🔥 ट्रेंडिंग ऑस्ट्रेलिया में पंजाबी गायक अमृत बासरा... केरल के चर्च में आयप्पा भजन की अनोखी ध... पुण्यात सोशल हांड्रेड फाउंडेशनने १०० व... इंद्रायणी तांदुळाची किंमत किलोला 30 रु... महाराष्ट्र मंत्रिमंडळ आज दुष्काळ राहत... जिम मालिकों को सप्लीमेंट बेचने के लिए...
25 नव. 2026•
ગુજરાતી मराठी ਪੰਜਾਬੀ বাংলা
विदेश

ਭਾਰਤ ''ਤੇ ਇਕ ਹੋਰ ''ਟੈਰਿਫ਼ ਬੰਬ'' ਸੁੱਟਣ ਦੀ ਤਿਆਰੀ ''ਚ ਟਰੰਪ ! ਚੀਨ ਸਣੇ ਕਈ ਹੋਰ ਦੇਸ਼ ਵੀ ਰਾਡਾਰ ''ਤੇ

✍️ रिपोर्टर: Shamsher Singh 🗓 25 नव. 2026, 10:28 AM 👁 38
शेयर करें: 💬 WhatsApp 📘 Facebook 𝕏 Post

ਭਾਰਤ ''ਤੇ ਇਕ ਹੋਰ ''ਟੈਰਿਫ਼ ਬੰਬ'' ਸੁੱਟਣ ਦੀ ਤਿਆਰੀ ''ਚ ਟਰੰਪ ! ਚੀਨ ਸਣੇ ਕਈ ਹੋਰ ਦੇਸ਼ ਵੀ ਰਾਡਾਰ ''ਤੇ

ਭਾਰਤ ''ਤੇ ਇਕ ਹੋਰ ''ਟੈਰਿਫ਼ ਬੰਬ'' ਸੁੱਟਣ ਦੀ ਤਿਆਰੀ ''ਚ ਟਰੰਪ ! ਚੀਨ ਸਣੇ ਕਈ ਹੋਰ ਦੇਸ਼ ਵੀ ਰਾਡਾਰ ''ਤੇ
‎Wednesday, Nov 25, 2026 ।
‎ਇੰਟਰਨੈਸ਼ਨਲ ਡੈਸਕ- ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ 'ਚ ਅਮਰੀਕੀ ਪ੍ਰਸ਼ਾਸਨ ਭਾਰਤ ਅਤੇ ਚੀਨ ਸਣੇ ਕਈ ਦੇਸ਼ਾਂ ਤੋਂ ਆਉਣ ਵਾਲੇ ਸਾਮਾਨ 'ਤੇ ਟੈਰਿਫ ਵਧਾਉਣ ਦੀ ਤਿਆਰੀ ਕਰ ਰਿਹਾ ਹੈ। 'ਵਾਲ ਸਟਰੀਟ ਜਰਨਲ' ਦੀ ਰਿਪੋਰਟ ਮੁਤਾਬਕ, ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਵਿਦੇਸ਼ੀ ਉਦਯੋਗਿਕ ਸਬਸਿਡੀਆਂ ਅਤੇ ਵਾਧੂ ਉਤਪਾਦਨ ਸਮਰੱਥਾ ਸਬੰਧੀ ਜਾਂਚ ਦੇ ਨਤੀਜੇ ਇਸੇ ਹਫ਼ਤੇ ਜਾਰੀ ਕਰ ਸਕਦੇ ਹਨ, ਜਿਸ 'ਚ ਚੀਨ 'ਤੇ ਸਭ ਤੋਂ ਵੱਧ ਟੈਰਿਫ ਲੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
‎
‎USTR ਨੇ ਮਾਰਚ ਵਿੱਚ 1974 ਦੇ ਟਰੇਡ ਐਕਟ ਦੇ 'ਸੈਕਸ਼ਨ 301' ਅਧੀਨ 16 ਦੇਸ਼ਾਂ ਦੀਆਂ ਅਰਥਵਿਵਸਥਾਵਾਂ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ। ਇਸ ਦਾ ਮਕਸਦ ਇਹ ਪਤਾ ਲਗਾਉਣਾ ਸੀ ਕਿ ਕੀ ਸਰਕਾਰੀ ਸਬਸਿਡੀਆਂ ਅਤੇ ਵਾਧੂ ਉਦਯੋਗਿਕ ਸਮਰੱਥਾ ਕਾਰਨ ਵਿਦੇਸ਼ੀ ਨਿਰਮਾਤਾਵਾਂ ਨੂੰ ਅਮਰੀਕੀ ਕੰਪਨੀਆਂ ਦੇ ਮੁਕਾਬਲੇ ਵਾਧੂ ਲਾਭ ਮਿਲ ਰਿਹਾ ਹੈ ਜਾਂ ਨਹੀਂ। ਇਸ ਜਾਂਚ 'ਚ ਭਾਰਤ, ਚੀਨ, ਯੂਰਪੀ ਯੂਨੀਅਨ, ਜਾਪਾਨ, ਦੱਖਣੀ ਕੋਰੀਆ, ਮੈਕਸੀਕੋ, ਤਾਈਵਾਨ, ਵੀਅਤਨਾਮ, ਥਾਈਲੈਂਡ, ਮਲੇਸ਼ੀਆ, ਕੰਬੋਡੀਆ, ਸਿੰਗਾਪੁਰ, ਇੰਡੋਨੇਸ਼ੀਆ, ਬੰਗਲਾਦੇਸ਼, ਸਵਿਟਜ਼ਰਲੈਂਡ ਅਤੇ ਨਾਰਵੇ ਸ਼ਾਮਲ ਹਨ। ਇਸੇ ਵਿਵਸਥਾ ਤਹਿਤ USTR ਨੇ ਇਸ ਸਾਲ ਜੁਲਾਈ 'ਚ ਭਾਰਤ ਤੋਂ ਹੋਣ ਵਾਲੇ ਆਯਾਤ 'ਤੇ 10 ਫ਼ੀਸਦੀ ਵਾਧੂ 'ਐਡ ਵੈਲੋਰਮ' ਡਿਊਟੀ ਲਗਾਈ ਸੀ।
📲Get App