🔥 TRENDING ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖ... Prime Minister Sends Diwali Wishes to... पुलिस की मौजूदगी में सड़क दुर्घटना में... PM Modi Calls on President, Sends Diwa... Kanak News Odisha Broadcasts 3PM Live... Minor Killed in Delhi Firecracker Disp...
09 Nov 2026•
ગુજરાતી मराठी ਪੰਜਾਬੀ বাংলা
Agriculture

ਪੰਜਾਬ ''ਚ ਦੀਵਾਲੀ ''ਤੇ ਸਾਹਮਣੇ ਆਏ ਪਰਾਲੀ ਸਾੜਣ ਦੇ 1,152 ਮਾਮਲੇ

✍️ Reporter: Shamsher Singh 🗓 09 Nov 2026, 09:24 PM 👁 10
Share: 💬 WhatsApp 📘 Facebook 𝕏 Post

ਪੰਜਾਬ ''ਚ ਦੀਵਾਲੀ ''ਤੇ ਸਾਹਮਣੇ ਆਏ ਪਰਾਲੀ ਸਾੜਣ ਦੇ 1,152 ਮਾਮਲੇ

ਪੰਜਾਬ ''ਚ ਦੀਵਾਲੀ ''ਤੇ ਸਾਹਮਣੇ ਆਏ ਪਰਾਲੀ ਸਾੜਣ ਦੇ 1,152 ਮਾਮਲੇ
‎Monday, Nov 09, 2026।
‎
‎
‎ਚੰਡੀਗੜ੍ਹ: ਪੰਜਾਬ ਵਿਚ ਦੀਵਾਲੀ ਵਾਲੇ ਦਿਨ ਪਰਾਲੀ ਸਾੜਨ ਦੇ 1,152 ਮਾਮਲੇ ਸਾਹਮਣੇ ਆਏ ਹਨ। ਇਹ ਇਸ ਸੀਜ਼ਨ ਦੌਰਾਨ ਇਕ ਦਿਨ ਵਿਚ ਦਰਜ ਕੀਤੇ ਗਏ ਸਭ ਤੋਂ ਵੱਧ ਮਾਮਲੇ ਹਨ। ਇਸ ਨਾਲ ਸੂਬੇ ਵਿਚ ਪਰਾਲੀ ਸਾੜਨ ਦੀਆਂ ਕੁੱਲ ਘਟਨਾਵਾਂ ਦੀ ਗਿਣਤੀ ਐਤਵਾਰ ਨੂੰ 4,459 ਹੋ ਗਈ ਹੈ। ਇਸ ਦੇ ਨਾਲ ਹੀ ਪੰਜਾਬ ਵਿਚ ਪ੍ਰਦੂਸ਼ਣ ਦਾ ਪੱਧਰ ਵੀ ਕਾਫ਼ੀ ਜ਼ਿਆਦਾ ਵੱਧ ਗਿਆ ਹੈ।
‎
‎ਅੰਕੜਿਆਂ ਅਨੁਸਾਰ, ਇਸ ਸੀਜ਼ਨ ਵਿਚ ਹੁਣ ਤੱਕ ਪਰਾਲੀ ਸਾੜਨ ਦੀਆਂ ਸਭ ਤੋਂ ਵੱਧ 654 ਘਟਨਾਵਾਂ ਤਰਨਤਾਰਨ ਵਿਚ ਦਰਜ ਕੀਤੀਆਂ ਗਈਆਂ ਹਨ। ਐਤਵਾਰ ਨੂੰ ਸੰਗਰੂਰ ਵਿੱਚ ਪਰਾਲੀ ਸਾੜਨ ਦੀਆਂ ਸਭ ਤੋਂ ਵੱਧ 194 ਘਟਨਾਵਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਇਸ ਸੀਜ਼ਨ ਵਿਚ ਜ਼ਿਲ੍ਹੇ ਅੰਦਰ ਅਜਿਹੀਆਂ ਘਟਨਾਵਾਂ ਦੀ ਕੁੱਲ ਗਿਣਤੀ ਵਧ ਕੇ 488 ਹੋ ਗਈ ਹੈ। ਉੱਥੇ ਹੀ ਫਿਰੋਜ਼ਪੁਰ ਵਿਚ 157 ਨਵੀਆਂ ਘਟਨਾਵਾਂ ਦਰਜ ਹੋਣ ਨਾਲ ਕੁੱਲ ਗਿਣਤੀ 592 ਅਤੇ ਬਠਿੰਡਾ ਵਿਚ 132 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਗਿਣਤੀ 406 ਹੋ ਗਈ ਹੈ।
‎
‎ਪਟਿਆਲਾ ਵਿਚ ਪਰਾਲੀ ਸਾੜਨ ਦੇ 92 ਨਵੇਂ ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਜ਼ਿਲ੍ਹੇ ਵਿਚ ਇਸ ਸੀਜ਼ਨ ਦੀਆਂ ਅਜਿਹੀਆਂ ਘਟਨਾਵਾਂ ਦੀ ਕੁੱਲ ਗਿਣਤੀ ਵਧ ਕੇ 288 ਹੋ ਗਈ ਹੈ। ਇਸ ਤੋਂ ਇਲਾਵਾ ਬਰਨਾਲਾ ਵਿਚ 91 ਅਤੇ ਲੁਧਿਆਣਾ ਵਿਚ 71 ਨਵੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ। ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਐਤਵਾਰ ਤੱਕ 884 ਐੱਫ. ਆਈ. ਆਰ. ਦਰਜ ਕੀਤੀਆਂ ਸਨ। ਪਰਾਲੀ ਸਾੜਨ ਦੇ 1,228 ਮਾਮਲਿਆਂ ਵਿਚ ਵਾਤਾਵਰਣ ਮੁਆਵਜ਼ੇ ਵਜੋਂ ਕੁੱਲ 62 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਹੈ, ਜਿਸ ਵਿਚੋਂ 32 ਲੱਖ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਜਾ ਚੁੱਕੀ ਹੈ।
📲Get App