🔥 ट्रेंडिंग CITU PV Pratap పిలుపు: చలో ఢిల్లీ ఉద్య... भूपट्टी में 1300बोरी दी ए पी खाद कि हु... छह महीने से ज्यादा पुरानी सीवरेज समस्य... सरदारशहर ब्लॉक नंबर 11 में कांग्रेस की... अनन्या पांडे ने कहा: जेन ज़ेड के पास प... गुजरात पुलिस ने 2026 भर्ती में 3,000 क...
20 नव. 2026•
ગુજરાતી मराठी ਪੰਜਾਬੀ বাংলা
राजनीति

ਜਲੰਧਰ ਵਿਖੇ ਸਤਿਸੰਗ ਘਰ ਪਹੁੰਚੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ, ਦਰਸ਼ਨਾਂ ਲਈ ਸੰਗਤ ਦਾ ਉਮੜਿਆ ਸੈਲਾਬ

✍️ रिपोर्टर: Shamsher Singh 🗓 20 नव. 2026, 03:39 PM 👁 21
शेयर करें: 💬 WhatsApp 📘 Facebook 𝕏 Post

ਜਲੰਧਰ ਵਿਖੇ ਸਤਿਸੰਗ ਘਰ ਪਹੁੰਚੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ, ਦਰਸ਼ਨਾਂ ਲਈ ਸੰਗਤ ਦਾ ਉਮੜਿਆ ਸੈਲਾਬ

ਜਲੰਧਰ ਵਿਖੇ ਸਤਿਸੰਗ ਘਰ ਪਹੁੰਚੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ, ਦਰਸ਼ਨਾਂ ਲਈ ਸੰਗਤ ਦਾ ਉਮੜਿਆ ਸੈਲਾਬ
‎Friday, Nov 20, 2026 ।
‎ਜਲੰਧਰ (ਸ਼ਮਸ਼ੇਰ ਸਿੰਘ ਮਰਾੜ)-ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਅੱਜ ਜਲੰਧਰ ਵਿਖੇ 120 ਫੁੱਟੀ ਰੋਡ ਨੇੜੇ ਸਥਿਤ ਸਤਿਸੰਗ ਘਰ ਪਹੁੰਚੇ। ਜਿੱਥੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਦਰਸ਼ਨ ਕੀਤੇ। ਅੱਜ ਸਵੇਰੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਆਉਣ ਦੀ ਖ਼ਬਰ ਮਿਲਦਿਆਂ ਹੀ ਵੱਡੀ ਗਿਣਤੀ 'ਚ ਸ਼ਰਧਾਲੂ ਸਤਿਸੰਗ ਘਰ ਇਕੱਠੇ ਹੋਏ ਅਤੇ ਸ਼ਬਦਾਂ ਦਾ ਗੁਣਗਾਣ ਕੀਤਾ।
‎ਇਥੇ ਦੱਸ ਦੇਈਏ ਕਿ ਸਤਿਸੰਗ ਘਰ ਪਹੁੰਚਣ ਤੋਂ ਪਹਿਲਾਂ ਡੇਰਾ ਮੁਖੀ ਕਾਂਗਰਸ ਪ੍ਰਧਾਨ ਪ੍ਰਗਟ ਸਿੰਘ ਅਤੇ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਸੁਸ਼ੀਲ ਰਿੰਕੂ ਦੇ ਘਰ ਪਹੁੰਚੇ। ਫਿਰ ਉਹ 120 ਫੁੱਟ ਰੋਡ ਨੇੜੇ ਡੇਰਾ ਬਿਆਸ ਸਤਿਸੰਗ ਘਰ ਪਹੁੰਚੇ, ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹਿਲਾਂ ਹੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਦਰਸ਼ਨਾਂ ਦੀ ਉਡੀਕ ਕਰ ਰਹੇ ਸਨ।
‎ਇਸ ਫੇਰੀ ਦੌਰਾਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੰਗਤ ਨੂੰ ਦਰਸ਼ਨ ਦਿੱਤੇ। ਇਹ ਧਿਆਨ ਦੇਣਯੋਗ ਹੈ ਕਿ ਇਹ ਕੋਈ ਰਾਜਨੀਤਿਕ ਫੇਰੀ ਨਹੀਂ ਹੈ। ਇਹ ਫੇਰੀ ਪਹਿਲਾਂ ਤੋਂ ਯੋਜਨਾਬੱਧ ਸੀ। ਅੱਜ ਸਵੇਰੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹਿਲਾਂ ਕੈਂਟ ਸਥਿਤ ਪੰਜਾਬ ਕਾਂਗਰਸ ਪ੍ਰਧਾਨ ਪ੍ਰਗਟ ਸਿੰਘ ਦੇ ਨਿਵਾਸ ਸਥਾਨ 'ਤੇ ਗਏ। ਪ੍ਰਗਟ ਸਿੰਘ ਨੇ ਉਥੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਸੁਸ਼ੀਲ ਰਿੰਕੂ ਦੇ ਨਿਵਾਸ ਸਥਾਨ 'ਤੇ ਵੀ ਗਏ। ਡੇਰਾ ਮੁਖੀ ਦੇ ਦੌਰੇ ਨੂੰ ਵੇਖਦਿਆਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।
📲Get App