🔥 TRENDING Tamil Nadu CM MK Stalin Hails MS Dhoni... Congress Names New Office Bearers for... સાવરકુંડલા: યુવક પર છરીથી હુમલો, હત્યા... Madhya Pradesh High Court Upholds Reco... Delhi gang kingpin killed, close aide... जिलाधिकारी ने बहराइच में मतदाता सूची प...
17 Nov 2026•
ગુજરાતી मराठी ਪੰਜਾਬੀ বাংলা
Technology

ਲਾਂਚ ਤੋਂ ਪਹਿਲਾਂ 11,000 ਕਰੋੜ ਦੀ ਕਮਾਈ! ਇਸ GAME ਨੇ ਤੋੜੇ ਸਾਰੇ ਰਿਕਾਰਡ, ਦੀਵਾਨੀ ਹੋਈ ਦੁਨੀਆ

✍️ Reporter: Shamsher Singh 🗓 17 Nov 2026, 08:29 PM 👁 16
Share: 💬 WhatsApp 📘 Facebook 𝕏 Post

ਲਾਂਚ ਤੋਂ ਪਹਿਲਾਂ 11,000 ਕਰੋੜ ਦੀ ਕਮਾਈ! ਇਸ GAME ਨੇ ਤੋੜੇ ਸਾਰੇ ਰਿਕਾਰਡ, ਦੀਵਾਨੀ ਹੋਈ ਦੁਨੀਆ

ਲਾਂਚ ਤੋਂ ਪਹਿਲਾਂ 11,000 ਕਰੋੜ ਦੀ ਕਮਾਈ! ਇਸ GAME ਨੇ ਤੋੜੇ ਸਾਰੇ ਰਿਕਾਰਡ, ਦੀਵਾਨੀ ਹੋਈ ਦੁਨੀਆ
‎Tuesday, Nov 17, 2026 ।
‎
‎ਗੈਜੇਟ ਡੈਸਕ : ਗੇਮਿੰਗ ਦੀ ਦੁਨੀਆ ਦੀ ਚਰਚਿਤ ਗੇਮ Grand Theft Auto 6 (GTA 6) ਨੇ 19 ਨਵੰਬਰ 2026 ਨੂੰ ਹੋਣ ਵਾਲੀ ਆਪਣੀ ਅਧਿਕਾਰਤ ਰਿਲੀਜ਼ ਤੋਂ ਪਹਿਲਾਂ ਹੀ ਕਮਾਈ ਦੇ ਵਿਸ਼ਵ ਰਿਕਾਰਡ ਤੋੜ ਦਿੱਤੇ ਹਨ। ਮਾਰਕੀਟ ਰਿਸਰਚ ਫਰਮ ਸੈਂਸਰ ਟਾਵਰ ਦੇ ਅਨੁਮਾਨਾਂ ਮੁਤਾਬਕ, ਰਿਲੀਜ਼ ਤੋਂ ਪਹਿਲਾਂ ਹੀ ਇਸ ਗੇਮ ਦੇ ਲਗਭਗ 1.21 ਕਰੋੜ (12.13 ਮਿਲੀਅਨ) ਡਿਜੀਟਲ ਪ੍ਰੀ-ਓਰਡਰ ਹੋ ਚੁੱਕੇ ਹਨ। ਇਹਨਾਂ ਪ੍ਰੀ-ਓਰਡਰਾਂ ਤੋਂ ਕੰਪਨੀ ਨੂੰ ਕਰੀਬ 1.18 ਅਰਬ ਡਾਲਰ (ਲਗਭਗ ₹11,000 ਕਰੋੜ ਤੋਂ ₹11,050 ਕਰੋੜ) ਦੀ ਕਮਾਈ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।
‎ਕੁੱਲ ਪ੍ਰੀ-ਓਰਡਰਾਂ ਵਿੱਚ PlayStation 5 ਦਾ ਦਬਦਬਾ ਰਿਹਾ ਹੈ, ਜਿਸ ਦੀ ਹਿੱਸੇਦਾਰੀ ਲਗਭਗ 75 ਫੀਸਦੀ ਹੈ। PS5 'ਤੇ ਕਰੀਬ 90.8 ਲੱਖ ਪ੍ਰੀ-ਓਰਡਰਾਂ ਨਾਲ 88 ਕਰੋੜ ਡਾਲਰ ਦਾ ਮਾਲੀਆ ਆਉਣ ਦੀ ਉਮੀਦ ਹੈ। ਇਸ ਦੇ ਨਾਲ ਹੀ Xbox Series X ਅਤੇ Series S 'ਤੇ ਲਗਭਗ 30.6 ਲੱਖ ਪ੍ਰੀ-ਓਰਡਰ ਹੋਏ ਹਨ, ਜਿਸ ਨਾਲ 29.6 ਕਰੋੜ ਡਾਲਰ ਦੀ ਕਮਾਈ ਦਰਜ ਕੀਤੀ ਗਈ ਹੈ।
‎Sony ਅਤੇ Microsoft ਦੋਵਾਂ ਨੇ ਪੁਸ਼ਟੀ ਕੀਤੀ ਹੈ ਕਿ GTA 6 ਉਨ੍ਹਾਂ ਦੇ ਡਿਜੀਟਲ ਸਟੋਰਾਂ (PlayStation Store ਅਤੇ Microsoft Store) ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਪ੍ਰੀ-ਓਰਡਰ ਪਾਉਣ ਵਾਲਾ ਗੇਮ ਬਣ ਗਿਆ ਹੈ। ਰੌਕਸਟਾਰ ਗੇਮਜ਼ (Rockstar Games) ਵੱਲੋਂ ਤਿਆਰ ਕੀਤਾ ਗਿਆ ਇਹ ਗੇਮ ਸਾਲ 2013 ਵਿੱਚ ਆਏ GTA 5 ਤੋਂ ਲਗਭਗ 13 ਸਾਲਾਂ ਬਾਅਦ ਲੌਂਚ ਹੋ ਰਿਹਾ ਹੈ। ਰਿਪੋਰਟਾਂ ਅਨੁਸਾਰ ਇਸ ਗੇਮ ਨੂੰ ਬਣਾਉਣ 'ਤੇ ਲਗਭਗ 1.5 ਤੋਂ 3 ਅਰਬ ਡਾਲਰ ਦੀ ਲਾਗਤ ਆਈ ਹੈ।
📲Get App