🔥 TRENDING 3 सूत्री मांगों को लेकर पटवारी हड़ताल... జీకే వీధి మండల పగ్గాలు వైఎస్సార్సీపీకి... સુરતની ડૉ. પારુલ વડગામા: 18 વર્ષથી TB... સાબરકાંઠા જિલ્લાના ગામોમાં સીસીટીવી સ્... ठाणे जिल्ह्याला दुष्काळाच्या यादीतून व... जेल से निकलते ही आज़म खान ने किया घोषण...
19 Nov 2026•
ગુજરાતી मराठी ਪੰਜਾਬੀ বাংলা
Crime

ਦਿੱਲੀ ਗੁਰਦੁਆਰਾ ਸਾਹਿਬ ''ਚ ਮੁੜ ਹੋ ਚੱਲੀ ਸੀ ਬੇਅਦਬੀ, ਸੇਵਾਦਾਰਾਂ ਨੇ ਕਰ ''ਤੀ ਕਾਰਵਾਈ

✍️ Reporter: Shamsher Singh 🗓 19 Nov 2026, 01:07 PM 👁 40
Share: 💬 WhatsApp 📘 Facebook 𝕏 Post

ਦਿੱਲੀ ਗੁਰਦੁਆਰਾ ਸਾਹਿਬ ''ਚ ਮੁੜ ਹੋ ਚੱਲੀ ਸੀ ਬੇਅਦਬੀ, ਸੇਵਾਦਾਰਾਂ ਨੇ ਕਰ ''ਤੀ ਕਾਰਵਾਈ

ਦਿੱਲੀ ਗੁਰਦੁਆਰਾ ਸਾਹਿਬ ''ਚ ਮੁੜ ਹੋ ਚੱਲੀ ਸੀ ਬੇਅਦਬੀ, ਸੇਵਾਦਾਰਾਂ ਨੇ ਕਰ ''ਤੀ ਕਾਰਵਾਈ
‎Thursday, Nov 19, 2026 ।
‎ਨੈਸ਼ਨਲ ਡੈਸਕ : ਪੱਛਮੀ ਦਿੱਲੀ ਦੇ ਤਿਲਕ ਨਗਰ ਸਥਿਤ ਗੁਰਦੁਆਰਾ ਸਾਹਿਬ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਕਿ ਇਕ ਹੋਰ ਇਲਾਕੇ ਵਿਚ ਬੇਅਦਬੀ ਹੋਣ ਦੀ ਘਟਨਾ ਵਾਪਰ ਗਈ। ਬੇਅਦਬੀ ਦੀ ਦੂਜੀ ਘਟਨਾ ਹਰੀ ਨਗਰ ਦੇ ਸੀ ਬਲਾਕ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਦੱਸੀ ਜਾ ਰਹੀ ਹੈ। ਜਿਸ ਬਾਰੇ ਪਤਾ ਲੱਗਦੇ ਸਾਰ ਹੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਦਖ਼ਲ ਦਿੱਤਾ ਅਤੇ ਇਸ ਘਟਨਾ ਨੂੰ ਵਾਪਰਨ ਤੋਂ ਰੋਕ ਲਿਆ।
‎ਦੱਸ ਦੇਈਏ ਕਿ ਦਿੱਲੀ ਵਿਚ ਬੇਅਦਬੀ ਦੀ ਹੋਈ ਇਸ ਦੂਜੀ ਘਟਨਾ ਨਾਲ ਇਲਾਕੇ ਵਿਚ ਹਫ਼ੜਾ-ਦਫ਼ੜੀ ਮਚ ਗਈ। ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਕੌਣ ਸੀ ਅਤੇ ਉਸ ਨੇ ਅਜਿਹਾ ਕਿਊ ਕੀਤਾ, ਦੀ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਤਿਲਕ ਨਗਰ ਸਥਿਤ ਇਕ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਸਿੱਖ ਸੰਗਤ ਵਲੋਂ ਭਾਰੀ ਰੋਸ ਜਤਾਇਆ ਜਾ ਰਿਹਾ ਹੈ। ਸੰਗਤ ਦਾ ਕਹਿਣਾ ਹੈ ਕਿ ਆਰੋਪੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਜਾਵੇ। ਇਸ ਘਟਨਾ ਦੇ ਮੁਲਜ਼ਮ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
📲Get App