🔥 TRENDING Maharashtra CM Fadnavis Unveils A.R. R... CJP’s Dipke, Das, Ranka to Host Youth... India to Clean Heritage Sites Starting... Five-Century Palace Falls into Neglect... Samaleswari SC Set to Clash with Nagal... MCPCR Holds Consultative Meeting on Ch...
20 Nov 2026•
ગુજરાતી मराठी ਪੰਜਾਬੀ বাংলা
Lifestyle

SIR ਮਗਰੋਂ ਹੋਏ SSR ''ਚ ਕਈ ਸੂਬਿਆਂ ''ਚ ਵਧੀਆਂ ਵੋਟਾਂ ! ਜਾਣੋ ਪੰਜਾਬ ''ਚ ਕੀ ਪਿਆ ਅਸਰ

✍️ Reporter: Shamsher Singh 🗓 18 Nov 2026, 03:14 PM 👁 52
Share: 💬 WhatsApp 📘 Facebook 𝕏 Post

SIR ਮਗਰੋਂ ਹੋਏ SSR ''ਚ ਕਈ ਸੂਬਿਆਂ ''ਚ ਵਧੀਆਂ ਵੋਟਾਂ ! ਜਾਣੋ ਪੰਜਾਬ ''ਚ ਕੀ ਪਿਆ ਅਸਰ

SIR ਮਗਰੋਂ ਹੋਏ SSR ''ਚ ਕਈ ਸੂਬਿਆਂ ''ਚ ਵਧੀਆਂ ਵੋਟਾਂ ! ਜਾਣੋ ਪੰਜਾਬ ''ਚ ਕੀ ਪਿਆ ਅਸਰ
‎Wednesday, Nov 18, 2026 - 01:08 Pm।
‎
‎ਨਵੀਂ ਦਿੱਲੀ (ਏਜੰਸੀ)- ਉੱਤਰਾਖੰਡ, ਮਣੀਪੁਰ ਤੇ ਗੋਆ ’ਚ ਸਪੈਸ਼ਲ ਸਮਰੀ ਰਿਵੀਜ਼ਨ (ਐੱਸ.ਐੱਸ.ਆਰ.) ਦੀਆਂ ਏਕੀਕ੍ਰਿਤ ਡਰਾਫਟ ਵੋਟਰ ਸੂਚੀਆਂ ’ਚ ਵੋਟਰਾਂ ਦੀ ਗਿਣਤੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.) ਤੋਂ ਬਾਅਦ ਪ੍ਰਕਾਸ਼ਿਤ ਅੰਤਿਮ ਸੂਚੀ ਦੇ ਮੁਕਾਬਲੇ ਵਧੀ ਹੈ।
‎ਹਾਲਾਂਕਿ, ਪੰਜਾਬ ’ਚ ਵੋਟਰਾਂ ਦੀ ਗਿਣਤੀ ’ਚ ਕੋਈ ਤਬਦੀਲੀ ਨਹੀਂ ਆਈ ਹੈ। ਉੱਤਰਾਖੰਡ ’ਚ ਵੋਟਰਾਂ ਦੀ ਗਿਣਤੀ ’ਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ। ਐੱਸ.ਆਈ.ਆਰ. ਤੋਂ ਬਾਅਦ ਪ੍ਰਕਾਸ਼ਿਤ ਅੰਤਿਮ ਸੂਚੀ ’ਚ ਸੂਬੇ ’ਚ ਵੋਟਰਾਂ ਦੀ ਗਿਣਤੀ 71.58 ਲੱਖ ਤੋਂ ਵਧ ਕੇ 72.78 ਲੱਖ ਹੋ ਗਈ ਹੈ।
‎ਮਣੀਪੁਰ ’ਚ ਵੋਟਰਾਂ ਦੀ ਗਿਣਤੀ 33737 ਵਧ ਕੇ 19.94 ਲੱਖ ਹੋ ਗਈ ਹੈ ਜੋ 1.72 ਫੀਸਦੀ ਦਾ ਵਾਧਾ ਦਰਸਾਉਂਦੀ ਹੈ। ਐੱਸ. ਆਈ. ਆਰ. ਤੋਂ ਬਾਅਦ ਪ੍ਰਕਾਸ਼ਿਤ ਅੰਤਿਮ ਸੂਚੀ ’ਚ ਇਹ 19.60 ਲੱਖ ਸੀ। ਗੋਆ ’ਚ ਵੋਟਰਾਂ ਦੀ ਗਿਣਤੀ 31,815 ਵਧੀ ਹੈ ਜੋ 3.01 ਫੀਸਦੀ ਹੈ। ਸੂਬੇ ’ਚ ਅੰਤਿਮ ਐੱਸ. ਆਈ .ਆਰ. ਸੂਚੀ ’ਚ 10.57 ਲੱਖ ਵੋਟਰ ਸਨ, ਜੋ ਡਰਾਫਟ ਐੱਸ.ਐੱਸ.ਆਰ. ਸੂਚੀ ’ਚ ਵਧ ਕੇ 10.89 ਲੱਖ ਹੋ ਗਏ ਹਨ। ਹਾਲਾਂਕਿ, ਪੰਜਾਬ ’ਚ ਕੋਈ ਤਬਦੀਲੀ ਨਹੀਂ ਹੋਈ ਹੈ। ਐੱਸ.ਆਈ.ਆਰ. ਤੋਂ ਬਾਅਦ ਪ੍ਰਕਾਸ਼ਿਤ ਅੰਤਿਮ ਸੂਚੀ ਤੇ ਸਪੈਸ਼ਲ ਸਮਰੀ ਰਿਵੀਜ਼ਨ ਦੀ ਵਿਸ਼ੇਸ਼ ਖਰੜਾ ਵੋਟਰ ਸੂਚੀ ਦੋਵਾਂ ’ਚ 2.01 ਕਰੋੜ ਵੋਟਰਾਂ ਦੀ ਗਿਣਤੀ ਦਰਜ ਕੀਤੀ ਗਈ ਹੈ।
📲Get App