🔥 TRENDING જિલ્લા સેવા સદન પાટણ ખાતે જિલ્લા કક્ષા... જિલ્લા સેવા સદન પાટણ ખાતે જિલ્લા કક્ષા... समस्तीपुर के रतनपुर में 440 वोल्ट का ब... Kannada Romantic Drama 'Corporate Love... Rony David Raj leads crime drama 'Sath... Bhogi Director Responds to Censor Boar...
26 Nov 2026•
ગુજરાતી मराठी ਪੰਜਾਬੀ বাংলা
International

ਤੇਲ ਟੈਂਕਰ ਦੇ ਪਲਟਣ ਮਗਰੋਂ ਧਮਾਕਾ, 25 ਤੋਂ ਵੱਧ ਵਾਹਨ ਸੜ ਕੇ ਸੁਆਹ; ਮ੍ਰਿਤਕਾਂ ਦੀ ਪਛਾਣ ਲਈ ਹੋਣਗੇ DNA ਟੈਸਟ

✍️ Reporter: Shamsher Singh 🗓 26 Nov 2026, 09:50 AM 👁 23
Watch on: ▶️ YouTube
Share: 💬 WhatsApp 📘 Facebook 𝕏 Post
ਤੇਲ ਟੈਂਕਰ ਦੇ ਪਲਟਣ ਮਗਰੋਂ ਧਮਾਕਾ, 25 ਤੋਂ ਵੱਧ ਵਾਹਨ ਸੜ ਕੇ ਸੁਆਹ; ਮ੍ਰਿਤਕਾਂ ਦੀ ਪਛਾਣ ਲਈ ਹੋਣਗੇ DNA ਟੈਸਟ
‎
‎Need24
‎ਕਾਹਿਰਾ (ਮਿਸਰ), 26 ਨਵੰਬਰ, 2026: ਮਿਸਰ ਦੀ ਰਾਜਧਾਨੀ ਕਾਹਿਰਾ ਦੇ ਗ੍ਰੇਟਰ ਕਾਹਿਰਾ ਖੇਤਰ ਅਧੀਨ ਪੈਂਦੇ ਗੀਜ਼ਾ ਸੂਬੇ ਦੇ ਸੰਘਣੀ ਆਬਾਦੀ ਵਾਲੇ ਵਾਰਾਕ (Al-Warraq) ਇਲਾਕੇ ਵਿੱਚ ਰਿੰਗ ਰੋਡ 'ਤੇ ਵਾਪਰੇ ਭਿਆਨਕ ਤੇਲ ਟੈਂਕਰ ਹਾਦਸੇ ਸਬੰਧੀ ਨਵੇਂ ਵੇਰਵੇ ਸਾਹਮਣੇ ਆਏ ਹਨ। ਸਿਹਤ ਮੰਤਰੀ ਖਾਲਿਦ ਅਬਦੇਲ ਗੱਫਾਰ ਅਨੁਸਾਰ, ਇਹ ਹਾਦਸਾ ਉਦੋਂ ਵਾਪਰਿਆ ਜਦੋਂ ਤੇਲ ਨਾਲ ਭਰਿਆ ਟੈਂਕਰ ਅਸ਼ਾਰਾ ਸੁਰੰਗ ਦੇ ਉੱਪਰ ਹਾਈਵੇਅ 'ਤੇ ਇੱਕ ਡਿਵਾਈਡਰ ਨਾਲ ਟਕਰਾ ਗਿਆ ਅਤੇ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਪਲਟ ਗਿਆ। ਟੱਕਰ ਤੋਂ ਤੁਰੰਤ ਬਾਅਦ ਟੈਂਕਰ ਵਿੱਚ ਜ਼ਬਰਦਸਤ ਧਮਾਕਾ ਹੋਇਆ, ਜਿਸ ਕਾਰਨ ਲੱਗੀ ਭਿਆਨਕ ਅੱਗ ਨੇ ਨੇੜਿਓਂ ਲੰਘ ਰਹੀਆਂ 25 ਤੋਂ ਵੱਧ ਕਾਰਾਂ ਅਤੇ ਮੋਟਰਸਾਈਕਲਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
‎ਮ੍ਰਿਤਕਾਂ ਦੀ ਪਛਾਣ ਲਈ DNA ਟੈਸਟ, ਇਲਾਕੇ ਵਿੱਚ ਐਮਰਜੈਂਸੀ ਲਾਗੂ
‎ਹਾਦਸੇ ਵਿੱਚ ਜ਼ਿੰਦਾ ਸੜਨ ਕਾਰਨ ਲਾਸ਼ਾਂ ਬੁਰੀ ਤਰ੍ਹਾਂ ਝੁਲਸ ਗਈਆਂ ਹਨ, ਜਿਸ ਕਾਰਨ ਕਈ ਮ੍ਰਿਤਕਾਂ ਦੀ ਪਛਾਣ ਕਰਨੀ ਮੁਸ਼ਕਲ ਹੋ ਗਈ ਹੈ। ਸਿਹਤ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਅਣਪਛਾਤੀਆਂ ਲਾਸ਼ਾਂ ਦੀ ਸ਼ਨਾਖ਼ਤ ਲਈ ਡੀ.ਐਨ.ਏ. (DNA) ਟੈਸਟ ਕਰਵਾਏ ਜਾਣਗੇ।
‎ਕਈ ਘੰਟਿਆਂ ਦੀ ਸਖ਼ਤ ਮੁਸ਼ੱਕਤ ਮਗਰੋਂ ਇਮਾਰਤਾਂ ਨੂੰ ਵੱਡੇ ਨੁਕਸਾਨ ਤੋਂ ਬਚਾਉਂਦਿਆਂ ਅੱਗ 'ਤੇ ਕਾਬੂ ਪਾ ਲਿਆ।
‎ਰਾਹਤ ਅਤੇ ਬਚਾਅ ਕਾਰਜਾਂ ਲਈ 39 ਐਂਬੂਲੈਂਸਾਂ ਰਾਹੀਂ ਜ਼ਖ਼ਮੀਆਂ ਨੂੰ ਜ਼ਾਇਦ ਸਪੈਸ਼ਲਾਈਜ਼ਡ ਹਸਪਤਾਲ, ਇਮਬਾਬਾ ਜਨਰਲ ਹਸਪਤਾਲ ਅਤੇ ਵਾਰਾਕ ਸੈਂਟਰਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
📲Get App