🔥 TRENDING Manipur and Nagaland Chief Ministers M... Meghalaya Ranked Among Top 20 Travel D... Meghalaya Police Arrest POCSO Accused... Meghalaya Fire Services Warns Shillong... জানুয়ারি থেকে মুখ্যমন্ত্রী র ভরসা सिकन्दरपुर के सामुदायिक स्वास्थ्य केंद...
25 Nov 2026•
ગુજરાતી मराठी ਪੰਜਾਬੀ বাংলা
International

ਰਾਸ਼ਟਰਪਤੀ ਟਰੰਪ ਨੂੰ ਵੱਡਾ ਝਟਕਾ ! ਡੈਮੋਕ੍ਰੇਟਸ ਨੇ ਦੋਵਾਂ ਸਦਨਾਂ ''ਚ ਹਾਸਲ ਕੀਤਾ ਇਤਿਹਾਸਕ ਬਹੁਮਤ

✍️ Reporter: Shamsher Singh 🗓 25 Nov 2026, 05:34 PM 👁 20
Share: 💬 WhatsApp 📘 Facebook 𝕏 Post

ਰਾਸ਼ਟਰਪਤੀ ਟਰੰਪ ਨੂੰ ਵੱਡਾ ਝਟਕਾ ! ਡੈਮੋਕ੍ਰੇਟਸ ਨੇ ਦੋਵਾਂ ਸਦਨਾਂ ''ਚ ਹਾਸਲ ਕੀਤਾ ਇਤਿਹਾਸਕ ਬਹੁਮਤ

ਰਾਸ਼ਟਰਪਤੀ ਟਰੰਪ ਨੂੰ ਵੱਡਾ ਝਟਕਾ ! ਡੈਮੋਕ੍ਰੇਟਸ ਨੇ ਦੋਵਾਂ ਸਦਨਾਂ ''ਚ ਹਾਸਲ ਕੀਤਾ ਇਤਿਹਾਸਕ ਬਹੁਮਤ
‎Wednesday, Nov 25, 2026 ।
‎ਇੰਟਰਨੈਸ਼ਨਲ ਡੈਸਕ- ਅਮਰੀਕਾ ਦੀਆਂ ਆਮ ਚੋਣਾਂ 'ਚ ਡੈਮੋਕ੍ਰੇਟਿਕ ਪਾਰਟੀ ਨੇ ਪਿਛਲੇ ਕਈ ਦਹਾਕਿਆਂ ਦਾ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ 435 ਮੈਂਬਰੀ ਹਾਊਸ ਆਫ਼ ਰਿਪ੍ਰੈਜ਼ੇਂਟੇਟਿਵਜ਼ 'ਚ 259 ਸੀਟਾਂ ਜਿੱਤ ਕੇ ਇਤਿਹਾਸਕ ਬਹੁਮਤ ਹਾਸਲ ਕਰ ਲਿਆ ਹੈ। ਸਾਲ 1990 ਤੋਂ ਬਾਅਦ ਪਾਰਟੀ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਪਾਰਟੀ ਨੇ 1992 'ਚ 258 ਅਤੇ 2008 'ਚ 257 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਇਸ ਦੇ ਨਾਲ ਹੀ 100 ਮੈਂਬਰੀ ਸੈਨੇਟ 'ਚ ਵੀ ਡੈਮੋਕ੍ਰੇਟਸ ਨੇ 56 ਸੀਟਾਂ ਜਿੱਤ ਕੇ ਇੱਕ ਦਹਾਕੇ ਤੋਂ ਵੱਧ ਸਮੇਂ ਦਾ ਆਪਣਾ ਸਭ ਤੋਂ ਮਜ਼ਬੂਤ ਬਹੁਮਤ ਦਰਜ ਕੀਤਾ ਹੈ।
‎ਮੰਗਲਵਾਰ ਨੂੰ ਟੈਨੇਸੀ 'ਚ ਡੈਮੋਕ੍ਰੇਟਿਕ ਉਮੀਦਵਾਰ ਵਿਕਟੋਰੀਆ ਬ੍ਰੌਡਰਿਕ ਵੱਲੋਂ ਰਿਪਬਲਿਕਨ ਸੰਸਦ ਮੈਂਬਰ ਸਕੌਟ ਡੇਸਜਾਰਲੇਸ ਨੂੰ ਹਰਾਉਣ ਤੋਂ ਬਾਅਦ ਪਾਰਟੀ ਦੀਆਂ ਸੀਟਾਂ ਦੀ ਗਿਣਤੀ 259 ਤੱਕ ਪਹੁੰਚ ਗਈ ਹੈ। ਫਿਲਹਾਲ 3 ਸੀਟਾਂ (ਮਿਨੇਸੋਟਾ ਦੀ 1 ਅਤੇ ਲੁਈਸਿਆਨਾ ਦੀਆਂ 2 ਸੀਟਾਂ) ਦੇ ਨਤੀਜੇ ਬਾਕੀ ਹਨ, ਜਦਕਿ ਰਿਪਬਲਿਕਨ ਪਾਰਟੀ ਨੂੰ 173 ਸੀਟਾਂ ਮਿਲਣ ਦੀ ਉਮੀਦ ਹੈ। ਜਨਵਰੀ ਤੋਂ ਕਾਂਗਰਸ ਦੇ ਦੋਵਾਂ ਸਦਨਾਂ ਹਾਊਸ ਤੇ ਸੈਨੇਟ 'ਤੇ ਡੈਮੋਕ੍ਰੇਟਸ ਦਾ ਕੰਟਰੋਲ ਹੋਵੇਗਾ, ਜਦਕਿ ਰਾਸ਼ਟਰਪਤੀ ਦਾ ਅਹੁਦਾ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਕੋਲ ਰਹੇਗਾ, ਪਰ ਉਨ੍ਹਾਂ ਕੋਲ ਬਹੁਤ ਸੀਮਿਤ ਸ਼ਕਤੀਆਂ ਹੋਣਗੀਆਂ।
📲Get App