🔥 ट्रेंडिंग આણંદમાં LCB પોલીસએ 720 બિયર ટીન ધરાવતા... राजस्थान में 14‑15 अक्टूबर को पश्चिमी... नागालैंड राज्य लॉटरी के ड्रॉ 13 अक्टूब... जेडीएनयू में मणिपुर सांसद की बर्खास्तग... मणिपुर में टेलीग्राम पर बाल यौन दुरुपय... मणिपुर पुलिस ने इम्पाल ईस्ट में राइज़ि...
13 अक्टू. 2026•
ગુજરાતી मराठी ਪੰਜਾਬੀ বাংলা
अपराध

1 ਰੁਪਏ ਦੇ ਨੋਟ ਦੇ ਬਦਲੇ 45 ਲੱਖ ਰੁਪਏ..., ਲਾਲਚ ''ਚ ਆ ਕੇ ਗੁਆਏ 7.93 ਲੱਖ ਰੁਪਏ

✍️ रिपोर्टर: Shamsher Singh 🗓 13 अक्टू. 2026, 12:45 PM 👁 19
यहाँ देखें: ▶️ YouTube
शेयर करें: 💬 WhatsApp 📘 Facebook 𝕏 Post

1 ਰੁਪਏ ਦੇ ਨੋਟ ਦੇ ਬਦਲੇ 45 ਲੱਖ ਰੁਪਏ..., ਲਾਲਚ ''ਚ ਆ ਕੇ ਗੁਆਏ 7.93 ਲੱਖ ਰੁਪਏ

1 ਰੁਪਏ ਦੇ ਨੋਟ ਦੇ ਬਦਲੇ 45 ਲੱਖ ਰੁਪਏ..., ਲਾਲਚ ''ਚ ਆ ਕੇ ਗੁਆਏ 7.93 ਲੱਖ ਰੁਪਏ
‎Tuesday, Oct 13, 2026।
‎ਨੈਸ਼ਨਲ ਡੈਸਕ- ਸਾਈਬਰ ਧੋਖਾਧੜੀ ਮਾਮਲੇ ਦੀ ਜਾਂਚ ਹੈਦਰਾਬਾਦ ਸਾਈਬਰ ਕ੍ਰਾਈਮ ਪੁਲਸ ਨੇ ਇਕ ਸ਼ੱਕੀ "ਮਿਊਲ ਅਕਾਊਂਟ ਨੈੱਟਵਰਕ" ਦਾ ਪਰਦਾਫਾਸ਼ ਕੀਤਾ। ਇਸ ਮਾਮਲੇ 'ਚ ਹੈਦਰਾਬਾਦ ਦੇ ਇਕ ਨਿਵਾਸੀ ਨੂੰ ਪੁਰਾਣੇ 1 ਰੁਪਏ ਦੇ ਨੋਟ ਦੇ ਬਦਲੇ 45 ਲੱਖ ਰੁਪਏ ਦੇਣ ਦਾ ਵਾਅਦਾ ਕਰ ਕੇ 7.93 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ।
‎ਜਾਂਚ ਦੌਰਾਨ, ਪੁਸ ਨੂੰ ਪਤਾ ਲੱਗਾ ਕਿ ਦੋਸ਼ੀ "ਮਿਊਲ ਖਾਤਿਆਂ" (ਕਿਸੇ ਹੋਰ ਦੇ ਨਾਮ 'ਤੇ ਖੋਲ੍ਹੇ ਗਏ ਅਤੇ ਗੈਰ-ਕਾਨੂੰਨੀ ਉਦੇਸ਼ਾਂ ਲਈ ਵਰਤੇ ਗਏ ਬੈਂਕ ਖਾਤੇ) ਰਾਹੀਂ ਮਨੀ ਲਾਂਡਰਿੰਗ 'ਚ ਸ਼ਾਮਲ ਸਨ। ਇਕ ਖਾਸ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ, ਇੰਸਪੈਕਟਰ ਐਮ. ਸੁਰੇਂਦਰ ਦੀ ਅਗਵਾਈ ਵਾਲੀ ਇੱਕ ਟੀਮ ਨੇ 8 ਅਕਤੂਬਰ ਦੁਪਹਿਰ ਨੂੰ ਅੰਬਰਪੇਟ ਦੇ ਰਾਮਨਾਥਪੁਰ ਖੇਤਰ 'ਚ ਰਮੇਸ਼ ਅਤੇ ਅਨਿਲ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਤੋਂ ਦੋ ਮੋਬਾਈਲ ਫੋਨ ਜ਼ਬਤ ਕੀਤੇ ਗਏ। ਪੁੱਛਗਿੱਛ ਦੌਰਾਨ, ਮੁਲਜ਼ਮਾਂ ਨੇ ਕਮਿਸ਼ਨ ਦੇ ਬਦਲੇ ਸਾਈਬਰ ਅਪਰਾਧੀਆਂ ਨੂੰ ਬੈਂਕ ਖਾਤੇ ਅਤੇ ਸਿਮ ਕਾਰਡ ਇਕੱਠੇ ਕਰਨ ਅਤੇ ਸਪਲਾਈ ਕਰਨ ਦੀ ਗੱਲ ਕਬੂਲ ਕੀਤੀ। ਪੁਲਿਸ ਨੇ ਕਿਹਾ ਕਿ ਉਹ ਜਾਣਦੇ ਸਨ ਕਿ ਇਨ੍ਹਾਂ ਖਾਤਿਆਂ ਅਤੇ ਸਿਮ ਕਾਰਡਾਂ ਦੀ ਵਰਤੋਂ ਸਾਈਬਰ ਧੋਖਾਧੜੀ ਲਈ ਕੀਤੀ ਜਾਵੇਗੀ, ਫਿਰ ਵੀ ਉਹ ਫੰਡ ਪੈਦਾ ਕਰਨ ਲਈ ਇਨ੍ਹਾਂ ਦੀ ਸਪਲਾਈ ਕਰਦੇ ਰਹੇ। ਸ਼ੱਕੀ ਵਿੱਤੀ ਨੈੱਟਵਰਕ ਅਤੇ ਫਰਾਰ ਮੁਲਜ਼ਮਾਂ ਦੀ ਭੂਮਿਕਾ ਦੀ ਜਾਂਚ ਜਾਰੀ ਹੈ।
📲Get App