🔥 ट्रेंडिंग पीएम मोदी करेंगे नीतीश सेतु का लोकार्प... जबलपुर में पुलिसकर्मी पर चाकू हमला, चा... मध्यप्रदेश भाजपा ने संगठन में नई जमावट... यूपीएससी ने भेजे तीन नाम, मध्यप्रदेश क... राजस्थान पंचायत चुनाव में कांग्रेस की... ಗ್ರಾಮ ಸಂಪರ್ಕ ಕಾರ್ಯಕ್ರಮ: ಗಡಿಭಾಗದ ಜನರಿಗೆ...
20 नव. 2026•
ગુજરાતી मराठी ਪੰਜਾਬੀ বাংলা
खेल

ਵੈਲਿੰਗਟਨ ਟੈਸਟ ''ਚ Team India ਦੀ ਜ਼ਬਰਦਸਤ ਵਾਪਸੀ ! ਯਸ਼ਸਵੀ ਤੇ ਰਾਹੁਲ ਨੇ NZ ''ਚ ਰਚਿਆ ਇਤਿਹਾਸ

✍️ रिपोर्टर: Shamsher Singh 🗓 20 नव. 2026, 09:45 PM 👁 16
शेयर करें: 💬 WhatsApp 📘 Facebook 𝕏 Post

ਵੈਲਿੰਗਟਨ ਟੈਸਟ ''ਚ Team India ਦੀ ਜ਼ਬਰਦਸਤ ਵਾਪਸੀ ! ਯਸ਼ਸਵੀ ਤੇ ਰਾਹੁਲ ਨੇ NZ ''ਚ ਰਚਿਆ ਇਤਿਹਾਸ

ਵੈਲਿੰਗਟਨ ਟੈਸਟ ''ਚ Team India ਦੀ ਜ਼ਬਰਦਸਤ ਵਾਪਸੀ ! ਯਸ਼ਸਵੀ ਤੇ ਰਾਹੁਲ ਨੇ NZ ''ਚ ਰਚਿਆ ਇਤਿਹਾਸ
‎Friday, Nov 20, 2026 ।
‎ਸਪੋਰਟਸ ਡੈਸਕ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵੈਲਿੰਗਟਨ ਦੇ ਬੇਸਿਨ ਰਿਜ਼ਰਵ ਵਿੱਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਸਟੰਪਸ ਤੱਕ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ 1 ਵਿਕਟ ਦੇ ਨੁਕਸਾਨ 'ਤੇ 159 ਦੌੜਾਂ ਬਣਾ ਲਈਆਂ ਹਨ। ਭਾਰਤੀ ਟੀਮ ਹੁਣ ਵੀ ਨਿਊਜ਼ੀਲੈਂਡ ਦੀ ਪਹਿਲੀ ਪਾਰੀ ਦੇ ਸਕੋਰ ਤੋਂ 209 ਦੌੜਾਂ ਪਿੱਛੇ ਹੈ।
‎ਪਾਰੀ ਦੀ ਸ਼ੁਰੂਆਤ ਕਰਨ ਆਏ ਯਸ਼ਸਵੀ ਜਾਇਸਵਾਲ ਅਤੇ ਕੇ. ਐੱਲ. ਰਾਹੁਲ ਨੇ ਪਹਿਲੀ ਵਿਕਟ ਲਈ 130 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕਰਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ। ਯਸ਼ਸਵੀ ਜਾਇਸਵਾਲ ਨੇ 89 ਗੇਂਦਾਂ 'ਤੇ 16 ਚੌਕਿਆਂ ਦੀ ਮਦਦ ਨਾਲ 85 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਤੋਂ ਬਾਅਦ ਉਹ ਮੈਟ ਹੈਨਰੀ ਦੀ ਗੇਂਦ 'ਤੇ ਕੈਚ ਆਊਟ ਹੋਏ। ਦਿਨ ਦੀ ਖੇਡ ਖਤਮ ਹੋਣ ਤੱਕ ਕੇ. ਐੱਲ. ਰਾਹੁਲ 52 ਦੌੜਾਂ (99 ਗੇਂਦਾਂ, 5 ਚੌਕੇ) ਅਤੇ ਦੇਵਦੱਤ ਪਡਿੱਕਲ 16 ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟੇ ਹੋਏ ਹਨ।
‎
‎ਭਾਰਤੀ ਸਲਾਮੀ ਜੋੜੀ ਯਸ਼ਸਵੀ ਜੈਸਵਾਲ ਅਤੇ ਕੇਐਲ ਰਾਹੁਲ ਨੇ ਕੀਵੀ ਗੇਂਦਬਾਜ਼ਾਂ ਦੇ ਖਿਲਾਫ ਜ਼ਬਰਦਸਤ ਲਚਕਤਾ ਦਿਖਾਈ ਤੇ ਇੱਕ ਮਹੱਤਵਪੂਰਨ ਰਿਕਾਰਡ ਕਾਇਮ ਕੀਤਾ। ਦੋਵਾਂ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 130 ਦੌੜਾਂ ਦੀ ਸ਼ਾਨਦਾਰ ਓਪਨਿੰਗ ਸਾਂਝੇਦਾਰੀ ਕੀਤੀ, ਜਿਸ ਨਾਲ ਨਿਊਜ਼ੀਲੈਂਡ ਦੀ ਧਰਤੀ 'ਤੇ ਟੈਸਟ ਕ੍ਰਿਕਟ ਵਿੱਚ ਭਾਰਤੀ ਸਲਾਮੀ ਜੋੜੀ ਦੁਆਰਾ ਸੈਂਕੜਾ ਸਾਂਝੇਦਾਰੀ ਦੀ 32 ਸਾਲਾਂ ਦੀ ਉਡੀਕ ਖਤਮ ਹੋ ਗਈ।
‎
‎ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਨਿਊਜ਼ੀਲੈਂਡ ਦੀ ਪਹਿਲੀ ਪਾਰੀ 368 ਦੌੜਾਂ 'ਤੇ ਸਮਾਪਤ ਹੋਈ। ਇੱਕ ਸਮੇਂ ਨਿਊਜ਼ੀਲੈਂਡ ਨੇ 70 ਦੌੜਾਂ 'ਤੇ ਆਪਣੇ 5 ਖਿਡਾਰੀ ਗੁਆ ਦਿੱਤੇ ਸਨ। ਇਸ ਤੋਂ ਬਾਅਦ ਹੈਨਰੀ ਨਿਕੋਲਸ ਅਤੇ ਗਲੇਨ ਫਿਲਿਪਸ ਨੇ ਛੇਵੀਂ ਵਿਕਟ ਲਈ 216 ਦੌੜਾਂ ਦੀ ਵੱਡੀ ਸਾਂਝੇਦਾਰੀ ਕਰਕੇ ਨਿਊਜ਼ੀਲੈਂਡ ਨੂੰ ਸੰਭਾਲਿਆ। ਹੈਨਰੀ ਨਿਕੋਲਸ 335 ਗੇਂਦਾਂ ਵਿੱਚ 21 ਚੌਕਿਆਂ ਦੀ ਮਦਦ ਨਾਲ 175 ਦੌੜਾਂ ਬਣਾ ਕੇ ਅਜੇਤੂ ਰਹੇ, ਜਦਕਿ ਗਲੇਨ ਫਿਲਿਪਸ ਨੇ 216 ਗੇਂਦਾਂ ਵਿੱਚ 118 ਦੌੜਾਂ ਬਣਾਈਆਂ। ਭਾਰਤ ਵੱਲੋਂ ਗੇਂਦਬਾਜ਼ੀ ਵਿੱਚ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ 4 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਆਕਾਸ਼ ਦੀਪ ਨੇ 3, ਅੰਸ਼ੁਲ ਕੰਬੋਜ ਨੇ 2 ਅਤੇ ਪ੍ਰਸਿੱਧ ਕ੍ਰਿਸ਼ਨਾ ਨੇ 1 ਵਿਕਟ ਝਟਕਾਈ।
📲Get App