🔥 TRENDING West Bengal seeks new name, but renami... Ravi Kishan defends ‘Bihar Ka Brad Pit... Film Producer Anant Singh Turns Daught... Bihar FIRs Flood After Comedian’s Chha... Bajaj Hindusthan announces Rs 750 cror... વિરમગામ રેલવે સ્ટેશન ચાર રસ્તા પાસે આવ...
26 Nov 2026•
ગુજરાતી मराठी ਪੰਜਾਬੀ বাংলা
Viral & Trending

ਦੁਖਦ ਖਬਰ: ਜਲੰਧਰ ਦੇ ਮਸ਼ਹੂਰ ਸੇਠੀ ਟੈਲੀਕਾਮ ਦੇ ਮਾਲਕ ਦਾ ਹੋਇਆ ਦਿਹਾਂਤ

✍️ Reporter: Shamsher Singh 🗓 25 Nov 2026, 10:39 AM 👁 47
Share: 💬 WhatsApp 📘 Facebook 𝕏 Post

ਦੁਖਦ ਖਬਰ: ਜਲੰਧਰ ਦੇ ਮਸ਼ਹੂਰ ਸੇਠੀ ਟੈਲੀਕਾਮ ਦੇ ਮਾਲਕ ਦਾ ਹੋਇਆ ਦਿਹਾਂਤ

ਦੁਖਦ ਖਬਰ: ਜਲੰਧਰ ਦੇ ਮਸ਼ਹੂਰ ਸੇਠੀ ਟੈਲੀਕਾਮ ਦੇ ਮਾਲਕ ਦਾ ਹੋਇਆ ਦਿਹਾਂਤ
‎Wednesday, Nov 25, 2026 ।
‎
‎ਜਲੰਧਰ : ਜਲੰਧਰ ਕੈਂਟ ਦੇ ਮਸ਼ਹੂਰ ਸੇਠੀ ਟੈਲੀਕਾਮ ਦੇ ਮਾਲਕ ਵਿਨੈ ਸੇਠੀ ਦਾ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਹਾਰਟ ਅਟੈਕ ਹੋਇਆ ਸੀ। ਜਿਸ ਤੋਂ ਬਾਅਦ ਪਰਿਵਾਰ ਵਾਲਿਆ ਨੇ ਉਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਏ। ਡਿਜੀਟਲਸੇਵਾਵਾਂ ਸੁਰੱਖਿਆ
‎
‎ਵਿਨੈ ਸੇਠੀ ਸਿਰਫ਼ ਕਾਰੋਬਾਰੀ ਖੇਤਰ ਵਿੱਚ ਹੀ ਨਹੀਂ, ਸਗੋਂ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਮਸ਼ਹੂਰ ਸਨ। ਉਹ ਇੰਸਟਾਗ੍ਰਾਮ 'ਤੇ ਕਾਫ਼ੀ ਸਰਗਰਮ ਰਹਿੰਦੇ ਸਨ ਅਤੇ ਉਨ੍ਹਾਂ ਦੇ ਲਗਭਗ 1 ਮਿਲੀਅਨ (10 ਲੱਖ) ਫਾਲੋਅਰ ਹਨ। ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਵੱਡੀ ਫੈਨ ਫਾਲੋਇੰਗ ਹੈ।
‎
‎ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵਿਨੈ ਸੇਠੀ ਦਾ ਦਿਹਾਂਤ 24 ਨਵੰਬਰ 2026 ਨੂੰ ਹੋਇਆ। ਉਨ੍ਹਾਂ ਦਾ ਅੰਤਿਮ ਸੰਸਕਾਰ 25 ਨਵੰਬਰ 2026 ਨੂੰ ਦੁਪਹਿਰ 2 ਵਜੇ ਰਾਮ ਬਾਗ, ਦੀਪ ਨਗਰ, ਜਲੰਧਰ ਵਿਖੇ ਕੀਤਾ ਜਾਵੇਗਾ।
‎
‎ਉਨ੍ਹਾਂ ਦੇ ਅਕਾਲ ਚਲਾਣੇ 'ਤੇ ਇਲਾਕੇ ਦੇ ਲੋਕਾਂ, ਰਿਸ਼ਤੇਦਾਰਾਂ, ਜਾਣਕਾਰਾਂ ਅਤੇ ਸੋਸ਼ਲ ਮੀਡੀਆ ਨਾਲ ਜੁੜੇ ਲੋਕਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
📲Get App