🔥 TRENDING ਅਕਾਲੀ-ਭਾਜਪਾ ਦੇ ਗਠਜੋੜ ਦਾ ਐਲਾਨ, ਮਿਲ ਕੇ ਲ... ਗੱਠਜੋੜ ਦੇ ਐਲਾਨ ਮੌਕੇ ਬੋਲੇ ਸੁਖਬੀਰ ਬਾਦਲ-... घातक टक्कर: गाड़ी ने घज़ियाबाद के NH 2... Supreme Court records judgment in Uman... Madhya Pradesh High Court Summons Kanh... Police seize 17,390 bottles of illegal...
24 Nov 2026•
ગુજરાતી मराठी ਪੰਜਾਬੀ বাংলা
International

ਸ਼ਰਾਬੀ ਘਟੇ, ਭੰਗੀ ਵਧੇ ! ਕੈਨੇਡਾ 'ਚ ਹੈਰਾਨੀਜਨਕ ਰੁਝਾਨ ਦਾ ਖੁਲਾਸਾ

✍️ Reporter: Shamsher Singh 🗓 24 Nov 2026, 04:52 PM 👁 25
Share: 💬 WhatsApp 📘 Facebook 𝕏 Post

ਸ਼ਰਾਬੀ ਘਟੇ, ਭੰਗੀ ਵਧੇ ! ਕੈਨੇਡਾ 'ਚ ਹੈਰਾਨੀਜਨਕ ਰੁਝਾਨ ਦਾ ਖੁਲਾਸਾ

ਸ਼ਰਾਬੀ ਘਟੇ, ਭੰਗੀ ਵਧੇ ! ਕੈਨੇਡਾ 'ਚ ਹੈਰਾਨੀਜਨਕ ਰੁਝਾਨ ਦਾ ਖੁਲਾਸਾ
‎Tuesday, Nov 24, 2026।
‎ਇੰਟਰਨੈਸ਼ਨਲ ਡੈਸਕ: ਕੈਨੇਡਾ ਵਿੱਚ ਰੋਜ਼ਾਨਾ ਸ਼ਰਾਬ ਪੀਣ ਵਾਲੇ ਲੋਕਾਂ ਦੇ ਮੁਕਾਬਲੇ ਰੋਜ਼ਾਨਾ ਭੰਗ (ਕੈਨਾਬਿਸ) ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। 'ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ' (CMAJ) ਵਿੱਚ ਪ੍ਰਕਾਸ਼ਿਤ ਇੱਕ ਨਵੇਂ ਅਧਿਐਨ ਅਨੁਸਾਰ ਨੌਜਵਾਨ ਕੈਨੇਡੀਅਨਾਂ ਦੀਆਂ ਬਦਲ ਰਹੀਆਂ ਆਦਤਾਂ ਕਾਰਨ ਰੋਜ਼ਾਨਾ ਕੈਨਾਬਿਸ ਦੀ ਵਰਤੋਂ ਸ਼ਰਾਬ ਦੇ ਰੋਜ਼ਾਨਾ ਸੇਵਨ ਨੂੰ ਪਿੱਛੇ ਛੱਡ ਗਈ ਹੈ। ਲਗਭਗ 1,00,000 ਕੈਨੇਡੀਅਨਾਂ 'ਤੇ ਕੀਤੇ ਗਏ ਸਰਵੇਖਣ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਦੇਸ਼ ਦੀ 5.7 ਫੀਸਦੀ ਆਬਾਦੀ (ਲਗਭਗ 18 ਲੱਖ ਲੋਕ) ਹਰ ਰੋਜ਼ ਜਾਂ ਲਗਭਗ ਹਰ ਰੋਜ਼ ਕੈਨਾਬਿਸ ਦੀ ਵਰਤੋਂ ਕਰਦੀ ਹੈ, ਜਦਕਿ ਰੋਜ਼ਾਨਾ ਸ਼ਰਾਬ ਪੀਣ ਵਾਲਿਆਂ ਦੀ ਦਰ 5.2 ਫੀਸਦੀ ਹੈ।
‎
‎
‎
‎ਅਧਿਐਨ ਅਨੁਸਾਰ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਅਜੇ ਵੀ ਕੈਨਾਬਿਸ ਦੇ ਮੁਕਾਬਲੇ ਰੋਜ਼ਾਨਾ ਸ਼ਰਾਬ ਪੀਣ ਦੀ ਦਰ ਜ਼ਿਆਦਾ ਹੈ। ਮੈਕਮਾਸਟਰ ਯੂਨੀਵਰਸਿਟੀ ਦੇ 'ਪੀਟਰ ਬੋਰਿਸ ਸੈਂਟਰ ਫ਼ਾਰ ਅਡਿਕਸ਼ਨਜ਼ ਰਿਸਰਚ' ਦੇ ਖੋਜੀ ਅਤੇ ਅਧਿਐਨ ਦੇ ਮੁੱਖ ਲੇਖਕ ਐਂਡਰੇ ਮੈਕਡੋਨਲਡ ਅਨੁਸਾਰ ਇਹ ਵੱਖ-ਵੱਖ ਪਦਾਰਥਾਂ ਦੀ ਵਰਤੋਂ ਦੇ ਮਾਮਲੇ ਵਿੱਚ ਪੀੜ੍ਹੀਆਂ ਵਿਚਕਾਰ ਆ ਰਿਹਾ ਇੱਕ ਵੱਡਾ ਬਦਲਾਅ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜਨਤਕ ਸਿਹਤ ਦਾ ਧਿਆਨ ਸਿਗਰਟਨੋਸ਼ੀ ਅਤੇ ਸ਼ਰਾਬ 'ਤੇ ਕੇਂਦਰਿਤ ਹੁੰਦਾ ਸੀ, ਪਰ ਇਹ ਅੰਕੜੇ ਦਰਸਾਉਂਦੇ ਹਨ ਕਿ ਹੁਣ ਰੋਜ਼ਾਨਾ ਕੈਨਾਬਿਸ ਦੀ ਵਰਤੋਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।
📲Get App