🔥 ट्रेंडिंग अभिजीत दिपके ने शिवाजी पार्क से सीजेपी... औरंगाबाद: चाची ने 2 वर्षीय बच्चे को नह... अमर उजाला ने सुबह 8 बजे तक की यूपी की... જૂનાગઢ કલેક્ટર કચેરી ખાતે ગાંધી જયંતિ... સુરતમાં નવરાત્રિ પહેલાં થીમ આધારિત પ્ર... एनएच 57 पर ट्रक ने कार को मारी टक्कर,...
02 अक्टू. 2026•
ગુજરાતી मराठी ਪੰਜਾਬੀ বাংলা
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਮਾਨਯੋਗ ਅਦਾਲਤ ਵੱਲੋਂ ਪੀ.ਓ. ਭਗੌੜੇ ਘੋਸ਼ਿਤ 02 ਮੁਲਜ਼ਮ ਕਾਬੂ

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਮਾਨਯੋਗ ਅਦਾਲਤ ਵੱਲੋਂ ਪੀ.ਓ. ਭਗੌੜੇ ਘੋਸ਼ਿਤ 02 ਮੁਲਜ਼ਮ ਕਾਬੂ

✍️ रिपोर्टर: Paras Sharma 🗓 09 सित. 2026, 04:26 PM 👁 54
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਮਾਨਯੋਗ ਅਦਾਲਤ ਵੱਲੋਂ ਪੀ.ਓ. ਭਗੌੜੇ ਘੋਸ਼ਿਤ 02 ਮੁਲਜ਼ਮ ਕਾਬੂ

ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਈ ਰੱਖਣ ਦੇ ਨਾਲ-ਨਾਲ ਵੱਖ-ਵੱਖ ਮਾਮਲਿਆਂ ਵਿੱਚ ਮਾਨਯੋਗ ਅਦਾਲਤ ਵੱਲੋਂ ਭਗੌੜੇ (ਪੀ.ਓ.) ਐਲਾਨੇ ਗਏ ਮੁਲਜ਼ਮਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।

ਇਸੇ ਲੜੀ ਤਹਿਤ ਸਪੈਸ਼ਲ ਸਟਾਫ਼, ਸ੍ਰੀ ਮੁਕਤਸਰ ਸਾਹਿਬ ਵੱਲੋਂ ਮਿਤੀ 09.09.2026 ਨੂੰ ਮੁਕੱਦਮਾ ਨੰਬਰ 160 ਮਿਤੀ 17.08.2019, ਅ/ਧ 306 ਆਈ.ਪੀ.ਸੀ., ਥਾਣਾ ਸਿਟੀ ਮਲੋਟ ਵਿੱਚ ਮਾਨਯੋਗ ਅਦਾਲਤ ਵੱਲੋਂ ਪੀ.ਓ. ਭਗੌੜੇ ਐਲਾਨੇ ਗਏ ਹਰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ, ਵਾਸੀਆਨ ਪਿੰਡ ਮਹਿਮਾ ਸਵਾਈ, ਜ਼ਿਲ੍ਹਾ ਬਠਿੰਡਾ, ਨੂੰ ਕਾਬੂ ਕੀਤਾ ਗਿਆ।

ਕਾਬੂ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਮਾਨਯੋਗ ਅਦਾਲਤ ਵੱਲੋਂ ਭਗੌੜੇ ਐਲਾਨੇ ਗਏ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ।
📲Get App