🔥 TRENDING Meghalaya Launches Digital Transport S... सीओ शाहाबाद देवकीनंदन ने किया थाना सैफ... Meghalaya Transfers Baljek Airport to... Meghalaya Cabinet Chooses Long‑Term Bo... Rakesh Sharma Criticizes Haryana Govt... Stray Bull Fatality: Elderly Woman Kil...
19 Nov 2026•
ગુજરાતી मराठी ਪੰਜਾਬੀ বাংলা
Politics

ਚਰਨਜੀਤ ਚੰਨੀ ਦੀ ਸਾਈਕਲ ਯਾਤਰਾ ''ਚ ਪਹੁੰਚੇ ਰਾਜਾ ਵੜਿੰਗ, ਅਖ਼ੀਰਲੇ ਦਿਨ ਕੀਤੀ ਸ਼ਮੂਲੀਅਤ

✍️ Reporter: Shamsher Singh 🗓 19 Nov 2026, 08:19 PM 👁 37
Share: 💬 WhatsApp 📘 Facebook 𝕏 Post

ਚਰਨਜੀਤ ਚੰਨੀ ਦੀ ਸਾਈਕਲ ਯਾਤਰਾ ''ਚ ਪਹੁੰਚੇ ਰਾਜਾ ਵੜਿੰਗ, ਅਖ਼ੀਰਲੇ ਦਿਨ ਕੀਤੀ ਸ਼ਮੂਲੀਅਤ

ਚਰਨਜੀਤ ਚੰਨੀ ਦੀ ਸਾਈਕਲ ਯਾਤਰਾ ''ਚ ਪਹੁੰਚੇ ਰਾਜਾ ਵੜਿੰਗ, ਅਖ਼ੀਰਲੇ ਦਿਨ ਕੀਤੀ ਸ਼ਮੂਲੀਅਤ
‎Thursday, Nov 19, 2026 ।
‎ਲੁਧਿਆਣਾ (need24): ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ 'ਜਵਾਨੀ ਸੰਭਾਲ ਯਾਤਰਾ' ਦਾ ਪਹਿਲਾ ਪੜਾਅ ਅੱਜ ਲੁਧਿਆਣਾ ਦੇ ਸਮਰਾਲਾ ਵਿਚ ਸੰਪੰਨ ਹੋਇਆ। ਯਾਤਰਾ ਦੇ ਅਖ਼ੀਰਲੇ ਦਿਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪਹੁੰਚੇ। ਇਸ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ, ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ, ਸੁਖਪਾਲ ਸਿੰਘ ਖਹਿਰਾ ਸਮੇਤ ਕਈ ਵੱਡੇ ਲੀਡਰ ਪਹੁੰਚੇ।
‎ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਨੇ ਚਰਨਜੀਤ ਸਿੰਘ ਚੰਨੀ ਦੀ ਇਸ ਯਾਤਰਾ ਤੋਂ ਦੂਰੀ ਬਣਾਈ ਹੋਈ ਸੀ, ਜਿਸ ਕਾਰਨ ਵਿਰੋਧੀਆਂ ਨੂੰ ਇਕ ਵਾਰ ਫ਼ਿਰ ਕਾਂਗਰਸ ਵਿਚ ਅੰਦਰੂਨੀ ਕਲੇਸ਼ ਦਾ ਮੁੱਦਾ ਚੁੱਕਣ ਦਾ ਮੌਕਾ ਮਿਲ ਗਿਆ ਸੀ। ਪਰ ਯਾਤਰਾ ਦੇ ਅਖ਼ੀਰਲੇ ਦਿਨ ਇਨ੍ਹਾਂ ਲੀਡਰਾਂ ਨੂੰ ਇਕ ਮੰਚ 'ਤੇ ਇਕੱਠੇ ਕਰ ਕੇ ਕਾਂਗਰਸ ਵੱਲੋਂ ਫ਼ਿਰ ਤੋਂ ਇਕਜੁੱਟਤਾ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਇਨਸਾਫ਼ ਮਾਰਚ ਕੱਢਣ ਦਾ ਐਲਾਨ ਕੀਤਾ ਸੀ।
📲Get App