Automobile
ਖਾਟੂ ਸ਼ਿਆਮ ਜੀ ਮੰਦਰ ਨੇੜੇ ਰੈਸਟੋਰੈਂਟ ''ਚ ਲੱਗੀ ਅੱਗ, ਕਈ ਗੈਸ ਸਿਲੰਡਰ ਫਟੇ

Friday, Nov 20, 2026 - 01:27 PM ।
ਸੀਕਰ (ਏਜੰਸੀ)- ਖਾਟੂ ਸ਼ਿਆਮ ਜੀ ਮੰਦਰ ਦੇ ਨਵੇਂ ਨਿਕਾਸ ਮਾਰਗ 'ਤੇ ਸਥਿਤ ਇਕ ਰੈਸਟੋਰੈਂਟ 'ਚ ਸ਼ੁੱਕਰਵਾਰ ਤੜਕੇ ਭਿਆਨਕ ਅੱਗ ਲੱਗ ਗਈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੋਈ, ਜਦੋਂ ਉੱਥੇ ਜਯੰਤੀ ਸਮਾਰੋਹ ਚੱਲ ਰਹੇ ਹਨ। ਇਹ ਘਟਨਾ ਰਾਜਸਥਾਨ ਦੇ ਸੀਕਰ ਜ਼ਿਲ੍ਹੇ 'ਚ ਵਾਪਰੀ। ਅੱਗ ਕਿਹੜੇ ਕਾਰਨਾਂ ਕਰ ਕੇ ਲੱਗੀ, ਇਹ ਸਪੱਸ਼ਟ ਨਹੀਂ ਹੋ ਸਕਿਆ ਪਰ ਦੇਖਦੇ ਹੀ ਦੇਖਦੇ ਇਸ ਨੂੰ ਪੂਰੇ ਰੈਸਟੋਰੈਂਟ ਨੂੰ ਆਪਣੇ ਲਪੇਟ 'ਚ ਲੈ ਲਿਆ। ਅੱਗ ਦੀਆਂ ਲਪਟਾਂ ਕਾਫ਼ੀ ਦੂਰ ਤੋਂ ਦੇਖੀਆਂ ਜਾ ਸਕਦੀਆਂ ਸਨ।
ਰੈਸਟੋਰੈਂਟ ਦੇ ਅੰਦਰ ਰੱਖੇ 2 ਦਰਜਨ ਤੋਂ ਵੱਧ ਗੈਸ ਸਿਲੰਡਰਾਂ 'ਚੋਂ 4 'ਚ ਜ਼ੋਰਦਾਰ ਧਮਾਕੇ ਹੋਏ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਵਾਸੀ ਅਤੇ ਵਪਾਰੀ ਮੌਕੇ 'ਤੇ ਪਹੁੰਚ ਗਏ ਅਤੇ ਅੱਗ ਬੁਝਾਉਣ 'ਚ ਲੱਗ ਗਏ। ਮੰਦਰ ਕਮੇਟੀ ਅਤੇ ਪ੍ਰਸ਼ਾਸਨ ਦੀਆਂ ਫਾਇਰ ਬ੍ਰਿਗੇਡ ਗੱਡੀਆਂ ਵੀ ਹਾਦਸੇ ਵਾਲੀ ਜਗ੍ਹਾ ਪਹੁੰਚ ਗਈਆਂ। ਦੱਸਣਯੋਗ ਹੈ ਕਿ ਇਸ ਸਮੇਂ ਇੱਥੇ ਸਾਲਾਨਾ ਜਯੰਤੀ ਮੇਲਾ ਚੱਲ ਰਿਹਾ ਹੈ, ਜਿਸ 'ਚ ਲੱਖਾਂ ਸ਼ਰਧਾਲੂ ਪਹੁੰਚੇ ਹੋਏ ਹਨ। ਸਵੇਰੇ-ਸਵੇਰੇ ਲੱਗੀ ਇਸ ਅੱਗ ਦੇ ਕਾਰਨ ਉੱਥੇ ਮੌਜੂਦ ਸ਼ਰਧਾਲੂਆਂ ਵਿਚਾਲੇ ਭਾਜੜਾਂ ਪੈ ਗਈਆਂ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।