🔥 TRENDING जैकी श्रॉफ और रेखा गुप्ता ने यमुना नदी... मार्क इंस्टीट्यूट ऑफ नर्सिंग में प्रवे... बिलासपुर के पठान मोहल्ले में सीसी रोड... बिलासपुर के शालेय क्रिकेट में उम्र और... રાજકોટમાં ખાનગી થિયેટરે દારૂ સાથે બર્થ... 3 सूत्री मांगों को लेकर पटवारी हड़ताल...
19 Nov 2026•
ગુજરાતી मराठी ਪੰਜਾਬੀ বাংলা
Business

ਪੰਜਾਬ ਦਾ ਇਹ ਸ਼ਹਿਰ ਬੰਦ ਕਰਨ ਦੀ ਚੇਤਾਵਨੀ! ਜਾਣੋ ਵਪਾਰੀਆਂ ਨੇ ਕਿਉਂ ਦਿੱਤੀ WARNING

✍️ Reporter: Shamsher Singh 🗓 12 Nov 2026, 09:36 PM 👁 64
Share: 💬 WhatsApp 📘 Facebook 𝕏 Post

ਪੰਜਾਬ ਦਾ ਇਹ ਸ਼ਹਿਰ ਬੰਦ ਕਰਨ ਦੀ ਚੇਤਾਵਨੀ! ਜਾਣੋ ਵਪਾਰੀਆਂ ਨੇ ਕਿਉਂ ਦਿੱਤੀ WARNING

ਪੰਜਾਬ ਦਾ ਇਹ ਸ਼ਹਿਰ ਬੰਦ ਕਰਨ ਦੀ ਚੇਤਾਵਨੀ! ਜਾਣੋ ਵਪਾਰੀਆਂ ਨੇ ਕਿਉਂ ਦਿੱਤੀ WARNING
‎Thursday, Nov 12, 2026।
‎ਫ਼ਰੀਦਕੋਟ (ssm): ਫ਼ਰੀਦਕੋਟ ਦੀ ਪੁਰਾਣੀ ਅਨਾਜ ਮੰਡੀ ਵਿਖੇ ਨੌਜਵਾਨਾਂ ਦੇ ਇਕ ਗਰੁੱਪ ਵੱਲੋਂ ਗੁੰਡਾਗਰਦੀ ਕਰਦਿਆਂ ਇਕ ਕਾਰੋਬਾਰੀ ਅਤੇ ਉਸ ਦੇ ਪੁੱਤਰ ’ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿਚ ਕਾਰੋਬਾਰੀ ਦਾ ਪੁੱਤਰ ਜੈ ਸੇਠੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੇ ਵਿਰੋਧ ਵਿਚ ਪੁਰਾਣੀ ਅਨਾਜ ਮੰਡੀ ਦੇ ਸਮੂਹ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਵਪਾਰੀਆਂ ਨੇ ਮੁਲਜ਼ਮਾਂ ਦੀ ਜਲਦ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਪੁਲਸ ਵੱਲੋਂ ਜਲਦ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਸਮੁੱਚੇ ਸ਼ਹਿਰ ਵਿਚ ਹੜਤਾਲ ਕਰਵਾਈ ਜਾਵੇਗੀ। ਵਪਾਰੀਆਂ ਵੱਲੋਂ ਸ਼ਹਿਰ ਬੰਦ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ।
📲Get App