੍ਰੀ ਖ਼ੁਸ਼ਦਿਲ ਸਿੰਘ ਸੰਧੂ ਅਤੇ ਸਹਾਇਕ ਕਮਿਸ਼ਨਰ (ਆਬਕਾਰੀ) ਰੋਪੜ ਰੇਂਜ ਸ਼੍ਰੀ ਅਸ਼ੋਕ ਚਲੋਤਰਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਆਬਕਾਰੀ ਅਫ਼ਸਰ ਮੋਹਾਲੀ ਸ਼੍ਰੀ ਦੀਵਾਨ ਚੰਦ ਸ਼ਰਮਾ ਦੀ ਸਿੱਧੀ ਦੇਖ-ਰੇਖ ਵਿੱਚ ਆਬਕਾਰੀ ਇੰਸਪੈਕਟਰ ਸ਼੍ਰੀ ਗੁਰਿੰਦਰ ਪਾਲ ਦੀ ਅਗਵਾਈ ਵਾਲੀ ਟੀਮ ਨੇ ਸਥਾਨਕ ਪੁਲਿਸ ਨੂੰ ਨਾਲ ਲੈ ਕੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕੀਤੀ।
ਕਾਰਵਾਈ ਦੌਰਾਨ ਟੀਮ ਨੇ ਮੁਲਜ਼ਮ ਦੀ ਚਿਕਨ ਦੀ ਦੁਕਾਨ 'ਤੇ ਛਾਪਾ ਮਾਰਿਆ, ਜਿੱਥੇ ਜਾਂਚ ਦੌਰਾਨ ਤੰਦੂਰ ਅੰਦਰ ਛੁਪਾ ਕੇ ਰੱਖੀਆਂ '999 ਪਾਵਰ ਸਟਾਰ ਵਿਸਕੀ' (ਸਿਰਫ਼ ਚੰਡੀਗੜ੍ਹ ਵਿੱਚ ਵਿਕਰੀ ਲਈ) ਦੀਆਂ 12 ਬੋਤਲਾਂ ਬਰਾਮਦ ਕੀਤੀਆਂ ਗਈਆਂ। ਬਰਾਮਦ ਕੀਤੀ ਗਈ ਸ਼ਰਾਬ ਐਂਪਾਇਰ ਐਲਕੋਬਰੇਵ ਪ੍ਰਾਈਵੇਟ ਲਿਮਟਿਡ, ਪਲਾਟ ਨੰਬਰ 58, ਇੰਡਸਟਰੀਅਲ ਏਰੀਆ ਫੇਜ਼-2, ਚੰਡੀਗੜ੍ਹ ਵੱਲੋਂ ਤਿਆਰ ਕੀਤੀ ਗਈ ਹੈ।
ਛਾਪੇਮਾਰੀ ਟੀਮ ਨੂੰ ਦੇਖਦੇ ਹੀ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਮੁਲਜ਼ਮ ਦੀ ਪਛਾਣ ਲਖਵੀਰ ਸਿੰਘ ਉਰਫ਼ ਰਿੰਪੀ ਪੁੱਤਰ ਪ੍ਰੇਮ ਸਿੰਘ, ਵਾਸੀ ਪਿੰਡ ਕਰਕੌਰ ਵਜੋਂ ਹੋਈ ਹੈ। ਮੁਲਜ਼ਮ ਖ਼ਿਲਾਫ਼ ਪੰਜਾਬ ਆਬਕਾਰੀ ਐਕਟ ਦੀ ਧਾਰਾ 61 ਅਧੀਨ ਥਾਣਾ ਡੇਰਾਬੱਸੀ ਵਿਖੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਉਕਤ ਮੁਲਜ਼ਮ ਆਦੀ ਅਪਰਾਧੀ ਹੈ ਅਤੇ ਉਸ ਵਿਰੁੱਧ ਪਹਿਲਾਂ ਵੀ ਪੰਜਾਬ ਆਬਕਾਰੀ ਐਕਟ ਤਹਿਤ ਦੋ ਕੇਸ ਦਰਜ ਹਨ। ਪੁਲਿਸ ਤੇ ਆਬਕਾਰੀ ਵਿਭਾਗ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ, ਨਾਜਾਇਜ਼ ਸ਼ਰਾਬ ਦੀ ਸਪਲਾਈ ਚੇਨ ਦਾ ਪਤਾ ਲਗਾਉਣ ਅਤੇ ਇਸ ਧੰਦੇ ਵਿੱਚ ਸ਼ਾਮਲ ਹੋਰਨਾਂ ਵਿਅਕਤੀਆਂ ਦੀ ਸ਼ਨਾਖ਼ਤ ਕਰਨ ਲਈ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
📲Get App