🔥 ट्रेंडिंग पदभार संभालते ही एक्शन मोड में आए सरपं... ਮਜੀਠੀਆ ਦੇ ਵਿਦੇਸ਼ ਜਾਣ ਦੇ ਮਾਮਲੇ 'ਤੇ ਮੋਹਾਲ... बहराइच में सम्पूर्ण समाधान दिवस पर डीए... ਬਾਬਾ ਨਾਨਕ' ਜੀ ਦੇ ਜੈਕਾਰਿਆਂ ਨਾਲ ਗੂੰਜਿਆ ਜ... गोलाघाट ने चालान बकाया निपटाने के लिए... चरही थाना के एसपी ने निरीक्षण के दौरान...
21 नव. 2026•
ગુજરાતી मराठी ਪੰਜਾਬੀ বাংলা
खेल

ਇੰਗਲੈਂਡ ਖਿਲਾਫ਼ T20I ਸੀਰੀਜ਼ ਲਈ Team India ਦਾ ਐਲਾਨ !

✍️ रिपोर्टर: Shamsher Singh 🗓 21 नव. 2026, 07:34 PM 👁 17
शेयर करें: 💬 WhatsApp 📘 Facebook 𝕏 Post

ਇੰਗਲੈਂਡ ਖਿਲਾਫ਼ T20I ਸੀਰੀਜ਼ ਲਈ Team India ਦਾ ਐਲਾਨ !

ਇੰਗਲੈਂਡ ਖਿਲਾਫ਼ T20I ਸੀਰੀਜ਼ ਲਈ Team India ਦਾ ਐਲਾਨ !
‎Saturday, Nov 21, 2026।
‎ਸਪੋਰਟਸ ਡੈਸਕ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਮਹਿਲਾ ਸਿਲੈਕਸ਼ਨ ਕਮੇਟੀ ਨੇ ਇੰਗਲੈਂਡ ਦੀ ਅੰਡਰ-19 ਮਹਿਲਾ ਟੀਮ ਖਿਲਾਫ਼ ਹੋਣ ਵਾਲੀ ਪੰਜ ਮੈਚਾਂ ਦੀ T20I ਸੀਰੀਜ਼ ਲਈ 15 ਮੈਂਬਰੀ ਭਾਰਤੀ ਅੰਡਰ-19 ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਸੀਰੀਜ਼ ਲਈ 18 ਸਾਲਾ ਖਿਡਾਰੀ ਭਾਵਿਕਾ ਅਹੀਰੇ ਨੂੰ ਟੀਮ ਦੀ ਕਪਤਾਨੀ ਅਤੇ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦੋਂ ਕਿ ਅਨਾਦੀ ਟਾਗੜੇ ਉਪ-ਕਪਤਾਨ ਹੋਵੇਗੀ।
‎ਵਰਲਡ ਕੱਪ 2027 ਲਈ ਅਹਿਮ ਤਿਆਰੀ ਇਹ ਪੰਜ ਮੈਚਾਂ ਦੀ ਸੀਰੀਜ਼ ਜਨਵਰੀ 2027 ਵਿੱਚ ਹੋਣ ਵਾਲੇ ICC U19 ਮਹਿਲਾ T20 ਵਰਲਡ ਕੱਪ ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਭਾਰਤੀ ਟੀਮ ਲਈ ਬਹੁਤ ਮਹੱਤਵਪੂਰਨ ਹੈ। ਇਸ ਨਾਲ ਖਿਡਾਰੀਆਂ ਦੀ ਫਾਰਮ, ਟੀਮ ਸੁਮੇਲ ਅਤੇ ਮੈਦਾਨੀ ਪ੍ਰਦਰਸ਼ਨ ਦਾ ਜਾਇਜ਼ਾ ਲੈਣ ਦਾ ਵਧੀਆ ਮੌਕਾ ਮਿਲੇਗਾ।
‎ਇਹ ਸੀਰੀਜ਼ 26 ਨਵੰਬਰ ਤੋਂ 6 ਦਸੰਬਰ ਤੱਕ ਵਡੋਦਰਾ ਅਤੇ ਸੂਰਤ ਵਿੱਚ ਖੇਡੀ ਜਾਵੇਗੀ।
‎
‎-ਪਹਿਲਾ T20I: 26 ਨਵੰਬਰ, ਵਡੋਦਰਾ (ਸ਼ਾਮ 6:00 ਵਜੇ)
‎-ਦੂਜਾ T20I: 28 ਨਵੰਬਰ, ਵਡੋਦਰਾ (ਦੁਪਹਿਰ 1:00 ਵਜੇ)
‎-ਤੀਜਾ T20I: 1 ਦਸੰਬਰ, ਸੂਰਤ (ਸ਼ਾਮ 6:00 ਵਜੇ)
‎-ਚੌਥਾ T20I: 3 ਦਸੰਬਰ, ਸੂਰਤ (ਸ਼ਾਮ 6:00 ਵਜੇ)
‎-ਪੰਜਵਾਂ T20I: 6 ਦਸੰਬਰ, ਸੂਰਤ (ਦੁਪਹਿਰ 1:00 ਵਜੇ)
‎
‎ਪੂਰੀ ਟੀਮ:
‎
‎ਭਾਵਿਕਾ ਅਹੀਰੇ (ਕਪਤਾਨ ਅਤੇ ਵਿਕਟਕੀਪਰ), ਇਰਾ ਜਾਧਵ, ਨਿਧੀ ਮਹਿਤੋ, ਪੂਰਵਾ ਸਿਵਾਚ, ਮਹਿਕ ਨਰਵਸੇ, ਮੈਤਰੀ ਮਨੀਆਰ, ਈਸ਼ਵਰੀ ਅਵਸਾਰੇ, ਦੀਆ ਯਾਦਵ, ਸ਼੍ਰੇਆ ਐਸ ਚਵਾਨ (ਵਿਕਟਕੀਪਰ), ਸਮਾਇਰਾ ਰਾਘਵ, ਕੁਮਾਰੀ ਪਲਕ, ਉਮਾ ਕਾਸ਼ਵੀ, ਅਚਸਾ ਪਰਮਾਰ, ਅਨਾਦੀ ਟਾਗੜੇ (ਉਪ-ਕਪਤਾਨ) ਅਤੇ ਪਲਕ ਸਿੰਘ। 15 ਮੈਂਬਰੀ ਭਾਰਤੀ ਅੰਡਰ-19 ਟੀਮ ਟੀਮ ਵਿੱਚ ਸ਼੍ਰੇਆ ਐਸ ਚਵਾਨ ਨੂੰ ਦੂਜੇ ਵਿਕਟਕੀਪਰ ਵਜੋਂ ਸ਼ਾਮਲ ਕੀਤਾ ਗਿਆ ਹੈ।
📲Get App