🔥 TRENDING ਗੱਡੀ ਸਵਾਰ ਨੌਜਵਾਨਾਂ ਵੱਲੋਂ ਦੂਜੀ ਗੱਡੀ ਨੂੰ... Four Killed in Manipur Attack by Suspe... Centre Extends Manipur's Disturbed Are... MHA Declares Most of Manipur a Disturb... Meghalaya Eliminated from Junior Girls... Jammu & Kashmir CM Criticizes BJP for...
25 Sep 2026•
ગુજરાતી मराठी ਪੰਜਾਬੀ বাংলা
Sarkari Yojana

ਬਠਿੰਡਾ ’ਚ ਕਰੀਬ 100 ਕਰੋੜ ਰੁਪਏ ਦੇ ਵਿਕਾਸ ਕਾਰਜਾਂ ’ਤੇ ਸਰਬਸੰਮਤੀ ਨਾਲ ਲੱਗੀ ਮੋਹਰ

✍️ Reporter: Jiwan kumar 🗓 25 Sep 2026, 06:08 PM 👁 8
Share: 💬 WhatsApp 📘 Facebook 𝕏 Post

ਬਠਿੰਡਾ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਵਿੱਚ ਸ਼ਹਿਰ ਦੇ ਬੁਨਿਆਦੀ ਢਾਂਚੇ ਅਤੇ ਸ਼ਹਿਰੀ ਸਹੂਲਤਾਂ ਨਾਲ ਸਬੰਧਤ ਕਈ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਪ੍ਰੈਸ ਨੋਟ ਅਨੁਸਾਰ ਕਰੀਬ 100 ਕਰੋੜ ਰੁਪਏ ਦੇ ਵਿਕਾਸ ਏਜੰਡਿਆਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸੀਵਰੇਜ ਤੇ ਵਾਟਰ ਸਪਲਾਈ ਤੋਂ ਲੈ ਕੇ ਪਾਰਕਾਂ, ਖੇਡ ਸਹੂਲਤਾਂ ਅਤੇ ਬਰਸਾਤੀ ਪਾਣੀ ਦੀ ਸੰਭਾਲ ਨਾਲ ਸਬੰਧਤ ਪ੍ਰਾਜੈਕਟ ਸ਼ਾਮਲ ਹਨ। ਇਸ ਤੋਂ ਇਲਾਵਾ ਬਠਿੰਡਾ ਅਤੇ ਕੈਨੇਡਾ ਦੇ ਸਰੀ ਵਿਚਕਾਰ ਸਿਸਟਰ ਸਿਟੀ ਸਮਝੌਤਾ ਸਥਾਪਤ ਕਰਨ ਦਾ ਪ੍ਰਸਤਾਵ ਵੀ ਮਨਜ਼ੂਰ ਕੀਤਾ ਗਿਆ ਹੈ।

ਬਠਿੰਡਾ,ਜੀਵਨ ਬਾਂਸਲ 25 ਸਤੰਬਰ: ਬਠਿੰਡਾ ਨਗਰ ਨਿਗਮ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੇ ਦੂਜੇ ਕਾਰਜਕਾਲ ਦੀ ਦੂਜੀ ਜਨਰਲ ਹਾਊਸ ਮੀਟਿੰਗ ਅੱਜ ਉਨ੍ਹਾਂ ਦੀ ਅਗਵਾਈ ਅਤੇ ਨਗਰ ਨਿਗਮ ਕਮਿਸ਼ਨਰ ਮੈਡਮ ਲਵਜੀਤ ਕਲਸੀ ਦੀ ਮੌਜੂਦਗੀ ਵਿੱਚ ਹੋਈ। ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਏਜੰਡਿਆਂ ’ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਕਰੀਬ 100 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ।

ਸਰੀ ਨਾਲ ਸਿਸਟਰ ਸਿਟੀ ਸਮਝੌਤਾ: ਹਾਊਸ ਨੇ ਬਠਿੰਡਾ ਅਤੇ ਕੈਨੇਡਾ ਦੇ ਸਰੀ ਸ਼ਹਿਰ ਵਿਚਕਾਰ ਸਿਸਟਰ ਸਿਟੀ ਸਮਝੌਤਾ ਸਥਾਪਤ ਕਰਨ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ। ਮੇਅਰ ਅਨੁਸਾਰ ਇਸ ਰਾਹੀਂ ਦੋਵਾਂ ਸ਼ਹਿਰਾਂ ਵਿਚਕਾਰ ਸੱਭਿਆਚਾਰਕ, ਵਿੱਦਿਅਕ ਅਤੇ ਵਪਾਰਕ ਸਾਂਝ ਦੇ ਨਾਲ ਸ਼ਹਿਰੀ ਯੋਜਨਾਬੰਦੀ ਤੇ ਤਕਨੀਕੀ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਕੂੜਾ ਪ੍ਰਬੰਧਨ, ਜਲ ਸਪਲਾਈ, ਸੀਵਰੇਜ ਅਤੇ ਸਮਾਰਟ ਸਿਟੀ ਤਕਨੀਕਾਂ ਸਬੰਧੀ ਤਜਰਬੇ ਸਾਂਝੇ ਕਰਨ ਦੇ ਨਾਲ ਵਿਦਿਆਰਥੀਆਂ, ਅਧਿਆਪਕਾਂ, ਕਲਾਕਾਰਾਂ ਅਤੇ ਨੌਜਵਾਨਾਂ ਦੇ ਆਪਸੀ ਦੌਰਿਆਂ ਨੂੰ ਵੀ ਉਤਸ਼ਾਹਿਤ ਕਰਨ ਦੀ ਯੋਜਨਾ ਹੈ।

ਪਾਣੀ ਤੇ ਸੀਵਰੇਜ: ਪਾਣੀ ਅਤੇ ਸੀਵਰੇਜ ਨਾਲ ਸਬੰਧਤ ਕੰਮਾਂ ਵਿੱਚ ਗੁਰੂ ਨਾਨਕ ਨਗਰ, ਹਰਦੇਵ ਨਗਰ ਅਤੇ ਖੱਦਰ ਭੰਡਾਰ ਵਾਲੀ ਗਲੀ ਵਿੱਚ ਆਰ.ਓ. ਪਲਾਂਟ ਲਗਾਉਣ, ਐਸ.ਟੀ.ਪੀ. ਦੀ ਪੁਰਾਣੀ ਮਸ਼ੀਨਰੀ ਬਦਲਣ ਅਤੇ ਮੇਹਣਾ ਬਸਤੀ ਤੇ ਉਧਮ ਸਿੰਘ ਨਗਰ ਵਿੱਚ ਨਵੇਂ ਡਿਸਪੋਜ਼ਲ ਬਣਾਉਣ ਦੇ ਪ੍ਰਸਤਾਵ ਪਾਸ ਕੀਤੇ ਗਏ। ਇਸ ਤੋਂ ਇਲਾਵਾ ਧੋਬੀਆਣਾ ਬਸਤੀ ਅਤੇ ਰਾਣੀ ਬਾਗ ਵਿੱਚ ਪਹਿਲੀ ਵਾਰ ਸੀਵਰੇਜ ਤੇ ਵਾਟਰ ਸਪਲਾਈ ਪਾਈਪਲਾਈਨ ਪ੍ਰਾਜੈਕਟ ਸ਼ੁਰੂ ਕਰਨ ਨੂੰ ਮਨਜ਼ੂਰੀ ਮਿਲੀ।

ਸੜਕਾਂ ਤੇ ਬੁਨਿਆਦੀ ਢਾਂਚਾ: ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦੇ ਸੁੰਦਰੀਕਰਨ, ਨਵੀਆਂ ਸੜਕਾਂ ਦੇ ਨਿਰਮਾਣ, ਪ੍ਰੀਮਿਕਸ ਅਤੇ ਇੰਟਰਲਾਕਿੰਗ ਟਾਈਲਾਂ ਨਾਲ ਸਬੰਧਤ ਕੰਮਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਸ ਦੇ ਨਾਲ ਹਾਜੀ ਰਤਨ ਚੌਕ ਨੇੜੇ ਸਵਾਗਤੀ ਗੇਟ, ਟੀਚਰ ਕਲੋਨੀ ਵਿੱਚ ਐਂਟਰੀ ਗੇਟ ਅਤੇ ਜਨਤਾ ਨਗਰ ਵਿੱਚ ਸੁਵਿਧਾ ਕੇਂਦਰ ਸਥਾਪਤ ਕਰਨ ਦੀ ਯੋਜਨਾ ਨੂੰ ਵੀ ਹਰੀ ਝੰਡੀ ਮਿਲੀ।

ਖੇਡਾਂ ਤੇ ਪਾਰਕ: ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਸਪੋਰਟਸ ਅਰੀਨਾ ਵਿਕਸਿਤ ਕਰਨ, ਪਾਰਕਾਂ ਵਿੱਚ ਬੱਚਿਆਂ ਲਈ ਖੇਡ ਸਾਜ਼ੋ-ਸਾਮਾਨ ਅਤੇ ਓਪਨ ਏਅਰ ਜਿਮ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ। ਇਸ ਤੋਂ ਇਲਾਵਾ ਸਿਵੀਆਂ ਰੋਡ ’ਤੇ ਨਵਾਂ ਪਾਰਕ ਅਤੇ ਕਲਾਕ ਟਾਵਰ ਬਣਾਉਣ ਸਬੰਧੀ ਏਜੰਡੇ ਵੀ ਪਾਸ ਕੀਤੇ ਗਏ।

ਵਾਤਾਵਰਨ ਤੇ ਪਾਣੀ ਦੀ ਸੰਭਾਲ: ਵੀਰ ਕਲੋਨੀ ਵਿੱਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਉਣ ਅਤੇ ਸ਼ਹਿਰ ਵਿੱਚ ਕਰੀਬ 10 ਰੇਨ ਵਾਟਰ ਰੀਚਾਰਜ ਪੁਆਇੰਟ ਬਣਾਉਣ ਦਾ ਫੈਸਲਾ ਕੀਤਾ ਗਿਆ। ਇਨ੍ਹਾਂ ਰਾਹੀਂ ਬਰਸਾਤੀ ਪਾਣੀ ਨੂੰ ਜ਼ਮੀਨ ਵਿੱਚ ਰੀਚਾਰਜ ਕਰਨ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ’ਤੇ ਧਿਆਨ ਦਿੱਤਾ ਜਾਵੇਗਾ।

ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਨਗਰ ਨਿਗਮ ਦਾ ਉਦੇਸ਼ ਬਠਿੰਡਾ ਨੂੰ ਆਧੁਨਿਕ ਅਤੇ ਬਿਹਤਰ ਬੁਨਿਆਦੀ ਸਹੂਲਤਾਂ ਵਾਲਾ ਸ਼ਹਿਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਹਾਊਸ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਮਨਜ਼ੂਰ ਕੀਤੇ ਪ੍ਰਾਜੈਕਟਾਂ ਨੂੰ ਨਿਰਧਾਰਤ ਪ੍ਰਕਿਰਿਆ ਤਹਿਤ ਅੱਗੇ ਵਧਾ ਕੇ ਸਮੇਂ ਸਿਰ ਪੂਰਾ ਕਰਨ ਦੇ ਯਤਨ ਕੀਤੇ ਜਾਣਗੇ।

ਮੀਟਿੰਗ ਦੌਰਾਨ ਕੌਂਸਲਰਾਂ ਵੱਲੋਂ ਵੀ ਆਪਣੇ ਵਾਰਡਾਂ ਨਾਲ ਸਬੰਧਤ ਵਿਕਾਸ ਕਾਰਜਾਂ ਬਾਰੇ ਸੁਝਾਅ ਦਿੱਤੇ ਗਏ। ਮੇਅਰ ਨੇ ਕਿਹਾ ਕਿ ਹਰੇਕ ਵਾਰਡ ਵਿੱਚ ਲੋੜ ਅਨੁਸਾਰ ਵਿਕਾਸ ਕਾਰਜ ਕਰਵਾਉਣ ਦੀ ਪ੍ਰਕਿਰਿਆ ਜਾਰੀ ਰਹੇਗੀ।
📲Get App