Sarkari Yojana
ਪੰਜਾਬ : ਇਨ੍ਹਾਂ ਅਧਿਆਪਕਾਂ ਦੀ ਤਨਖ਼ਾਹ ਰੋਕਣ ਦੇ ਹੁਕਮ! ਦੋਹਰੀ ਡਿਊਟੀ ਦਾ ਪੇਚ ਫਸਿਆ

Sunday, Nov 22, 2026 ।
ਲੁਧਿਆਣਾ (need 24) : ਇਕ ਹੋਰ ਜਨਗਣਨਾ ਦੀ ਡਿਊਟੀ ਲਈ ਅਪੁਾਇੰਟਮੈਂਟ ਲੈਟਰ ਅਤੇ ਆਈ. ਕਾਰਡ ਦਿੱਤੇ ਜਾ ਚੁੱਕੇ ਹਨ। ਦੂਜੇ ਪਾਸੇ ਬੂਥ ਲੈਵਲ ਅਫ਼ਸਰ ਡਿਊਟੀ ਨਾ ਸੰਭਾਲਣ ’ਤੇ ਨਵੰਬਰ ਦੀ ਸੈਲਰੀ ਰੋਕਣ ਦਾ ਸਖ਼ਤ ਹੁਕਮ ਜਾਰੀ ਹੋ ਗਿਆ ਹੈ। ਦੋਹਰੀ ਡਿਊਟੀ ਦੀ ਇਸ ਉਲਝਣ ਅਤੇ ਦਫ਼ਤਰਾਂ ’ਚ ਤਾਲਮੇਲ ਦੀ ਕਮੀ ਨੇ ਵਿਧਾਨ ਸਭਾ ਹਲਕਾ 059 ਸਾਹਨੇਵਾਲ ਦੇ 33 ਸਰਕਾਰੀ ਅਧਿਆਪਕਾਂ ਨੂੰ ਮੁਸ਼ਕਲ 'ਚ ਪਾ ਦਿੱਤਾ ਹੈ, ਜਿਸ ਨਾਲ ਅਧਿਆਪਕ ਵਰਗ ’ਚ ਭਾਰੀ ਨਾਰਾਜ਼ਗੀ ਹੈ। ਦਫ਼ਤਰ ਚੋਣ ਰਜਿਸਟ੍ਰੇਸ਼ਨ ਅਫ਼ਸਰ, ਵਿਧਾਨ ਸਭਾ ਹਲਕਾ 059 ਸਾਹਨੇਵਾਲ ਕਮ-ਸਬ-ਡਵੀਜ਼ਨਲ ਮੈਜਿਸਟ੍ਰੇਟ ਲੁਧਿਆਣਾ (ਈਸਟ) ਵੱਲੋਂ ਜਾਰੀ ਪੱਤਰ ਦੇ ਮੁਤਾਬਕ ਵਿਧਾਨ ਸਭਾ ਚੋਣਾ 2027 ਦੀਆਂ ਤਿਆਰੀਆਂ ਤਹਿਤ ਬੀ. ਐੱਲ. ਓ. ਦੀ ਜਾਣਕਾਰੀ ਮੰਗੀ ਜਾ ਰਹੀ ਹੈ। ਇਨ੍ਹਾਂ 33 ਸਰਕਾਰੀ ਅਧਿਆਪਕਾਂ ਦੇ ਹਾਜ਼ਰ ਨਾ ਹੋਣ ਕਾਰਨ ਸਬੰਧਿਤ ਜਾਣਕਾਰੀਆਂ ਅਧੂਰੀਆਂ ਹਨ। ਇਸੇ ਕਾਰਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ) ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਸੂਚੀ ’ਚ ਸ਼ਾਮਲ 33 ਅਧਿਆਪਕਾਂ ਦੀ ਨਵੰਬਰ ਮਹੀਨੇ ਦੀ ਸੈਲਰੀ ਦਫ਼ਤਰ ਦੀ ਐੱਨ. ਓ. ਸੀ. ਤੋਂ ਬਿਨਾਂ ਨਾ ਕੱਢੀ ਜਾਵੇ। ਨਾਲ ਹੀ ਡੀ. ਡੀ. ਓ. ਨੂੰ ਚਿਤਾਇਆ ਗਿਆ ਕਿ ਬਿਨਾਂ ਐੱਨ. ਓ. ਸੀ. ਸੈਲਰੀ ਕੱਢਣ ’ਤੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ।